ਸ਼ਾਹਬਾਜਪੁਰ, 1 ਮਈ (ਪ੍ਰਦੀਪ ਬੇਗੇਪੁਰ)-ਦੀ ਕੇਂਦਰੀ ਸਹਿਕਾਰੀ ਕੋਆਪ੍ਰੇਟਿਵ ਬੈਂਕ ਤਰਨ ਤਾਰਨ ਦੀ ਬ੍ਰਾਂਚ ਸ਼ਾਹਬਾਜਪੁਰ ਦੇ ਮੈਨੇਜ਼ਰ ਰਹੇ ਕੁਲਦੀਪ ਸਿੰਘ ਪੰਨੂੰ ਤਕਰੀਬਨ 35 ਸਾਲ ਸੇਵਾਵਾਂ ਦੇਣ ਤੋਂ ਬਾਅਦ ਉਨ੍ਹਾਂ ਨੂੰ ਸੇਵਾ ਮੁਕਤ ਕਰਨ ਉਪਰੰਤ ਇਲਾਕੇ ਦੀਆਂ ਪੰਚਾਇਤਾਂ, ਹਸਤੀਆਂ ਅਤੇ ਬੈਂਕ ਸਟਾਫ਼ ਨੇ ਸਨਮਾਨਿਤ ਕੀਤਾ ਗਿਆ | ਬ੍ਰਾਂਚ ਸ਼ਾਹਬਾਜਪੁਰ ਵਿਖੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਦੇ ਮੈਨੇਜ਼ਰ ਅਮਰਜੀਤ ਸਿੰਘ ਪੰਨੂੰ ਜੌੜਾ ਵਲੋਂ ਵਿਦਾਇਗੀ ਪਾਰਟੀ ਵਿਚ ਸ਼ਾਮਿਲ ਗਿਆਨ ਸਿੰਘ ਸਾਬਕਾ ਜ਼ਿਲ੍ਹਾ ਪ੍ਰੀਸ਼ਦ, ਬਲਜੀਤ ਸਿੰਘ ਸਰਪੰਚ ਡਿਆਲ ਰਾਜਪੂਤਾਂ, ਹਰਭੇਜ ਸਿੰਘ ਸਾਬਕਾ ਸਰਪੰਚ ਮੰਮਣਕੇ, ਗੁਰਸ਼ੇਰ ਸਿੰਘ, ਹਰਭਜਨ ਸਿੰਘ ਮੰਮਣਕੇ, ਮਨਦੀਪ ਸਿੰਘ ਸਰਪੰਚ, ਡਾ. ਸੁਖਰਾਜ ਸਿੰਘ ਸੰਘਾ, ਗੋਰਾ ਖੇਤੀ ਸਟੋਰ, ਰਾਜਵੰਤ ਸਿੰਘ ਮਠਾੜੂ, ਸੇਵਾ ਸਿੰਘ ਸ਼ਾਹਬਾਜਪੁਰੀ, ਗੁਰਮੀਤ ਸਿੰਘ ਬੂਆ ਪੱਤੀ, ਸੈਕਟਰੀ ਗੁਰਵਰਿਆਮ ਸਿੰਘ, ਸੈਕਟਰੀ ਸਤਨਾਮ ਸਿੰਘ, ਸੈਕਟਰੀ ਦਲਜੀਤ ਸਿੰਘ ਪੱਧਰੀ ਆਦਿ ਵਲੋਂ ਬੈਂਕ ਮੈਨੇਜਰ ਕੁਲਦੀਪ ਸਿੰਘ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਜ਼ਿਲ੍ਹਾ ਮੈਨੇਜ਼ਰ ਬਚਿੱਤਰ ਸਿੰਘ ਮੱਲ੍ਹੀ, ਸੀਨੀਅਰ ਮੈਨੇਜ਼ਰ ਮਾਨਵ ਸਿੰਘ, ਸੀਨੀਅਰ ਮੈਨੇਜ਼ਰ ਜਸਵਿੰਦਰ ਸਿੰਘ, ਸੀਨੀਅਰ ਮੈਨੇਜ਼ਰ ਹਰਿੰਦਰ ਸਿੰਘ, ਗੁਰਤਾਜ ਸਿੰਘ ਮੈਨੇਜ਼ਰ, ਭੁਪਿੰਦਰ ਸਿੰਘ ਪ੍ਰਧਾਨ ਯੂਨੀਅਨ, ਕਸ਼ਮੀਰ ਸਿੰਘ ਬ੍ਰਾਂਚ ਮੋਹਨਪੁਰਾ, ਮੈਨੇਜ਼ਰ ਖਜਾਨ ਸਿੰਘ ਬ੍ਰਾਂਚ ਜੀਓਬਾਲਾ, ਮੈਨੇਜ਼ਰ ਰਸ਼ਪਾਲ ਸਿੰਘ ਬ੍ਰਾਂਚ ਲੌਹਕਾ, ਮੈਨੇਜ਼ਰ ਤਜਿੰਦਰ ਸਿੰਘ ਦਿਆਲਪੁਰਾ, ਮੈਨੇਜ਼ਰ ਗੁਰਬਿੰਦਰ ਸਿੰਘ ਬ੍ਰਾਂਚ ਸਰਹਾਲੀ, ਗੁਰਿੰਦਰ ਸਿੰਘ ਪੱਟੀ ਮੈਨੇਜ਼ਰ, ਗੁਰਿੰਦਰ ਸਿੰਘ ਗੰਡੀਵਿੰਡ ਧੱਤਲ, ਰਾਣਾ ਪ੍ਰਤਾਪ ਸਿੰਘ, ਬਲਜੀਤ ਸਿੰਘ ਕੈਸ਼ੀਅਰ ਸਰਹਾਲੀ ਮੰਡ, ਗਗਨਦੀਪ ਸਿੰਘ ਕੈਸ਼ੀਅਰ, ਜਤਿੰਦਰ ਸਿੰਘ ਆਦਿ ਨੇ ਮੈਨੇਜ਼ਰ ਕੁਲਦੀਪ ਸਿੰਘ ਨੂੰ ਵਿਦਾਇਗੀ ਪਾਰਟੀ ਮੌਕੇ ਮੁਬਾਰਕਬਾਦ ਦਿੱਤੀਆਂ ਗਈਆਂ |