ਮੀਆਂਵਿੰਡ, 9 ਮਈ (ਗੁਰਪ੍ਰਤਾਪ ਸਿੰਘ ਸੰਧੂ)-ਅਕਾਲੀ ਦਲ ਵਾਰਿਸ ਪੰਜਾਬ ਦੇ ਟੀਮ ਖਡੂਰ ਸਾਹਿਬ ਵਲੋੋਂ ਖਡੂਰ ਸਾਹਿਬ ਵਿਖੇ ਇਕ ਮੀਟਿੰਗ ਰੱਖੀ ਗਈ | ਮੀਟਿੰਗ ਦੌਰਾਨ ਸੰਬੋਧਨ ਕਰਨ ਲਈ ਵਿਸ਼ੇਸ਼ ਤੌਰ 'ਤੇ ਭਾਈ ਅੰਮਿ੍ਤਪਾਲ ਸਿੰਘ ਖਾਲਸਾ ਐੱਮ. ਪੀ. ਹਲਕਾ ਖਡੂਰ ਸਾਹਿਬ ਦੇ ਪਿਤਾ ਬਾਪੂ ਤਰਸੇਮ ਸਿੰਘ ਤੇ ਮਾਤਾ ਬੀਬੀ ਬਲਵਿੰਦਰ ਕੌਰ ਪਹੁੰਚੇ | ਹਲਕਾ ਖਡੂਰ ਸਾਹਿਬ ਇੰਚਾਰਜ ਭਾਈ ਕੁਲਦਮਨਰੂਪ ਸਿੰਘ ਖਾਲਸਾ ਵਲੋਂ ਭਾਵੇਂ ਇਹ ਪਿੰਡ ਦੀ ਇਕ ਮੀਟਿੰਗ ਰੱਖੀ ਗਈ ਸੀ ਪਰ ਸੰਗਤਾਂ ਦੇ ਉਤਸ਼ਾਹ ਅਤੇ ਭਾਈ ਅੰਮਿ੍ਤਪਾਲ ਸਿੰਘ ਦੇ ਚਾਹੁੰਣ ਵਾਲਿਆ ਦੇ ਭਾਰੀ ਇਕੱਠ ਨੇ ਇਸ ਨੂੰ ਇਕ ਰੈਲੀ ਦਾ ਰੂਪ ਦੇ ਦਿੱਤਾ | ਇਕ ਮੌਕੇ ਬੀਬੀ ਬਲਵਿੰਦਰ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਰਈਆਂ ਵਿਖੇ ਮੈਂ ਭਗਵੰਤ ਮਾਨ ਕੋਲ ਆਪਣੇ ਪੁੱਤ ਨੂੰ ਛਡਵਾਉਣ ਲਈ ਤਰਲਾ ਨਹੀਂ ਮਾਰਿਆ ਬਲਕਿ ਜੇਲ੍ਹਾਂ 'ਚ ਬੰਦ ਹਜ਼ਾਰਾਂ ਨੌਜਵਾਨਾਂ ਨੂੰ ਨਾਜਾਇਜ਼ ਹਿਰਾਸਤ ਵਿਚ ਰੱਖਣ ਬਾਰੇ ਸਵਾਲ ਕੀਤੇ ਸਨ, ਜਿਨ੍ਹਾਂ ਦਾ ਉਹ ਜਵਾਬ ਦਿੱਤੇ ਬਗੈਰ ਹੀ ਚਲਾ ਗਿਆ | ਮੀਟਿੰਗ 'ਚ ਭਾਰੀ ਗਿਣਤੀ ਵਿਚ ਬੀਬੀਆਂ ਨੇ ਸ਼ਮੂਲੀਅਤ ਕੀਤੀ ਅਤੇ ਗੋਇੰਦਵਾਲ ਸਾਹਿਬ ਵਿਖੇ ਬਣੀ 11 ਮੈਬਰੀ ਬੀਬੀਆਂ ਦੀ ਕਮੇਟੀ ਨੂੰ ਵੀ ਭਾਈ ਸਾਹਿਬ ਦੇ ਮਾਤਾ ਬੀਬੀ ਬਲਵਿੰਦਰ ਕੌਰ ਵਲੋਂ ਵਿਸ਼ੇਸ਼ ਤੌਰ 'ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਪਾਰਟੀ ਦੀ ਸੀਨੀਅਰ ਲੀਡਰਸ਼ਿਪ ਜਿਨ੍ਹਾਂ 'ਚ ਹਰਭਜਨ ਸਿੰਘ ਤੁੜ ਮੈਂਬਰ ਪੰਜ ਮੈਂਬਰੀ ਕਮੇਟੀ ਪੰਜਾਬ, ਸੁਖਦੇਵ ਸਿੰਘ ਕਾਦੀਆਂ ਪ੍ਰਧਾਨ ਯੂਥਵਿੰਗ ਪੰਜਾਬ, ਚਮਕੌਰ ਸਿੰਘ ਧੁੰਨ ਜ਼ਿਲ੍ਹਾ ਪ੍ਰਧਾਨ ਤਰਨ ਤਾਰਨ, ਦਲਜੀਤ ਸਿੰਘ ਜਵੰਧਾ, ਅਮਰਜੀਤ ਸਿੰਘ ਕਾਲੇਕੇ, ਭਾਈ ਅਜ਼ਮੇਰ ਸਿੰਘ ਚੰਬਾ ਆਦਿ ਨੇ ਸੰਬੋਧਨ ਕੀਤਾ | ਇਸ ਮੌਕੇ ਭਾਈ ਅਰਜਿੰਦਰ ਸਿੰਘ ਹੀਰਾ ਨੂੰ ਪਿੰਡ ਖਡੂਰ ਸਾਹਿਬ ਕਮੇਟੀ ਦੇ ਪ੍ਰਧਾਨ ਅਤੇ ਬਾਕੀ 13 ਵਾਰਡਾਂ ਦੇ ਇੰਚਾਰਜ਼ ਜਿਨ੍ਹਾਂ 'ਚ ਦਲਜੀਤ ਸਿੰਘ ਸੰਮਤੀ ਮੈਂਬਰ, ਕੁਲਬੀਰ ਸਿੰਘ ਮੈਂਬਰ, ਮੁਖਤਾਰ ਸਿੰਘ ਫੌਜੀ, ਲਖਵਿੰਦਰ ਸਿੰਘ, ਪਾਲ ਸਿੰਘ ਫੌਜੀ, ਫੂਲਾ ਸਿੰਘ, ਸਰੂਪ ਸਿੰਘ, ਸਤਨਾਮ ਸਿੰਘ ਹੋਟਲ ਵਾਲੇ, ਬਲਵੰਤ ਸਿੰਘ, ਪਲਵਿੰਦਰ ਸਿੰਘ, ਕਰਤਾਰ ਸਿੰਘ, ਬੂਟਾ ਸਿੰਘ, ਸੁਖਮਿੰਦਰ ਸਿੰਘ ਅਤੇ 65 ਮੈਂਬਰਾਂ ਵਾਲੀ ਇਕ ਕਮੇਟੀ ਦਾ ਗਠਨ ਕੀਤਾ ਗਿਆ, ਜਿਨ੍ਹਾਂ ਨੂੰ ਬਾਪੂ ਤਰਸੇਮ ਸਿੰਘ ਨੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਮਾਤਾ ਬਲਵਿੰਦਰ ਕੌਰ ਵਲੋਂ ਹਲਕਾ ਖਡੂਰ ਸਾਹਿਬ ਭਾਈ ਕੁਲਦਮਨਰੂਪ ਸਿੰਘ ਦੇ ਦਫਤਰ ਦਾ ਉਦਘਾਟਨ ਵੀ ਕੀਤਾ | ਇਸ ਮੌਕੇ ਭਾਈ ਜੈਮਲ ਸਿੰਘ ਖਾਲਸਾ, ਭਾਈ ਜਸਬੀਰ ਸਿੰਘ ਜਨਤਾ ਹੱਟ ਵਾਲੇ, ਭਾਈ ਸਰੂਪ ਸਿੰਘ, ਸਰਬਜੀਤ ਸਿੰਘ ਬੰਟੀ, ਇਕਬਾਲ ਸਿੰਘ ਚੌਧਰੀ, ਦਿਲਬਾਗ ਸਿੰਘ ਫੌਜੀ, ਪ੍ਰਗਟ ਸਿੰਘ ਫੌਜੀ, ਗੁਰਪ੍ਰਤਾਪ ਸਿੰਘ, ਬਿਕਰਮਜੀਤ ਸਿੰਘ ਨਿੱਕਾ, ਬਾਬਾ ਬਲਵਿੰਦਰ ਸਿੰਘ, ਗੁਰਜੰਟ ਸਿੰਘ ਟੈਂਟ ਵਾਲੇ, ਭਾਈ ਰਵਿੰਦਰ ਸਿੰਘ ਅਰਵਿੰਦ ਕਰੌਕਰੀ ਵਾਲੇ, ਹਰਜੀਤ ਸਿੰਘ ਫੌਜੀ, ਹਰਜੀਤ ਸਿੰਘ ਖਾਲਸਾ, ਗੁਰਨਾਮ ਸਿੰਘ ਗਾਮਾ, ਕਸ਼ਮੀਰ ਸਿੰਘ, ਕੁਲਦੀਪ ਸਿੰਘ ਫੌਜੀ, ਕੁਲਦੀਪ ਸਿੰਘ ਖਾਲਸਾ, ਰਛਪਾਲ ਸਿੰਘ, ਗੁਰਦੇਵ ਸਿੰਘ ਖਾਲਸਾ, ਭਾਨ ਸਿੰਘ, ਭਾਈ ਸਰਵਣ ਸਿੰਘ, ਭਾਪਾ ਮੋਹਣ ਸਿੰਘ, ਸੁਰਜੀਤ ਸਿੰਘ, ਅਮਨਦੀਪ ਸਿੰਘ ਫਤਿਆਬਾਦ ਵਾਲੇ, ਧਰਮਿੰਦਰ ਸਿੰਘ ਖਾਲਸਾ, ਬਾਵਾ ਹੀਰਾ ਸਿੰਘ ਨਰਿੰਦਰਾ ਕਲਾਥ ਹਾਊਸ, ਹਰਪ੍ਰੀਤ ਸਿੰਘ ਹੈਪੀ, ਨਿਰਮਲ ਸਿੰਘ ਫੌਜੀ, ਮਨਜੀਤ ਸਿੰਘ, ਕੁਲਜੀਤ ਸਿੰਘ, ਗੁਰਦੇਵ ਸਿੰਘ, ਮੁਖਵਿੰਦਰ ਸਿੰਘ ਕਿਸਾਨ ਆਗੂ, ਤੀਰਥ ਸਿੰਘ ਆਦਿ ਹਾਜ਼ਿਰ ਸਨ | ਬੀਬੀਆਂ ਵਿਚ ਇੰਦਰਜੀਤ ਕੌਰ ਖਹਿਰਾ, ਜਸਵਿੰਦਰ ਕੌਰ, ਹਰਵਿੰਦਰ ਕੌਰ, ਬਲਵਿੰਦਰ ਕੌਰ ਗੋਇੰਦਵਾਲ ਸਾਹਿਬ, ਬਲਵੀਰ ਕੌਰ, ਕੁਲਵਿੰਦਰ ਕੌਰ, ਸਵਿੰਦਰ ਕੌਰ, ਕਵਲਜੀਤ ਕੌਰ, ਗਿਆਨ ਕੌਰ ਅਤੇ ਹੋਰ ਵੱਡੀ ਗਿਣਤੀ ਵਿੱਚ ਬੀਬੀਆਂ ਨੇ ਹਾਜ਼ਰੀ ਭਰੀ | ਅੰਤ 'ਚ ਭਾਈ ਕੁਲਦਮਨਰੂਪ ਸਿੰਘ ਨੇ ਧੰਨਵਾਦ ਕੀਤਾ | ਸਟੇਜ਼ ਸਕੱਤਰ ਦੀ ਸੇਵਾ ਭਾਈ ਮਨਜਿੰਦਰ ਸਿੰਘ ਕਲੇਰ ਨੇ ਬਾਖੂਬੀ ਨਿਭਾਈ |