ਤਰਨ ਤਾਰਨ, 1 ਮਈ (ਇਕਬਾਲ ਸਿੰਘ ਸੋਢੀ)-ਮਜ਼ਦੂਰ ਦਿਵਸ ਤੇ ਪੈਨਸ਼ਨਰਜ ਐਸੋਸੀਏਸ਼ਨ ਸਰਕਲ ਤਰਨ ਤਾਰਨ ਵਲੋਂ ਆਪਣੇ ਦਫ਼ਤਰ ਵਿਖੇ ਝੰਡਾ ਲਹਿਰਾਇਆ ਗਿਆ | ਇਸ ਮੌਕੇ ਗੱਲਬਾਤ ਕਰਦਿਆਂ ਪੈਨਸ਼ਨਰਾਂ ਨੇ ਕਿਹਾ ਕਿ ਮੌਕੇ ਦੀਆਂ ਸਰਕਾਰਾਂ ਪੈਨਸ਼ਨਰਾਂ ਨੂੰ ਅੱਖੋ ਪਰੋਖੇ ਕਰ ਰਹੀਆਂ ਹਨ | ਨਾ ਹੀ ਡੀ. ਏ. ਦੀਆਂ ਪੈਂਡਿੰਗ 16 ਫ਼ੀਸਦੀ ਦੇ ਰਹੀ ਹੈ, ਨਾ ਹੀ 2.59 ਦਾ ਗੁਣਾਂਕ ਨਹੀਂ ਦੇ ਰਹੀ | ਕੈਸਲੈਸ ਮੈਡੀਕਲ ਸਕੀਮ ਦੁਬਾਰਾ ਚਾਲੂ ਨਹੀਂ ਕਰ ਰਹੀ, 23 ਸਾਲਾਂ ਸਕੇਲ ਨਹੀਂ ਦੇ ਰਹੀ, ਪੈਨਸ਼ਨਰਾਂ ਦੇ ਹੱਕਾਂ ਨੂੰ ਨੱਪ ਕੇ ਬੈਠੀ ਹੈ | ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਦਾ ਵਤੀਰਾ ਇਸ ਤਰ੍ਹਾਂ ਰਿਹਾ ਤਾਂ ਇਸਦਾ ਖ਼ਮਿਆਜ਼ਾ 2027 ਵਿਚ ਸਰਕਾਰ ਨੂੰ ਭੁਗਤਣਾ ਪਵੇਗਾ | ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਪੈਨਸ਼ਨਰਾਂ ਦੀਆਂ ਮੰਗਾਂ ਵੱਲ ਤੁਰੰਤ ਧਿਆਨ ਕਰੇ | ਇਸ ਮੌਕੇ ਸਰਕਲ ਸਕੱਤਰ ਬਲਵਿੰਦਰ ਸਿੰਘ ਪਲਾਸੌਰ, ਅਲਵਿੰਦਰ ਸਿੰਘ ਜੌਹਲ, ਦਵਿੰਦਰ ਸਿੰਘ ਜੌਹਲ, ਸੋਹਣ ਸਿੰਘ ਰੱਖੜਾ, ਲਖਵਿੰਦਰ ਸਿੰਘ ਜੌਹਲ, ਸੁਖਵੰਤ ਸਿੰਘ ਭੈਣੀ, ਹਰਜੀਤ ਸਿੰਘ, ਪਰਮਜੀਤ ਸਿੰਘ ਜੱਸਲ, ਰਛਪਾਲ ਸਿੰਘ ਜੌੜਾ, ਕੁਲਵੰਤ ਸਿੰਘ ਮੱਲੀ, ਪ੍ਰਗਟ ਸਿੰਘ ਗਿੱਲ ਤੇ ਗੁਰਬਿੰਦਰ ਸਿੰਘ ਪੰਜਵੜ ਆਦਿ ਹਾਜ਼ਰ ਸਨ |