25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਗੋਇੰਦਵਾਲ ਜੇਲ੍ਹ 'ਚੋਂ ਮੋਬਾਈਲ ਬਰਾਮਦ

Ad Position 21
No active advertisement
ਅਜੀਤ ਡੈਸਕ 22-05-2026
ਤਰਨ ਤਾਰਨ, 21 ਮਈ (ਪਰਮਜੀਤ ਜੋਸ਼ੀ)-ਕੇਂਦਰੀ ਜੇਲ੍ਹ ਗੋਇੰਦਵਾਲ 'ਚ ਚੈਕਿੰਗ ਦੌਰਾਨ ਹਵਾਲਾਤੀਆਂ ਪਾਸੋਂ ਮੋਬਾਈ© ਫੋਨ ਬਰਾਮਦ ਹੋਣ ਦੇ ਮਾਮਲੇ ਵਿਚ ਜੇਲ੍ਹ ਪ੍ਰਸ਼ਾਸ਼ਨ ਦੀ ਸ਼ਿਕਾਇਤ 'ਤੇ ਥਾਣਾ ਗੋਇੰਦਵਾਲ ਪੁਲਿਸ ਨੇ 6 ਹਵਾਲਾਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ | ਕੇਂਦਰੀ ਜੇਲ੍ਹ ਗੋਇੰਦਵਾਲ ਦੇ ਸਹਾਇਕ ਸੁਪਰਡੈਂਟ ਹੰਸ ਰਾਜ ਨੇ ਲਿਖਤੀ ਸ਼ਿਕਾਇਤ ਕੀਤੀ ਕਿ 17 ਮਈ ਨੂੰ ਜੇਲ੍ਹ ਦੀ ਚੈਕਿੰਗ ਦੌਰਾਨ ਹਵਾਲਾਤੀ ਆਇਬਦ ਖਾਨ ਪੁੱਤਰ ਅਕਬਰ ਖਾਨ ਵਾਸੀ ਸਮੋਲਾ ਅਲਵਰ ਰਾਜਸਥਾਨ ਪਾਸੋਂ ਇਕ ਟੱਚ ਮੋਬਾਈਲ ਫੋਨ ਬਰਾਮਦ ਹੋਇਆ ਹੈ | ਇਸੇ ਤਰ੍ਹਾਂ ਚੈਕਿੰਗ ਦੌਰਾਨ ਹਵਾਲਾਤੀ ਬਲਰਾਜ ਸਿੰਘ ਉਰਫ ਕਾਕਾ ਪੁੱਤਰ ਅੰਗਰੇਜ ਸਿੰਘਵਾਸੀ ਲਹੋਰੀਮਲ ਘਰਿੰਡਾ ਅੰਮਿ੍ਤਸਰ ਦੀ ਤਲਾਸ਼ੀ ਲੈਣ 'ਤੇ ਉਸ ਪਾਸੋਂ 1 ਟੱਚ ਫੋਨ ਬਰਾਮਦ ਹੋਇਆ ਹੈ | ਇਸੇ ਤਰ੍ਹਾਂ ਜੇਲ੍ਹ ਦੇ ਸਹਾਇਕ ਸੁਪਰਡੈਂਟ ਜਰਨੈਲ ਸਿੰਘ ਨੇ ਲਿਖਤੀ ਸ਼ਿਕਾਇਤ ਕੀਤੀ ਕਿ 19 ਮਈ ਨੂੰ ਜੇਲ੍ਹ ਦੀ ਚੈਕਿੰਗ ਦੌਰਾਨ ਹਵਾਲਾਤੀ ਸਤਨਾਮ ਸਿੰਘ ਪੁੱਤਰ ਬਲਵਿੰਦਰ ਸਿੰਘ, ਪਲਵਿੰਦਰ ਸਿੰਘ ਪੁੱਤਰ ਜਗਦੀਸ਼ ਸਿੰਘ ਵਾਸੀਅਨ ਭਿੱਖੀਵਿੰਡ, ਰਣਜੋਧ ਸਿੰਘ ਪੁੱਤਰ ਤੇਜਪ੍ਰਤਾਪ ਸਿੰਘ ਵਾਸੀ ਉਦੋਨੰਗਲ ਅੰਮਿ੍ਤਸਰ, ਰਕੇਸ਼ ਸਿੰਘ ਪੁੱਤਰ ਲਵਪ੍ਰੀਤ ਸਿੰਘ ਵਾਸੀ ਬੁੱਗਾ ਤਰਨ ਤਾਰਨ ਦੀ ਤਲਾਸ਼ੀ ਲੈਣ 'ਤੇ ਉਨ੍ਹਾਂ ਪਾਸੋਂ 6 ਟੱਚ ਮੋਬਾਈਲ ਫੋਨ, 1 ਕੀਪੈਡ ਮੋਬਾਈਲ ਫੋਨ, 1 ਚਾਰਜਰ, 2 ਅਡਾਪਟਰ, 2 ਡਾਟਾ ਕੇਬਲ, 2 ਹੈਡਫੋਨ ਬਰਾਮਦ ਹੋਏ ਹਨ | ਇਸ ਸੰਬੰਧ ਵਿਚ ਥਾਣਾ ਗੋਇੰਦਵਾਲ ਦੀ ਪੁਲਿਸ ਨੇ ਉਕਤ ਹਵਾਲਾਤੀਆਂ ਖਿਲਾਫ਼ ਵੱਖ-ਵੱਖ ਮਾਮਲੇ ਦਰਜ ਕਰਨ ਤੋਂ ਬਾਅਦ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ, ਕਿ ਇਨ੍ਹਾਂ ਪਾਸ ਮੋਬਾਈਲ ਫ਼ੋਨ ਕਿਸ ਤਰ੍ਹਾਂ ਪਹੁੰਚੇ |
Ad Position 22
No active advertisement
ਪਿਛਲੀ ਖ਼ਬਰ ਰਾਸ਼ਨ ਡੀਪੂ ਹੋਲਡਰਾਂ ਨੇ ਕੀਤੀ ਖਡੂਰ ਸਾਹਿਬ ਵਿਖੇ ਮੀਟਿੰਗ <br/> ਅਗਲੀ ਖ਼ਬਰ ਹਥਿਆਰਾਂ ਨਾਲ ਲੈਸ ਵਿਅਕਤੀਆਂ ਨੇ ਨੌਜਵਾਨ ਦੇ ਮਾਰੀਆਂ ਸੱਟਾਂ
Ad Position 24