25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਰਾਸ਼ਨ ਡੀਪੂ ਹੋਲਡਰਾਂ ਨੇ ਕੀਤੀ ਖਡੂਰ ਸਾਹਿਬ ਵਿਖੇ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 22-05-2026
ਖਡੂਰ ਸਾਹਿਬ, 21 ਮਈ (ਰਸ਼ਪਾਲ ਸਿੰਘ ਕੁਲਾਰ)-ਰਾਸ਼ਨ ਡੀਪੂ ਹੋਲਡਰਾਂ ਦੀ ਇਕ ਅਹਿਮ ਮੀਟਿੰਗ ਤਹਿਸੀਲ ਪ੍ਰਧਾਨ ਪ੍ਰਮਿੰਦਰਪਾਲ ਸਿੰਘ ਦੀਨੇਵਾਲ ਦੀ ਅਗਵਾਈ ਹੇਠ ਖਡੂਰ ਸਾਹਿਬ ਵਿਖੇ ਹੋਈਸ਼ ਜਿਸ ਵਿਚ ਜ਼ਿਲ੍ਹਾ ਪ੍ਰਧਾਨ ਰਸ਼ਪਾਲ ਸਿੰਘ ਰਾਮਪੁਰ ਨੇ ਵਿਸੇਸ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਵੱਖ-ਵੱਗ ਪਿੰਡਾਂ ਤੋਂ ਪਹੁੰਚੇ ਡੀਪੂ ਹੋਲਡਰਾਂ ਨੇ ਆਪਣੀ ਸਮੱਸਿਆਵਾਂ ਜ਼ਿਲ੍ਹਾ ਪ੍ਰਧਾਨ ਅੱਗੇ ਰੱਖੀਆਂ | ਉਨ੍ਹਾਂ ਦੱਸਿਆ ਕਿ ਐੱਫ.ਪੀ.ਐੱਸ. ਸ਼ਸੀਨਾਂ ਨਾਲ ਜੋੜੇ ਕੰਡੇ ਪਿਛਲੇ ਕੁਝ ਮਹੀਨਿਆਂ ਤੋਂ ਖ਼ਰਾਬ ਹੋਏ ਹਨ ਤੇ ਅਸੀਂ ਵਾਰ-ਵਾਰ ਟੈਂਡਰ ਹੋਲਡਰ ਵਲੋੋਂ ਜਾਰੀ ਕੀਤੇ ਹੈਲਪ ਲਾਈਨ ਨੰਬਰ ਉਪਰ ਸ਼ਿਕਾਇਤ ਦੇ ਚੁਕੇ ਹਾਂ ਪਰ ਅਜੇ ਤੱਕ ਸਾਡੇ ਕੰਡੇ ਸਹੀ ਨਹੀਂ ਕੀਤੇ ਗਏ | ਜਦੋਂਕਿ ਉਪਰੋਂ ਵੰਡ ਸ਼ੁਰੂ ਹੋ ਰਹੀ ਹੈ | ਇਸੇ ਤਰ੍ਹਾਂ ਕੁਝ ਡੀਪੂ ਹੋਲਡਰਾਂ ਦੀਆਂ ਐੱਫ. ਪੀ. ਐੱਸ. ਮਸ਼ੀਨਾ ਖ਼ਰਾਬ ਹਨ ਜੋ ਠੀਕ ਨਹੀਂ ਕੀਤੀਆਂ ਜਾ ਰਹੀਆਂ, ਜਿਸ ਕਾਰਨ ਲਾਭਪਾਤਰੀਆਂ ਨੂੰ ਖੱਜਲ ਖੁਆਰ ਹੋਣਾ ਪੈ ਰਿਹਾ ਹੈਸ਼ ਤਹਿਸੀਲ ਪ੍ਰਧਾਨ ਬਾਬਾ ਪ੍ਰਮਿੰਦਰਪਾਲ ਸਿੰਘ ਨੇ ਦੱਸਿਆ ਕਿ ਜਨਵਰੀ ਤੋਂ ਮਾਰਚ ਤੱਕ ਕੀਤੀ ਵੰਡ ਦਾ ਅਜੇ ਤੱਕ ਕਮਿਸ਼ਨ ਪੂਰਾ ਨਹੀਂ ਮਿਲਿਆ ਅਤੇ ਜੂਨ ਤੋਂ ਜੁਲਾਈ 2026 ਦੀ ਵੰਡ ਸ਼ੁਰੂ ਹੋ ਗਈ ਹੈ ਅਤੇ ਪਿਛਲੇ ਲੰਮੇ ਸਮੇ ਤੋਂ ਲੋਡਿੰਗ-ਅਨਲੋਡਿੰਗ ਦੇ ਪੈਸੇ ਵੀ ਨਹੀਂ ਮਿਲ ਰਹੇ ਅਤੇ ਡੀਪੂ ਹੋਲਡਰ ਆਪਣੇ ਪੱਲਿਓਾ ਖਰਚ ਕਰਨ ਲਈ ਮਜ਼ਬੂਰ ਹਨ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਸ਼ਪਾਲ ਸਿੰਘ ਰਾਮਪੁਰ ਨੇ ਸਮੂਹ ਡੀਪੂ ਹੋਲਡਰਾਂ ਨੂੰ ਭਰੋਸਾ ਦਿਵਾਇਆ ਕਿ ਕਿ ਸਾਰੀਆਂ ਮੁਸ਼ਕਿਲਾਂ ਦਾ ਹੱਲ ਕਰਵਾਇਆ ਜਾਵੇਗਾ | ਜੇਕਰ ਜ਼ਿਲ੍ਹਾ ਪੱਧਰ 'ਤੇ ਹੱਲ ਨਾ ਹੋਇਆ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇਕ ਵਫਦ ਮਿਲ ਕਿ ਮੁਸ਼ਕਿਲਾਂ ਹੱਲ ਕਰਵਾ ਦਿੱਤੀਆਂ ਜਾਣਗੀਆਂ | ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕਿ ਅੱਜ ਦੇ ਸਮੇਂੇ ਵਿਚ ਮਹਿੰਗਾਈ ਸਿਖਰਾਂ 'ਤੇ ਹੋਣ ਕਰਕੇ ਡੀਪੂ ਹੋਲਡਰਾਂ ਦਾ ਗੁਜਾਰਾ ਬੜੀ ਮੁਸਕਿਲ ਨਾਲ ਚੱਲ ਰਿਹਾ ਹੈ, ਜਿਸ ਨੂੰ ਧਿਆਨ ਵਿਚ ਰੱਖਦੇ ਹੋਏ ਦਿੱਲੀ ਦੀ ਤਰਜ ਉਪਰ ਪ੍ਰਤੀ ਕੁਇੰਟਲ ਦੋ ਸੌ ਰੁਪਏ ਕਮਿਸ਼ਨ ਕੀਤਾ ਜਾਵੇ ਅਤੇ ਰਾਸਨ ਕਿੱਟਾਂ ਦੇ 50 ਰੁਪਏ ਪ੍ਰਤੀ ਕਿੱਟ ਦਿੱਤਾ ਜਾਵੇ | ਉਨ੍ਹਾਂ ਕਿਹਾ ਕਿ ਜੇਕਰ ਸਾਡੀ ਸੁਣਵਾਈ ਕਿਤੇ ਵੀ ਨਾ ਹੋਈ ਤਾਂ ਆਪਣੇ ਹੱਕ ਲੈਣ ਲਈ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਜਾਵੇਗਾ | ਇਸ ਮੌਕੇ ਮਨਜੀਤ ਸਿੰਘ ਲਾਲੀ ਜਲਾਲਾਬਾਦ, ਤਰਲੋਕ ਸਿੰਘ ਸੰਘਰ ਕਲਾਂ, ਦਿਲਪ੍ਰੀਤ ਸਿੰਘ ਮੱਲਾ, ਸੁਖਚੈਨ ਸਿੰਘ ਦੇਊ, ਸਤਿੰਦਰ ਸਿੰਘ ਸਰਾਂ ਤਲਵੰਡੀ, ਸਤਨਾਮ ਸਿੰਘ ਨਾਗੋਕੇ, ਰਵਿੰਦਰ ਸਿੰਘ ਖਡੂਰ ਸਾਹਿਬ, ਜਗਤਾਰ ਸਿੰਘ ਤੱਖਤੂਚੱਕ, ਸੁਖਦੇਵ ਸਿੰਘ ਨਾਗੋਕੇ, ਗੁਰਪ੍ਰੀਤ ਸਿੰਘ ਵੜਿੰਗ, ਸਤਨਾਮ ਸਿੰਘ ਵੈਰੋਵਾਲ ਬਾਵਿਆਂ, ਰਾਜਬੀਰ ਕੌਰ ਜਾਤੀਉਮਰਾ, ਸਰਬਜੀਤ ਸਿੰਘ ਸੱਕਿਵਾਲੀ, ਕਾਬਲ ਸਿੰਘ ਸਰਲੀ ਤੇ ਸੁਲੱਖਣ ਸਿੰਘ ਸਰਲੀ ਖੁਰਦ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਹੈਰੋਇਨ, ਪਿਸਟਲ ਤੇ ਨਾਜਾਇਜ਼ ਸ਼ਰਾਬ ਸਮੇਤ 6 ਵਿਅਕਤੀ ਗਿ੍ਫ਼ਤਾਰ- ਐੱਸ. ਐੱਸ. ਪੀ. ਲਾਂਬਾ <br/> ਅਗਲੀ ਖ਼ਬਰ ਗੋਇੰਦਵਾਲ ਜੇਲ੍ਹ 'ਚੋਂ ਮੋਬਾਈਲ ਬਰਾਮਦ
Ad Position 24