ਤਰਨ ਤਾਰਨ, 1 ਮਈ (ਪਰਮਜੀਤ ਜੋਸ਼ੀ)-ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵਲੋੋਂ ਸ਼ਹੀਦ ਦੀਪਕ ਧਵਨ ਯਾਦਗਾਰੀ ਭਵਨ ਤਰਨ ਤਾਰਨ ਵਿਖੇ ਸੂਹਾ ਪ੍ਰਚਮ ਲਹਿਰਾ ਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕੀਤਾ ਅਤੇ ਫਾਂਸ਼ੀਵਾਦੀ ਤਾਕਤਾ ਖਿਲਾਫ਼ ਲੜਨ ਦਾ ਪ੍ਰਣ ਕੀਤਾ ਗਿਆ | ਝੰਡਾ ਲਹਿਰਾਉਣ ਦੀ ਰਸਮ ਮੁਖਤਾਰ ਸਿੰਘ ਮੱਲ੍ਹਾ ਨੇ ਨਿਭਾਈ | ਇਸ ਮੌਕੇ ਪਾਰਟੀ ਦੇ ਸੂਬਾਈ ਸਕੱਤਰ ਪ੍ਰਗਟ ਸਿੰਘ ਜਾਮਾਰਾਏ ਨੇ ਮਈ ਦਿਵਸ ਦਿਨ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ ਅਤੇ ਭਾਜਪਾ ਦੀ ਅਗਵਾਈ ਵਾਲੀ ਮੋਦੀ ਦੀ ਫਿਰਕੂ ਫਾਂਸ਼ੀਵਾਦੀ ਨੀਤੀ ਖਿਲਾਫ਼ ਲੜਨ ਦਾ ਸੱਦਾ ਦਿੰਦਿਆਂ ਕਿਹਾ ਕਿ ਮੋਦੀ ਸਰਕਾਰ ਘੱਟ ਗਿਣਤੀਆਂ ਦਲਿਤਾਂ, ਮੁਸਲਮਾਨਾਂ, ਇਸਾਈਆਂ ਖਾਸਕਰ ਔਰਤਾਂ ਤੇ ਤੇਜੀ ਨਾਲ ਹਮਲੇ ਕਰ ਰਹੀ ਹੈ | ਇਸੇ ਤਰਾਂ ਪੰਜਾਬ ਦੀ ਮਾਨ ਸਰਕਾਰ ਦੀਆਂ ਨੀਤੀਆਂ ਵਿਚ ਕੋਈ ਫਰਕ ਨਹੀਂ ਇਨਾਂ ਦੀਆਂ ਵੀ ਕਾਰਪੋਰੇਟ ਘਰਾਣਿਆਂ ਦੀ ਤਰਜਮਾਨੀ ਕਰਦੀਆਂ ਹਨ | ਇਸ ਮੌਕੇ ਰੇਸ਼ਮ ਸਿੰਘ ਫੈਲੋਕੇ, ਮਨਜੀਤ ਸਿੰਘ ਬੱਗੂ, ਤਰਲੋਚਨ ਸਿੰਘ ਤਰਨ ਤਾਰਨ, ਕਰਮ ਸਿੰਘ ਪੰਡੋਰੀ, ਦਲਬੀਰ ਸਿੰਘ ਬਾਗੜੀਆ, ਜਸਬੀਰ ਕੌਰ ਤਰਨ ਤਾਰਨ, ਸਰਿੰਦਰ ਸਿੰਘ ਖੱਬੇ, ਬਲਵਿੰਦਰ ਸਿੰਘ ਬਾਗੜੀਆ, ਸਰਵਨ ਸਿੰਘ ਦੇਓ, ਚਾਚਲ ਸਿੰਘ ਅਲਾਦੀਨਪੁਰ ਆਦਿ ਹਾਜ਼ਰ ਸਨ |