19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਮਜ਼ਦੂਰਾਂ ਦੀਆਂ ਕੁਰਬਾਨੀਆਂ ਬਦੌਲਤ ਕੰਮ ਸਮਾਂ 8 ਘੰਟੇ ਹੋਇਆ- ਮਾੜੀਮੇਘਾ, ਰੁਪਿੰਦਰ, ਅਲਗੋਂ <br/>

Ad Position 21
No active advertisement
ਅਜੀਤ ਡੈਸਕ 02-05-2026
ਭਿੱਖੀਵਿੰਡ, 1 ਮਈ (ਬੌਬੀ)-ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਏਟਕ ਅਤੇ ਪੰਜਾਬ ਇਸਤਰੀ ਸਭਾ ਵਲੋਂ ਮਜ਼ਦੂਰ ਦਿਹੜੇ ਤੇ ਖਾਲੜਾ, ਮਾੜੀ ਕੰਬੋਕੀ, ਅਲਗੋਂ ਖੁਰਦ ਅਤੇ ਅਲਗੋਂ ਕਲਾਂ ਵਿਖੇ ਮਜ਼ਦੂਰਾਂ ਦੀਆਂ ਮੀਟਿੰਗਾਂ ਕੀਤੀਆਂ ਗਈਆਂ | ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਸੀ. ਪੀ. ਆਈ. ਦੇ ਸੂਬਾ ਸਕੱਤਰੇਤ ਮੈਂਬਰ ਪਿ੍ਥੀਪਾਲ ਸਿੰਘ ਮਾੜੀਮੇਘਾ, ਪੰਜਾਬ ਇਸਤਰੀ ਸਭਾ ਦੀ ਪੰਜਾਬ ਦੀ ਸੀਨੀਅਰ ਮੀਤ ਪ੍ਰਧਾਨ ਰੁਪਿੰਦਰ ਕੌਰ ਸੰਧੂ ਤੇ ਸੀ. ਪੀ. ਆਈ. ਬਲਾਕ ਭਿੱਖੀਵਿੰਡ ਦੇ ਸਕੱਤਰ ਨਰਿੰਦਰ ਸਿੰਘ ਅਲਗੋਂ ਨੇ ਕਿਹਾ ਮਜ਼ਦੂਰਾਂ ਨੇ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਵਿਚ ਕੰਮ ਦਿਹਾੜੀ ਸਮਾਂ ਅੱਠ ਘੰਟੇ ਦੀ ਮੰਗ ਲਈ ਅੰਦੋਲਨ ਆਰੰਭਿਆ ਅਤੇ ਪੁਲਿਸ ਨੇ ਮਜ਼ਦੂਰਾਂ ਦੇ ਇਕੱਠ 'ਤੇ ਆਪ ਹੀ ਗੋਲੀ ਚਲਾ ਕੇ ਕੇਸ ਮਜ਼ਦੂਰ ਆਗੂਆਂ 'ਤੇ ਬਣਾ ਦਿੱਤਾ | ਇਸ ਕੇਸ ਵਿਚ ਸੱਤ ਮਜ਼ਦੂਰਾਂ ਨੂੰ ਫਾਂਸੀ ਤੇ ਇਕ ਨੂੰ 15 ਸਾਲ ਕੈਦ ਦੀ ਸਜ਼ਾ ਦਿੱਤੀ ਗਈ | ਇਕ ਪਾਸੇ ਮਜ਼ਦੂਰਾਂ 'ਤੇ ਕੇਸ ਚੱਲਦਾ ਰਿਹਾ, ਦੂਜੇ ਪਾਸੇ ਮਜ਼ਦੂਰਾਂ ਨੇ ਸੰਘਰਸ਼ ਤਿੱਖਾ ਕਰ ਦਿੱਤਾ | ਅਖੀਰ ਅਮਰੀਕਾ ਸਰਕਾਰ ਨੂੰ ਮਜ਼ਦੂਰ ਸੰਘਰਸ਼ ਅੱਗੇ ਝੁਕਣਾ ਪਿਆ ਤੇ ਕਾਨੂੰਨ ਦੁਆਰਾ ਕੰਮ ਦਿਹਾੜੀ ਸਮਾਂ ਅੱਠ ਘੰਟੇ ਕਰ ਦਿੱਤਾ ਗਿਆ | ਇਨ੍ਹਾਂ ਮਜ਼ਦੂਰ ਆਗੂਆਂ ਦੀ ਕੁਰਬਾਨੀ ਦੀ ਬਦੌਲਤ ਸਾਰੀ ਦੁਨੀਆਂ ਵਿਚ ਕੰਮ ਦਿਹਾੜੀ ਸਮਾਂ ਅੱਠ ਘੰਟੇ ਹੋਇਆ ਸੀ | ਆਗੂਆਂ ਨੇ ਕਿਹਾ ਕਿ ਹਿੰਦੋਸਤਾਨ ਦੀ ਮੌਜੂਦਾ ਹਕੂਮਤ ਅਧੀਨ ਅਜਿਹੇ ਪ੍ਰਾਈਵੇਟ ਅਦਾਰੇ ਹਨ, ਜੋ ਕਿਰਤੀਆਂ ਕੋਲੋਂ 14-14 ਘੰਟੇ ਕੰਮ ਲੈ ਰਹੇ ਹਨ | ਨਰੇਗਾ ਕੰਮ ਦੀ ਦਿਹਾੜੀ ਸ਼ੁਰੂਆਤ ਵਿਚ 7 ਘੰਟੇ ਸੀ, ਪਰ ਇਸ ਸਮੇਂ 9 ਘੰਟੇ ਹੈ | ਹੁਣ ਤੇ ਨਰੇਗਾ ਕਾਨੂੰਨ ਹੀ ਕੇਂਦਰ ਦੀ ਸਰਕਾਰ ਨੇ ਬਦਲ ਦਿੱਤਾ ਹੈ | ਪਹਿਲੇ ਕਾਨੂੰਨ ਮੁਤਾਬਿਕ ਕੰਮ ਦੀ ਗਾਰੰਟੀ ਸੀ ਤੇ ਇਸ ਕਾਨੂੰਨ ਵਿਚ ਕੰਮ ਦੀ ਗਾਰੰਟੀ ਨਹੀਂ ਹੈ | ਪਹਿਲਾਂ ਕੰਮ ਦੀ ਪਛਾਣ ਸੂਬਾ ਸਰਕਾਰਾਂ ਕਰਦੀਆਂ ਸਨ, ਹੁਣ ਕੇਂਦਰ ਸਰਕਾਰ ਨੇ ਸੂਬੇ ਕੋਲੋਂ ਅਧਿਕਾਰ ਖੋਹ ਕੇ ਆਪ ਲੈ ਲਏ ਹਨ | ਨਵੇਂ ਕਾਨੂੰਨ ਤਹਿਤ ਕੰਮ ਦਿੱਤਾ ਹੀ ਨਹੀਂ ਜਾ ਰਿਹਾ | ਆਗੂਆਂ ਦੀ ਮੰਗ ਹੈ ਨਰੇਗਾ ਕੰਮ ਫੌਰੀ ਤੌਰ 'ਤੇ ਚਾਲੂ ਕੀਤਾ ਜਾਵੇ | ਇਸ ਮੌਕੇ ਕਾ. ਕਾਬਲ ਸਿੰਘ ਖਾਲੜਾ, ਗਿਆਨ ਕੌਰ ਮਾੜੀ ਕੰਬੋਕੀ, ਮਨਜੀਤ ਕੌਰ, ਬਲਵਿੰਦਰ ਕੌਰ ਅਲਗੋਂ, ਪ੍ਰਤਾਪ ਸਿੰਘ ਭਿੱਖੀਵਿੰਡ ਨੇ ਵੀ ਵਿਚਾਰ ਰੱਖੇ |

Ad Position 22
No active advertisement
ਪਿਛਲੀ ਖ਼ਬਰ ਪਿੰਡ ਜਵੰਦਾ 'ਚ ਵਿਧਾਇਕ ਅਤੇ ਐੱਸ. ਐੱਚ. ਓ. ਗੋਇੰਦਵਾਲ ਦਾ ਪੁਤਲਾ ਸਾੜਿਆ <br/> ਅਗਲੀ ਖ਼ਬਰ ਬੈਂਕ ਮੈਨੇਜਰ ਕੁਲਦੀਪ ਸਿੰਘ ਪੰਨੂੰ ਦੀ ਸੇਵਾ ਮੁਕਤੀ ਮੌਕੇ ਵਿਦਾਇਗੀ ਪਾਰਟੀ ਦਿੱਤੀ <br/>
Ad Position 24