18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਸੀ. ਪੀ. ਆਈ. ਦੇ ਆਗੂਆਂ ਨੇ ਮਜ਼ਦੂਰ ਦਿਵਸ ਮਨਾਇਆ <br/>

Ad Position 21
No active advertisement
ਅਜੀਤ ਡੈਸਕ 02-05-2026
ਸਰਹਾਲੀ ਕਲਾਂ, 1 ਮਈ (ਅਜੇ ਸਿੰਘ ਹੁੰਦਲ)-ਇਤਿਹਾਸਕ ਨਗਰ ਦਦੇਹਰ ਸਾਹਿਬ ਵਿਚ ਸੀ. ਪੀ. ਆਈ. ਬਲਾਕ ਨੌਸ਼ਹਿਰਾ ਪੰਨੂਆਂ-ਚੋਹਲਾ ਸਾਹਿਬ ਵਲੋਂ ਮਜ਼ਦੂਰਾਂ ਦੀ ਮੱਦਦ ਨਾਲ ਕਿਰਤੀਆਂ ਦਾ ਮਜ਼ਦੂਰ ਦਿਹਾੜਾ ਮਨਾਇਆ ਗਿਆ | ਸੰਬੋਧਨ ਦੌਰਾਨ ਸੀ.ਪੀ.ਆਈ. ਦੇ ਆਗੂ ਬਲਵਿੰਦਰ ਸਿੰਘ ਦਦੇਹਰ ਸਾਹਿਬ ਨੇ ਕਿਹਾ ਕਿ ਮਈ ਦਿਵਸ ਦਾ ਇਨਕਲਾਬੀ ਇਤਿਹਾਸ ਮਜ਼ਦੂਰਾਂ ਲਈ ਪ੍ਰੇਰਨਾ ਸਰੋਤ ਹੈ | ਮਜ਼ਦੂਰਾਂ ਦੀ ਇਸ ਜਿੱਤ ਤੋਂ ਪਹਿਲਾਂ ਕਾਰਖਾਨਿਆਂ ਦੇ ਮਾਲਕ ਮਜ਼ਦੂਰਾਂ ਕੋਲੋਂ 14-14 ਤੇ 16-16 ਘੰਟੇ ਰੋਜ਼ਾਨਾ ਕੰਮ ਲੈਂਦੇ ਸਨ | ਇਥੋਂ ਤੱਕ ਕਿ ਬੱਚਿਆਂ ਅਤੇ ਗਰਭਵਤੀ ਔਰਤਾਂ ਨੂੰ ਵੀ ਬਖਸ਼ਿਆ ਨਹੀਂ ਸੀ ਜਾਂਦਾ | ਅਮਰੀਕਾ ਦੇ ਸ਼ਹਿਰ ਸ਼ਿਕਾਗੋੋਂ ਦੇ ਮਜ਼ਦੂਰਾਂ ਨੇ ਕੰਮ ਦਿਹਾੜੀ ਸਮਾਂ ਅੱਠ ਘੰਟੇ ਕਰਨ ਦੀ ਮੰਗ ਨਾਲ ਸੰਘਰਸ਼ ਸ਼ੁਰੂ ਕੀਤਾ ਅਤੇ ਮਜ਼ਦੂਰਾਂ ਨੂੰ ਫਾਂਸੀ ਦੇ ਰੱਸੇ ਵੀ ਚੁੰਮਣੇ ਪਏ | ਮਜ਼ਦੂਰਾਂ ਦੀ ਕੁਰਬਾਨੀ ਅਜਾਈਾ ਨਾ ਗਈ, ਮਜ਼ਦੂਰਾਂ ਦੇ ਸੰਘਰਸ਼ ਅੱਗੇ ਝੁਕਦਿਆਂ ਅਮਰੀਕਾ ਸਰਕਾਰ ਵਲੋਂ ਕੰਮ ਦਿਹਾੜੀ ਸਮਾਂ ਅੱਠ ਘੰਟੇ ਕਰ ਦਿੱਤਾ ਗਿਆ | ਇਹ ਮਜ਼ਦੂਰਾਂ ਦੀ ਵੱਡੀ ਜਿੱਤ ਸੀ | ਬਲਵਿੰਦਰ ਨੇ ਕਿਹਾ ਕਿ ਭਾਜਪਾ ਦੀ ਸਰਕਾਰ ਅਧੀਨ ਕਈ ਪ੍ਰਾਈਵੇਟ ਅਦਾਰਿਆਂ 12-12 ਘੰਟੇ ਦਿਹਾੜੀ ਕੀਤੀ ਹੋਈ ਅਤੇ ਤਨਖਾਹ ਅੱਠ ਘੰਟਿਆਂ ਦੀ ਦਿੱਤੀ ਜਾ ਰਹੀ ਹੈ | ਅਮਰੀਕਾ ਵਿਚ ਜਦੋਂ ਮਜ਼ਦੂਰਾਂ ਨੇ ਅੱਠ ਘੰਟੇ ਕੰਮ ਦਿਹਾੜੀ ਦੀ ਮੰਗ ਜਿੱਤੀ ਅਤੇ ਤਨਖਾਹ ਵੀ ਨਹੀਂ ਸੀ ਘਟਣ ਦਿੱਤੀ, ਜਿਸ ਵਿਚ ਹਜ਼ਾਰ ਪੰਚਾਇਤ ਮੈਂਬਰ ਸੇਵਾ ਸਿੰਘ ਅਤੇ ਬਹੁਤ ਸਾਰੇ ਸਾਥੀ ਹਾਜ਼ਰ ਹੋਏ |

Ad Position 22
No active advertisement
ਪਿਛਲੀ ਖ਼ਬਰ ਪੈਨਸ਼ਨਰਜ਼ ਐਸੋਸੀਏਸ਼ਨ ਦੇ ਦਫ਼ਤਰ ਵਿਖੇ ਮਜ਼ਦੂਰ ਦਿਵਸ 'ਤੇ ਝੰਡਾ ਲਹਿਰਾਇਆ- ਮੰਨਣ <br/> ਅਗਲੀ ਖ਼ਬਰ ਮਈ ਦਿਵਸ ਤੇ ਝੰਡਾ ਲਹਿਰਾ ਕੇ ਸ਼ਿਕਾਗੋਂ ਦੇ ਸ਼ਹੀਦਾਂ ਨੂੰ ਕੀਤਾ ਯਾਦ <br/>
Ad Position 24