ਤਰਨ ਤਾਰਨ, 1 ਮਈ (ਇਕਬਾਲ ਸਿੰਘ ਸੋਢੀ)-ਗਾਂਧੀ ਗਰਾਊਾਡ ਤਰਨ ਤਾਰਨ ਵਿਚ ਸੀ.ਪੀ.ਆਈ.ਐੱਮ.ਐੱਲ. ਲਿਬਰੇਸ਼ਨ ਵਲੋਂ 1886 ਦੇ ਸ਼ਿਕਾਗੋ ਦੇ ਮਹਾਨ ਸ਼ਹੀਦਾਂ ਨੂੰ ਯਾਦ ਕੀਤਾ ਗਿਆ | ਇਸ ਮੌਕੇ ਝੰਡੇ ਦੀ ਰਸਮ ਤੋਂ ਬਾਅਦ ਸੀ.ਪੀ.ਆਈ.ਅੱੈਮ.ਐੱਲ. ਲਿਬਰੇਸ਼ਨ ਦੀ ਜ਼ਿਲ੍ਹਾ ਇਕਾਈ ਤਰਨ ਤਾਰਨ ਦੇ ਕਾਰਜਕਾਰੀ ਸਕੱਤਰ ਦਲਵਿੰਦਰ ਸਿੰਘ ਨੌਸਹਿਰਾ ਪੰਨੂੰਆ ਨੇ ਕਿਹਾ ਕਿ ਮਜ਼ਦੂਰ ਜਮਾਤ ਦੇ 140ਵੇਂ ਸਾਲ ਦੇ ਸ਼ਾਨਾਮਤੇ ਇਤਿਹਾਸ ਨੂੰ ਜੇਕਰ ਫਰੋਲੀਏਆ ਤਾਂ ਇਹ ਗੱਲ ਸਪੱਸ਼ਟ ਨਜ਼ਰ ਆਉਂਦੀ ਹੈ ਕਿ ਭਾਰਤ ਦੇ ਮਜ਼ਦੂਰਾਂ ਤੋਂ ਪਹਿਲਾ ਅਮਰੀਕਾ ਦੇ ਗੋਰੇ ਮਜ਼ਦੂਰਾਂ ਨੇ ਚਿੱਟਾ ਝੰਡਾ ਲੈ ਕੇ ਇਨਕਲਾਬ ਦੀ ਸ਼ੁਰੂਆਤ ਕੀਤੀ ਸੀ, ਜੋ ਸ਼ਹੀਦਾਂ ਦੇ ਲਹੂ ਨਾਲ ਲਾਲ ਹੋ ਗਿਆ | ਇਸੇ ਦੌਰਾਨ ਜਿੱਤ ਦਰਜ ਕਰਵਾ ਕੇ ਅਨੇਕਾਂ ਕਾਨੂੰਨ ਬਣਵਾਏ | ਭਾਰਤ ਦੀ ਮਜ਼ਦੂਰ ਜਮਾਤ ਨੇ ਉਸ ਘਟਨਾ ਤੋਂ ਪ੍ਰੇਰਨਾ ਲੈ ਕੇ ਦੇਸ਼ ਵਿਚ 48 ਕਿਰਤ ਕਾਨੂੰਨ ਬਣਵਾਏ, ਪਰ ਮੋਦੀ ਦੀ ਜਾਲਮ ਸਰਕਾਰ ਨੇ ਮਜ਼ਦੂਰਾਂ ਨਾਲ ਧਰੋਹ ਕਰਦਿਆਂ ਉਨ੍ਹਾਂ ਨੂੰ ਚਾਰ ਕੋਡਾਂ ਵਿਚ ਬਦਲ ਕੇ ਮਜ਼ਦੂਰ ਜਮਾਤ ਨੂੰ ਗੁਲਾਮੀ ਵੱਲ ਧੱਕ ਦਿੱਤਾ ਹੈ, ਪਰ ਮਜਦੂਰ ਜਮਾਤ ਮੋਦੀ ਦੀ ਗ਼ਲਤ ਯੋਜਨਾ ਕਦੇ ਨਹੀਂ ਮੰਨੇਗੀ | ਉਨ੍ਹਾਂ ਮਜ਼ਦੂਰ ਜਮਾਤ ਨੂੰ ਸੱਦਾ ਦਿੱਤਾ ਕਿ ਹਾਕਮਾਂ ਦੀਆਂ ਗ਼ਲਤ ਨੀਤੀਆਂ ਦਾ ਡੱਟ ਕੇ ਵਿਰੋਧ ਕੀਤਾ ਜਾਵੇਗਾ | ਇਸ ਮੌਕੇ ਬਲਵਿੰਦਰ ਸਿੰਘ ਗੋਹਲਵੜ, ਸੰਗਾ ਸਿੰਘ ਢੋਟੀਆਂ, ਦਲਬੀਰ ਸਿੰਘ ਚੱਬਾ, ਬੀਰ ਸਿੰਘ ਤਰਨ ਤਾਰਨ, ਸੁਰਜੀਤ ਸਿੰਘ ਬਾਠ, ਨਿੰਦਰ ਸਿੰਘ ਖਡੂਰ ਸਾਹਿਬ, ਹਰਦੇਵ ਸਿੰਘ ਖਹਿਰਾ, ਹਰਦਿਆਲ ਸਿੰਘ ਖਡੂਰ ਸਾਹਿਬ, ਬਲਦੇਵ ਸਿੰਘ ਚੱਬਾ, ਮਨਜੀਤ ਕੌਰ ਭੁੱਲਰ, ਪੂਰਨ ਸਿੰਘ ਖਡੂਰ ਸਾਹਿਬ, ਬੀਬੀ ਮਨਜੀਤ ਕੌਰ ਚੱਬਾ, ਕਸ਼ਮੀਰ ਸਿੰਘ ਚੱਬਾ ਅਤੇ ਬਲਕਾਰ ਸਿੰਘ ਕੋਟ ਜਸਪਤ ਨੇ ਵੀ ਵਿਚਾਰ ਪੇਸ਼ ਕੀਤੇ |