20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਸੜਕ ਕਿਨਾਰੇ ਲਵਾਰਿਸ ਹਾਲਤ ਵਿਚ ਖੜ੍ਹੀ ਐਕਟਿਵਾ ਵਿਚ ਬੰਬ ਹੋਣ ਦੇ ਸ਼ੱਕ 'ਚ ਪੁਲਿਸ ਨੇ ਕੀਤੀ ਘੇਰਾਬੰਦੀ <br/>

Ad Position 21
No active advertisement
ਅਜੀਤ ਡੈਸਕ 10-05-2026
ਤਰਨ ਤਾਰਨ, 9 ਮਈ (ਹਰਿੰਦਰ ਸਿੰਘ)—ਬੀਤੀ ਦੇਰ ਰਾਤ ਤਰਨ ਤਾਰਨ ਸ਼ਹਿਰ ਦੇ ਤਹਿਸੀਲ ਚੌਂਕ ਵਿਖੇ ਸੜਕ ਕਿਨਾਰੇ ਇਕ ਲਵਾਰਿਸ ਹਾਲਤ ਵਿਚ ਬਿਨਾਂ ਨੰਬਰ ਤੋਂ ਐਕਟਿਵਾ ਸਕੂਟਰੀ ਖ਼ੜੀ ਮਿਲੀ, ਜਿਸ ਦੀ ਚਾਬੀ ਵੀ ਵਿਚ ਹੀ ਸੀ ਅਤੇ ਪੁਲਿਸ ਨੂੰ ਸੂਚਨਾ ਮਿਲੀ ਕਿ ਇਸ ਵਿਚ ਬੰਬ ਹੋ ਸਕਦਾ ਹੈ ਤਾਂ ਤੁਰੰਤ ਤਰਨ ਤਾਰਨ ਪੁਲਿਸ ਹਰਕਤ ਵਿਚ ਆਈ ਅਤੇ ਥਾਣਾ ਸਿਟੀ ਦੇ ਐੱਸ.ਐੱਚ.ਓ.ਨਵਦੀਪ ਭੱਟੀ ਵਲੋਂ ਭਾਰੀ ਪੁਲਿਸ ਫੋਰਸ ਨਾਲ ਮੌਕੇ 'ਤੇ ਪਹੁੰਚ ਗਏ ਅਤੇ ਇਲਾਕੇ ਨੂੰ ਪੂਰੀ ਤਰ•ਾਂ ਸੀਲ ਕਰਕੇ ਲਵਾਰਿਸ ਹਾਲਤ ਵਿਚ ਖੜੀ ਸਕੂਟਰੀ ਦੀ ਜਾਂਚ ਲਈ ਬੰਬ ਨਿਰੋਧਕ ਦਸਤੇ ਨੂੰ ਤੁਰੰਤ ਘਟਨਾ ਸਥਾਨ 'ਤੇ ਬੁਲਾਇਆ ਗਿਆ ਅਤੇ ਸਕੂਟਰੀ ਦੀ ਜਾਂਚ ਕਰਨ ਉਪਰੰਤ ਕੋਈ ਵੀ ਸ਼ੱਕੀ ਵਸਤੂ ਨਹੀਂ ਮਿਲੀ, ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੇ ਸੁੱਖ ਦਾ ਸਾਹ ਲਿਆ | ਘਟਨਾ ਸਥਾਨ 'ਤੇ ਪਹੁੰਚੇ ਐੱਸ.ਐੱਸ.ਪੀ. ਸੁਰਿੰਦਰ ਲਾਂਬਾ, ਐੱਸ.ਪੀ.(ਹੈਡਕੁਆਟਰ) ਮਨਿੰਦਰ ਸਿੰਘ ਵਲੋਂ ਹਲਾਤਾਂ ਦਾ ਜਾਇਜਾ ਲਿਆ ਗਿਆ ਅਤੇ ਕਿਹਾ ਕਿ ਪੁਲਿਸ ਨੂੰ ਸੂਚਨਾ ਮਿਲੀ ਕਿ ਤਹਿਸੀਲ ਚੌਂਕ ਸ੍ਰੀ ਠਾਕੁਰ ਦੁਆਰਾ ਮਦਨ ਮੋਹਨ ਮੰਦਰ ਨਜਦੀਕ ਇਕ ਦੁਕਾਨ ਦੇ ਅੱਗੇ ਇਕ ਐਕਟਿਵਾ ਸਕੂਟਰੀ ਜਿਸ ਉਪਰ ਕੋਈ ਨੰਬਰ ਪਲੇਟ ਨਹੀਂ ਹੈ, ਉਹ ਖੜੀ ਹੈ, ਜਿਸ ਦੀ ਚਾਬੀ ਵੀ ਵਿਚ ਹੀ ਹੈ ਅਤੇ ਇਸ ਵਿਚ ਬੰਬ ਹੋ ਸਕਦਾ ਹੈ ਤਾਂ ਥਾਣਾ ਮੁਖੀ ਸਿਟੀ ਨਵਦੀਪ ਸਿੰਘ ਭੱਟੀ ਪੁਲਿਸ ਪਾਰਟੀ ਨਾਲ ਮੌਕੇ 'ਤੇ ਪਹੁੰਚ ਗਏ ਅਤੇ ਉਨ•ਾਂ ਵਲੋਂ ਇਲਾਕੇ ਦੀ ਪੂਰੀ ਘੇਰਾਬੰਦੀ ਕਰਕੇ ਬੰਬ ਨਿਰੋਧਕ ਦਸਤੇ ਨੂੰ ਤੁਰੰਤ ਬੁਲਾਇਆ ਗਿਆ | ਉਨ•ਾਂ ਕਿਹਾ ਕਿ ਪੁਲਿਸ ਵਲੋਂ ਜਾਂਚ ਕੀਤੀ ਗਈ ਤਾਂ ਸਕੂਟਰੀ ਵਿਚ ਕੋਈ ਵੀ ਵਿਸਫੋਟਕ ਸਮੱਗਰੀ ਜਾਂ ਹੋਰ ਕੋਈ ਸ਼ੱਕੀ ਵਸਤੂ ਨਹੀਂ ਮਿਲੀ | ਉਨ•ਾਂ ਕਿਹਾ ਕਿ ਜਦੋਂ ਇਸ ਸੰਬੰਧੀ ਐਕਟਿਵਾ ਦੇ ਮਾਲਕ ਨੂੰ ਪਤਾ ਚੱਲਿਆ ਤਾਂ ਉਹ ਉਥੇ ਪਹੁੰਚ ਗਿਆ ਜਿਸ ਨੇ ਆਪਣਾ ਨਾਮ ਰਜਤ ਗੁਪਤਾ ਦੱਸਿਆ ਕਿ ਅਤੇ ਕਿਹਾ ਕਿ ਉਹ ਆਪਣੀ ਸਕੂਟਰੀ ਸੜਕ ਕਿਨਾਰੇ ਖ਼ੜੀ ਕਰਕੇ ਕਾਰ ਵਿਚ ਬੈਠ ਕੇ ਕਿਸੇ ਕੰਮ ਲਈ ਚਲਾ ਗਿਆ ਸੀ ਅਤੇ ਉਸ ਨੇ ਸਕੂਟਰੀ ਕਿਸੇ ਹੋਰ ਵਿਅਕਤੀ ਨੂੰ ਲਿਜਾਣ ਲਈ ਕਿਹਾ ਸੀ ਪਰ ਉਹ ਸਕੂਟਰੀ ਲੈਣ ਨਹੀਂ ਪਹੁੰਚਿਆ, ਜਿਸ ਕਾਰਨ ਉਸਦੀ ਐਕਟਿਵਾ ਉਥੇ ਖੜੀ ਰਹੀ | ਉਨ•ਾਂ ਦੱਸਿਆ ਕਿ ਮਾਮਲੇ ਦੀ ਪੂਰੀ ਜਾਂਚ ਕਰਨ ਉਪਰੰਤ ਉਨ•ਾਂ ਨੂੰ ਜਾਣ ਦਿੱਤਾ ਗਿਆ ਅਤੇ ਬਿਨਾਂ ਨੰਬਰ ਤੋਂ ਐਕਟਿਵਾ ਹੋਣ 'ਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ | ਐੱਸ.ਐੱਸ.ਪੀ.ਸੁਰਿੰਦਰ ਲਾਂਬਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜੇਕਰ ਕੋਈ ਵੀ ਸ਼ੱਕੀ ਚੀਜ ਨੂੰ ਦੇਖਦੇ ਹਨ ਤਾਂ ਤੁਰੰਤ ਪੁਲਿਸ ਨੂੰ ਸੂਚਨਾ ਦੇਣ ਤਾਂ ਜੋ ਸਮੇਂ ਰਹਿੰਦੇ ਪੁਲਿਸ ਕਾਰਵਾਈ ਕਰ ਸਕੇ |

Ad Position 22
No active advertisement
ਪਿਛਲੀ ਖ਼ਬਰ ਐੱਮ. ਪੀ. ਭਾਈ ਅੰਮਿ੍ਤਪਾਲ ਸਿੰਘ ਦੀ ਐੱਨ. ਐੱਸ. ਏ. ਹਟਣ ਤੋਂ ਬਾਅਦ ਵੀ ਉਸ ਨੂੰ ਰਿਹਾਅ ਨਾ ਕਰਨਾ ਲੋਕਤੰਤਰ ਦਾ ਘਾਣ-ਬਾ... ਅਗਲੀ ਖ਼ਬਰ ਦਿਮਾਗੀ ਤੌਰ 'ਤੇ ਬਿਮਾਰ ਲੜਕੀ ਨਾਲ ਜਬਰ ਜਨਾਹ <br/>
Ad Position 24