25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਹਥਿਆਰਾਂ ਨਾਲ ਲੈਸ ਵਿਅਕਤੀਆਂ ਨੇ ਨੌਜਵਾਨ ਦੇ ਮਾਰੀਆਂ ਸੱਟਾਂ

Ad Position 21
No active advertisement
ਅਜੀਤ ਡੈਸਕ 22-05-2026
ਤਰਨ ਤਾਰਨ, 21 ਮਈ (ਪਰਮਜੀਤ ਜੋਸ਼ੀ)—ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਹਰੀਕੇ ਦੀ ਪੁਲਿਸ ਨੇ ਕੁਝ ਵਿਅਕਤੀਆਂ ਵਲੋਂ ਹਥਿਆਰਾਂ ਨਾਲ ਲੈਸ ਹੋ ਕੇ ਨੌਜਵਾਨ ਨਾਲ ਕੁੱਟਮਾਰ ਕਰਕੇ ਉਸ ਨੂੰ ਗੰਭੀਰ ਸੱਟਾਂ ਮਾਰਨ ਦੇ ਦੋਸ਼ ਹੇਠ 2 ਵਿਅਕਤੀਆਂ ਤੋਂ ਇਲਾਵਾ 6 ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ | ਥਾਣਾ ਹਰੀਕੇ ਵਿਖਏ ਹਰਦਿਆਲ ਸਿੰਘ ਪੁੱਤਰ ਗੁਰਮੁੱਖ ਸਿੰਘ ਵਾਸੀ ਕਿਰਤੋਵਾਲ ਕਲਾਂ ਨੇ ਸ਼ਿਕਾਇਤ ਦਰਜ ਕਰਵਾਈ 17 ਮਈ ਨੂੰ ਉਹ ਆਪਣੇ ਮੋਟਰਸਾਇਕਲ ਤੇ ਆਪਣੇ ਘਰ ਤੋਂੋ ਆਪਣੇ ਖੇਤ ਪਨੀਰੀ ਨੂੰ ਪਾਣੀ ਲਗਾ ਕੇ ਘਰ ਵਾਪਸ ਆ ਰਿਹਾ ਸੀ ਤਾਂ ਰਸਤੇ ਵਿਚ 2 ਗੱਡੀਆਂ ਜਿੰਨਾਂ ਵਿਚੋਂ ਇਕ ਗੱਡੀ ਫਾਰਚੂਨਰ ਜਿਸਦਾ ਨੰਬਰ ਪੀ.ਬੀ 29 ਏ.ਐੱਫ 7676 ਹੈ, ਜਿਸ ਵਿਚੋੋਂ ਤਿੰਨ ਵਿਅਕਤੀ ਅਤੇ ਦੂਸਰੀ ਗੱਡੀ ਜਿਸ ਵਿਚੋਂ 2 ਨੌਜਵਾਨ ਉੇਤਰੇ ਜਿੰਨਾਂ ਦੇ ਹੱਥਾਂ ਵਿਚ ਦਾਤਰ, ਬੇਸਬਾਲ, ਗੰਡਾਸੀ, ਲੋਹੇ ਦੀ ਰਾਡ ਸੀ ਜਿੰਨਾ ਨੇ ਆਉਂੇਦੇ ਸਾਰ ਹੀ ਲਲਕਾਰਾ ਮਾਰ ਕੇ ਕਿਹਾ ਕਿ ਤੈਨੂੰ ਵਿਕਰਮਜੀਤ ਸਿੰਘ ਦੇ ਪਿਤਾ ਬਲਵਿੰਦਰ ਸਿੰਘ ਉਰਫ ਪਾਂਧੀ ਨਾਲ ਪੰਗਾ ਲੈਣ ਦਾ ਮਜਾ ਚਖਾ ਦੇਈਏ ਜਿਨ੍ਹਾਂ ਨੇ ਮੈਨੂੰ ਮੋਟਰਸਾਇਲ ਤੋਂ ਹੇਠਾਂ ਸੁੱਟ ਲਿਆ ਤੇ ਆਪਣੇ-ਆਪਣੇ ਦਸਤੀ ਹਥਿਆਰਾਂ ਨਾਲ ਸੱਟਾਂ ਮਾਰ ਕੇ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ | ਏ.ਐੱਸ.ਆਈ. ਬਲਬੀਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਉਕਤ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਗੋਇੰਦਵਾਲ ਜੇਲ੍ਹ 'ਚੋਂ ਮੋਬਾਈਲ ਬਰਾਮਦ ਅਗਲੀ ਖ਼ਬਰ ਬੈਂਕਾਂ 'ਚ ਨਹੀਂ ਮਿਲ ਰਿਹਾ ਕੈਸ਼ ਲੋਕਾਂ ਦੀਆਂ ਲੱਗੀਆਂ ਲੰਮੀਆਂ ਲਾਈਨਾਂ <br/>
Ad Position 24