29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਗੁਰਦੁਆਰਾ ਦਮਦਮਾ ਸਾਹਿਬ ਬਿਧੀ ਚੰਦ ਜੀ ਵਿਖੇ ਸਾਲਾਨਾ ਜੋੜ ਮੇਲਾ ਮਨਾਇਆ <br/>

Ad Position 21
No active advertisement
ਅਜੀਤ ਡੈਸਕ 05-05-2026
ਤਰਨ ਤਾਰਨ, 4 ਮਈ (ਹਰਿੰਦਰ ਸਿੰਘ)-ਗੁਰਦੁਆਰਾ ਦਮਦਮਾ ਬਾਬਾ ਬਿਧੀ ਚੰਦ ਜੀ ਮਖੂ ਸ਼ਹਿਰ ਵਿਖੇ ਹਰ ਸਾਲ ਦੀ ਤਰ੍ਹਾਂ ਜੋੜ ਮੇਲਾ ਮਨਾਇਆ ਗਿਆ | ਇਸ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ, ਉਪਰੰਤ ਦੀਵਾਨ ਸਜਾਏ ਗਏ | ਸਜਾਏ ਗਏ ਦੀਵਾਨਾਂ ਵਿਚ ਕਥਾ, ਕੀਰਤਨ ਤੇ ਢਾਡੀ-ਕਵੀਸ਼ਰ ਜਥਿਆਂ ਨੇ ਸੰਗਤਾਂ ਨੂੰ ਗੁਰੂ ਜੱਸ ਸਰਵਣ ਕਰਵਾਇਆ | ਇਸ ਮੌਕੇ ਦਲ ਪੰਥ ਬਾਬਾ ਬਿਧੀ ਚੰਦ ਜੀ ਦੇ 12ਵੇਂ ਮੁਖੀ ਸੰਤ ਬਾਬਾ ਅਵਤਾਰ ਸਿੰਘ ਨੇ ਸੰਗਤਾਂ ਨਾਲ ਬਚਨ ਸਾਂਝੇ ਕਰਦਿਆਂ ਕਿਹਾ ਕਿ ਇਹ ਅਸਥਾਨ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਦਰੋਂ ਘਰੋਂ ਵਰੋਸਾਇ 'ਬਿਧੀ ਚੰਦ ਛੀਨਾ, ਗੁਰੂ ਕਾ ਸੀਨਾ' ਬਹਾਦਰ ਬਾਬਾ ਬਿਧੀ ਚੰਦ ਜੀ ਵਲੋਂ ਗੁਰੂ ਕੀ ਕਾਰ ਭੇਟਾ ਦੋ ਘੋੜੇ ਦਿਲਬਾਗ ਅਤੇ ਗੁਲਬਾਗ ਲਿਆ ਰਹੇ ਸੇਠ ਕਰੋੜੀ ਮੱਲ ਤੋਂ ਲਾਹੌਰ ਦੇ ਬਾਦਸ਼ਾਹ ਸ਼ਾਹ ਜਹਾਨ ਦੇ ਕਰਿੰਦਿਆਂ ਖੋਹ ਲਏ | ਬਾਬਾ ਜੀ ਨੇ ਪਹਿਲਾ ਘੋੜਾ ਘਾਹੀ ਬਣਕੇ ਲਿਆਂਦਾ ਅਤੇ ਦੂਜਾ ਘੋੜਾ ਨਿਯੂਮੀਆ ਬਣਕੇ ਲਿਆਂਦਾ | ਦੂਜਾ ਘੋੜਾ ਲਿਆਉਣ ਸਮੇਂ ਇਸ ਅਸਥਾਨ 'ਤੇ ਬਾਬਾ ਬਿਧੀ ਚੰਦ ਜੀ ਨੇ ਦਮ ਲਿਆ ਸੀ ਤੇ ਅੱਗੇ ਭਾਈ ਰੂਪੇ ਨੂੰ ਸਤਿਗੁਰੂ ਜੀ ਛੇਵੇਂ ਪਾਤਸ਼ਾਹ ਵੱਲ ਨੂੰ ਰਵਾਨਗੀ ਕੀਤੀ, ਸੋ ਇਸ ਅਸਥਾਨ 'ਤੇ ਉਹ ਬੇਰੀ ਸੁਸ਼ੋਭਿਤ ਹੈ, ਜਿਸ ਨਾਲ ਬਾਬਾ ਬਿਧੀ ਚੰਦ ਜੀ ਨੇ ਘੋੜਾ ਬੰਨਿ੍ਹਆ ਸੀ | ਇਸ ਅਸਥਾਨ ਦੀ ਕਾਰ ਸੇਵਾ ਸੰਪ੍ਰਦਾਇ ਦਲ ਬਾਬਾ ਬਿਧੀ ਚੰਦ ਜੀ ਦੇ 12ਵੇਂ ਮੁਖੀ ਜਥੇ ਸੰਤ ਬਾਬਾ ਅਵਤਾਰ ਸਿੰਘ ਕਰਵਾ ਰਹੇ ਹਨ | ਇੱਥੇ ਸਮੂਹ ਇਲਾਕਾ ਨਿਵਾਸੀ ਸੰਗਤਾਂ ਨੇ ਬਹੁਤ ਵੱਡੀ ਗਿਣਤੀ ਵਿਚ ਹਾਜ਼ਰੀ ਭਰੀ, ਉੱਥੇ ਇਲਾਕੇ ਦੀ ਧਾਰਮਿਕ ਅਤੇ ਰਾਜਨੀਤਿਕ ਹਸਤੀਆਂ ਨੇ ਵੀ ਸੰਗਤਾਂ ਦੇ ਦਰਸ਼ਨ ਦੀਦਾਰੇ ਕੀਤੇ | ਇਸ ਮੌਕੇ ਬਾਬਾ ਚਰਨਜੀਤ ਸਿੰਘ, ਬਾਬਾ ਪ੍ਰੇਮ ਸਿੰਘ, ਬਾਬਾ ਭੁਪਿੰਦਰ ਸਿੰਘ ਕਬੀਰ ਸਦਰਵਾਲਾ, ਬਾਬਾ ਸਰਬਜੋਤ ਸਿੰਘ ਨਾਨਕਸਰ ਡਾਂਗੋਂ, ਬਾਬਾ ਅਜੀਤ ਸਿੰਘ ਠੱਠਾ ਸਾਹਿਬ ਵਾਲੇ, ਬਾਬਾ ਗੁਰਦੇਵ ਸਿੰਘ, ਬਾਬਾ ਸੁਬੇਗ ਸਿੰਘ, ਬਾਬਾ ਅਮਰੀਕ ਸਿੰਘ ਖੁਖਰੈਣ ਵਾਲੇ, ਭਾਈ ਅੰਮਿ੍ਤਪਾਲ ਸਿੰਘ ਗੁ: ਪਾਹਨ ਸਾਹਿਬ ਵਾਲੇ, ਬਾਬਾ ਨਾਹਰ ਸਿੰਘ ਸਾਧ, ਬਾਬਾ ਨਿਹਾਲ ਸਿੰਘ ਸਭਰਾਵਾਂ ਵਾਲੇ, ਤਲਬੀਰ ਸਿੰਘ ਜ਼ੀਰਾ, ਬਾਬਾ ਹਰੀ ਸਿੰਘ ਨਾਨਕਸਰ ਵਾਲਿਆਂ ਨੇ ਹਾਜ਼ਰੀ ਭਰੀ | ਸਟੇਜ ਸੈਕਟਰੀ ਦੀ ਸੇਵਾ ਭਾਈ ਅਵਤਾਰ ਸਿੰਘ ਲਹੀਆਂ ਵਾਲਿਆਂ ਨਿਭਾਈ | ਇਸ ਮੌਕੇ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ ਅਤੇ ਠੰਢੇ ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ ਗਈਆਂ | ਸ਼ਾਮ ਨੂੰ ਮਹੱਲਾ ਸਜਾਇਆ ਗਿਆ, ਜਿਸ ਵਿਚ ਘੋੜ-ਦੌੜ, ਨੇਜ਼ੇਬਾਜ਼ੀ ਅਤੇ ਗਤਕੇ ਦਾ ਅਖਾੜਾ ਲਗਾਇਆ ਗਿਆ | ਉਪਰੰਤ ਕਬੱਡੀ ਦਾ ਮੈਚ ਕਰਵਾਇਆ ਗਿਆ |

Ad Position 22
No active advertisement
ਪਿਛਲੀ ਖ਼ਬਰ ਬੰਗਾਲ, ਅਸਾਮ ਤੇ ਪੁਡੂਚੇਰੀ ਦੀ ਇਤਿਹਾਸਕ ਜਿੱਤ ਤੋਂ ਬਾਅਦ 2027 'ਚ ਪੰਜਾਬ ਵਿਚ ਬਣੇਗੀ ਭਾਜਪਾ ਸਰਕਾਰ- ਰਮਨਦੀਪ ਸਿੰਘ ਭ... ਅਗਲੀ ਖ਼ਬਰ ਪੱਛਮ ਬੰਗਾਲ, ਅਸਾਮ ਅਤੇ ਪੁਡੂਚੇਰੀ 'ਚ ਭਾਜਪਾ ਦੀ ਸ਼ਾਨਦਾਰ ਜਿੱਤ ਨੇ ਇਤਿਹਾਸ ਰਚਿਆ- ਤਰੁਣ ਜੋਸ਼ੀ <br/>
Ad Position 24