ਝਬਾਲ, 22 ਮਈ (ਸੁਖਦੇਵ ਸਿੰਘ)-ਲੋਕਾਂ ਨੂੰ ਕਾਂਗਰਸ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਕਰਵਾਉਣ ਅਤੇ ਪਾਰਟੀ ਨੂੰ ਜ਼ਮੀਨੀ ਪੱਧਰ 'ਤੇ ਹੋਰ ਮਜ਼ਬੂਤ ਕਰਨ ਲਈ ਕਾਂਗਰਸ ਪਾਰਟੀ ਦੇ ਹਲਕਾ ਤਰਨ ਤਾਰਨ ਦੇ ਇੰਚਾਰਜ ਕਰਨਬੀਰ ਸਿੰਘ ਬੁਰਜ ਨੇ ਵੱਖ-ਵੱਖ ਪਿੰਡਾਂ ਵਿਚ ਮੀਟਿੰਗ ਕਰਕੇ ਵਰਕਰਾਂ ਨੂੰ ਲਾਮਬੰਦ ਕੀਤਾ | ਮੀਟਿੰਗ ਦੌਰਾਨ ਕਰਨਬੀਰ ਬੁਰਜ ਨੇ 2027 ਵਿਚ ਆ ਰਹੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪਾਰਟੀ ਵਰਕਰਾਂ ਨੂੰ ਬੂਥ ਪੱਧਰ ਤੇ ਕਮੇਟੀਆਂ ਦਾ ਗਠਨ ਕਰਨ ਲਈ ਕਿਹਾ, ਤਾਂ ਜੋ ਕਾਂਗਰਸ ਪਾਰਟੀ ਦੀਆਂ ਲੋਕਪੱਖੀ ਨੀਤੀਆਂ ਨੂੰ ਘਰ-ਘਰ ਪੁਹੰਚਿਆ ਜਾ ਸਕੇ | ਉਨ੍ਹਾਂ ਨੇ ਪਾਰਟੀ ਦੀ ਪਕੜ ਮਜ਼ਬੂਤ ਕਰਨ ਲਈ ਕਮੇਟੀਆਂ ਵਿਚ ਇਮਾਨਦਾਰ, ਸਰਗਰਮ ਅਤੇ ਜਿੰਮੇਵਾਰ ਵਰਕਰਾਂ ਨੂੰ ਸ਼ਾਮਿਲ ਕਰਨ ਲਈ ਕਿਹਾ | ਉਨ੍ਹਾਂ ਅਗਾਮੀ ਵਿਧਾਨ ਸਭਾ ਚੋਣਾਂ ਲਈ ਕਾਂਗਰਸੀ ਵਰਕਰਾਂ ਨੂੰ ਲਾਮਬੰਦ ਕਰਦਿਆਂ ਕਿਹਾ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋਂ ਤੰਗ ਆ ਚੁੱਕੇ ਹਨ ਅਤੇ 2027 ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਲਈ ਉਤਾਵਲੇ ਹਨ | ਉਨ੍ਹਾਂ ਕਿਹਾ ਆਮ ਆਦਮੀ ਪਾਰਟੀ ਆਪਣੇ ਸਿਧਾਤਾਂ ਤੋਂ ਭੜਕ ਚੁੱਕੀ ਹੈ ਅਤੇ ਲੋਕ ਵਿਰੋਧੀ ਫ਼ੈਸਲੇ ਲੈ ਕੇ ਲੋਕਾਂ ਨਾਲ ਧ੍ਰੋਹ ਕਮਾ ਰਹੀ ਹੈ | ਇਸ ਮੌਕੇ ਗੁਰਬਾਜ਼ ਸਿੰਘ ਕਾਜੀਕੋਟ, ਪਵਨ ਸ਼ਰਮਾ, ਅਮਨਦੀਪ ਸਿੰਘ, ਬਲਾਕ ਪ੍ਰਧਾਨ ਨੌਨਿਹਾਲ ਸਿੰਘ, ਮੀਤ ਪ੍ਰਧਾਨ ਗੁਰਪਾਲ ਸਿੰਘ ਜਗਤਪੁਰ, ਮੀਤ ਪ੍ਰਧਾਨ ਰਮਨ ਕੁਮਾਰ ਝਬਾਲ, ਜਨਰਲ ਸਕੱਤਰ ਅਸ਼ੋਕ ਕੁਮਾਰ, ਸਾਬਕਾ ਸਰਪੰਚ ਅਮਰਜੀਤ ਸਿੰਘ, ਦਿਲਬਾਗ ਸਿੰਘ ਠੱਠਗੜ੍ਹ, ਸਾਬਕਾ ਸਰਪੰਚ ਉਤਮ ਸਿੰਘ, ਸਾਬਕਾ ਸਰਪੰਚ ਕੰਵਰਜੋਤ ਸਿੰਘ, ਸਤਨਾਮ ਸਿੰਘ ਮਾਲੂਵਾਲ, ਖੁਸ਼ਵੰਤ ਸਿੰਘ ਮੱਲ੍ਹੀ, ਗੁਰਬਾਜ਼ ਸਿੰਘ ਮਾਲੂਵਾਲ, ਤੇਜਿੰਦਰ ਸਿੰਘ ਬੁਰਜ, ਅਵਤਾਰ ਸਿੰਘ ਚਾਹਲ, ਗੁਰਲਾਲ ਸਿੰਘ ਲਹੀਆਂ, ਸਰਪੰਚ ਸਕੱਤਰ ਸਿੰਘ ਰਾਮਰੌਣੀ, ਗੁਰਵੇਲ ਸਿੰਘ ਚੱਕ, ਗੁਰਿੰਦਰ ਸਿੰਘ ਲਾਡੀ, ਸਾਬਕਾ ਸਰਪੰਚ ਤੇ ਮੀਡੀਆ ਇੰਚਾਰਜ ਨਰਿੰਦਰ ਕੁਮਾਰ ਝਬਾਲ, ਸੁਖਵਿੰਦਰ ਸਿੰਘ ਬਿੱਟੂ, ਹਰਭਿੰਦਰ ਸਿੰਘ ਜੇ.ਈ., ਭਲਵਿੰਦਰ ਸਿੰਘ ਚਾਹਲ, ਸਰਪੰਚ ਗੁਰਚਰਨ ਸਿੰਘ ਖੈਰਦੀਨਕੇ, ਮੰਗਲ ਸਿੰਘ ਮਾਲੂਵਾਲ, ਮਹਾਂਬੀਰ ਸਿੰਘ ਗਹਿਰੀ, ਗੁਰਸੇਵਕ ਸਿੰਘ ਮਾਣਕਪੁਰ, ਮਲਕੀਤ ਸਿੰਘ ਗਹਿਰੀ, ਸੁਰਜੀਤ ਸਿੰਘ, ਸਤਵਿੰਦਰ ਸਿੰਘ ਢਿੱਲੋਂ ਤੇ ਹਰਜੀਤ ਸਿੰਘ ਝਬਾਲ ਆਦਿ ਹਾਜ਼ਰ ਸਨ |