21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਖੂਨਦਾਨ ਸੁਸਾਇਟੀ ਦੇ 8 ਸਾਲ ਪੂਰੇ ਹੋਣ 'ਤੇ ਲਗਾਇਆ ਵਿਸ਼ਾਲ ਖ਼ੂਨਦਾਨ ਕੈਂਪ <br/>

Ad Position 21
No active advertisement
ਅਜੀਤ ਡੈਸਕ 26-04-2026
ਪੱਟੀ, 25 ਅਪ੍ਰੈਲ (ਅਵਤਾਰ ਸਿੰਘ ਖਹਿਰਾ, ਕੁਲਵਿੰਦਰ ਪਾਲ ਸਿੰਘ ਕਾਲੇਕੇ)- ਖੂਨਦਾਨ ਦੇ ਕਾਰਜ ਵਿਚ ਆਪਣੀ ਵਿਲੱਖਣ ਪਹਿਚਾਣ ਬਣਾਉਣ ਵਾਲੀ ਸੰਸਥਾ ਮਨੁੱਖਤਾ ਦੀ ਸੇਵਾ ਖੂਨਦਾਨ ਸੁਸਾਇਟੀ ਪੱਟੀ ਨੇ ਆਪਣੇ 8 ਸਾਲ ਪੂਰੇ ਕਰਨ 'ਚ ਸੰਸਥਾ ਵਲੋਂ ਇਕ ਵਿਸੇਸ਼ ਖ਼ੂਨਦਾਨ ਕੈਂਪ ਸਰਕਾਰੀ ਹਸਪਤਾਲ ਪੱਟੀ ਵਿਖੇ ਲਗਾਇਆ | ਜਿਸ ਵਿਚ ਨੌਜਵਾਨਾਂ ਨੇ ਸ਼ਿਰਕਤ ਕਰਦਿਆਂ 70 ਯੂਨਿਟ ਖ਼ੂਨਦਾਨ ਕੀਤਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਪ੍ਰਬੰਧਕ ਮਲਕੀਅਤ ਸਿੰਘ ਬੱਬਲ ਨੇ ਸੁਸਾਇਟੀ ਨਾਲ ਜੁੜੇ ਅਨੇਕਾਂ ਦੀ ਗਿਣਤੀ 'ਚ ਪੰਜਾਬ ਭਰ ਦੇ ਨੌਜਵਾਨਾਂ ਨੂੰ ਵਧਾਈ ਦਿੱਤੀ ਅਤੇ ਸੰਸਥਾ ਵਲੋਂ ਦਿੱਤੇ ਸੱਦੇ 'ਤੇ ਖੂਨਦਾਨ ਕਰਨ ਲਈ ਆਉਣ ਵਾਲੇ ਨੌਜਵਾਨਾਂ ਦਾ ਧੰਨਵਾਦ ਕੀਤਾ | ਬੱਬਲ ਨੇ ਦੱਸਿਆ ਕਿ ਸਾਲ 2018 'ਚ ਸੋਸ਼ਲ ਮੀਡੀਆ ਤੇ ਇਕ ਨਿੱਕਾ ਜਿਹਾ ਗਰੁੱਪ ਬਣਾ ਕੇ ਐਮਰਜੈਂਸੀ ਕੇਸਾਂ ਵਿਚ ਖੂਨਦਾਨ ਕਰਨ ਦੀ ਸੇਵਾ ਸ਼ੁਰੂ ਕੀਤੀ ਗਈ ਸੀ ਜਿਸ ਤੋਂ ਬਾਅਦ ਹਰ ਰੋਜ ਸੰਸਥਾ ਨਾਲ ਸੈਂਕੜੇ ਨੌਜਵਾਨ ਜੁੜਦੇ ਗਏ ਅਤੇ ਅੱਜ 8 ਸਾਲ 'ਚ ਖ਼ੂਨਦਾਨ ਕਰਨ ਵਾਲੇ ਦਾਨੀ ਸੱਜਣਾਂ ਦੀ ਗਿਣਤੀ ਅਣਗਿਣਤ ਹੋ ਗਈ ਹੈ | ਇਸਦੇ ਨਾਲ ਹੀ ਮਨੁੱਖਤਾ ਦੀ ਸੇਵਾ ਖੂਨਦਾਨ ਸੁਸਾਇਟੀ ਪੰਜਾਬ ਭਰ 'ਚ ਸੋਸ਼ਲ ਮੀਡੀਆ ਅਤੇ ਮੋਬਾਈਲ ਫੋਨ ਜ਼ਰੀਏ ਐਮਰਜੈਂਸੀ ਕੇਸਾਂ ਚ ਹਰ ਜਗ੍ਹਾ ਖੂਨ ਮੁਹੱਈਆ ਕਰਵਾ ਰਹੀ ਹੈ | ਇਸ ਮੌਕੇ ਸੁਖਬੀਰ ਸਿੰਘ ਨਿੱਬਰ ਨੇ ਕਿਹਾ ਕਿ ਹਰ ਸਾਲ 25 ਦੇ ਲਗਪਗ ਖ਼ੂਨਦਾਨ ਕੈਂਪ ਵੀ ਲਗਾਏ ਜਾਂਦੇ ਹਨ ਤਾਂ ਜੋ ਬਲੱਡ ਬੈਂਕਾਂ 'ਚ ਖੂਨ ਦੀ ਕਮੀ ਨੂੰ ਪੂਰਾ ਕੀਤਾ ਜਾ ਸਕੇ | ਇਸ ਤੋਂ ਇਲਾਵਾ ਸੰਸਥਾ ਨੇ ਵਾਤਾਵਰਨ ਦੀ ਸਾਂਭ ਸੰਭਾਲ ਲਈ ਰੁੱਖ ਲਗਾਉ ਮੁਹਿੰਮ, ਨੌਜਵਾਨ ਜਵਾਨੀ ਬਚਾਓ ਮੁਹਿੰਮ, ਖੇਡਾਂ, ਪੜ੍ਹਾਈ ਦੀ ਮਹੱਤਤਾ ਅਤੇ ਨਸ਼ਿਆਂ ਦੇ ਮਾੜੇ ਪਰਭਾਵ ਤੇ ਸਿਹਤ ਪ੍ਰਤੀ ਜਾਗਰੂਕ ਕਰਨ ਲਈ ਵੀ ਉਪਰਾਲੇ ਕੀਤੇ ਜਾ ਰਹੇ ਹਨ | ਇਸ ਮੌਕੇ ਟੀਮ ਮੈਂਬਰ ਵਿਕਰਮਜੀਤ ਸਿੰਘ ਜੱਸਾ, ਐੱਸ.ਐੱਮ.ਓ. ਅਸ਼ੀਸ ਗੁਪਤਾ, ਅਮਰ ਸਿੰਘ, ਸੁਖਬੀਰ ਸਿੰਘ ਨਿੱਬਰ, ਵਿਕਰਮਜੀਤ ਸਿੰਘ ਜੱਸਾ, ਮਲਕੀਤ ਸਿੰਘ, ਮਨਪ੍ਰੀਤ ਸਿੰਘ ਸਾਗਰ, ਕੇ.ਪੀ ਗਿੱਲ, ਵਿਵੇਕ ਕੁਮਾਰ, ਪਲਵਿੰਦਰ ਸਿੰਘ ਪਿੰਦਰ, ਲਖਵਿੰਦਰ ਸਿੰਘ ਲੱਕੀ, ਗੁਰਦੇਵ ਸਿੰਘ ਖਾਲਸਾ, ਮਾਸਟਰ ਸਰਬਜੀਤ ਸਿੰਘ, ਮਾਸਟਰ ਗੁਰਵਿੰਦਰ ਸਿੰਘ, ਰਾਜਬੀਰ ਸਿੰਘ, ਗੁਰਮੀਤ ਸਿੰਘ ਬੱਬਾ, ਚਰਨਜੀਤ ਸਿੰਘ ਟੋਨੀ, ਪਰਦੀਪ ਸਿੰਘ, ਦਲਜੀਤ ਸਿੰਘ ਅੰਮਿ੍ਤਸਰ, ਦਿਲਦਾਰ ਸਿੰਘ ਗੋਲਡੀ, ਗੁਰਪ੍ਰਤਾਪ ਸਿੰਘ ਬੱਬਲੂ, ਸੁਖਪਾਲ ਸਿੰਘ, ਨਕਸ਼ਦੀਪ ਸਿੰਘ, ਏਕਨੂਰ ਸਿੰਘ, ਸਮੂਹ ਬਲੱਡ ਬੈਂਕ ਸਟਾਫ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਰਤੀਆ ਨੇ ਵਿਧਾਇਕ ਲਾਲਪੁਰਾ ਕੋਲੋਂ ਮੰਗੀ ਮਦਦ <br/> ਅਗਲੀ ਖ਼ਬਰ ਮਲੇਰੀਆ ਦਿਵਸ 'ਤੇ ਸਕੂਲ ਦੇ ਬੱਚਿਆਂ ਨੂੰ ਕੀਤਾ ਜਾਗਰੂਕ
Ad Position 24