21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਸੁਰਸਿੰਘ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਾਲਾਨਾ ਜੋੜ ਮੇਲੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ <br/>

Ad Position 21
No active advertisement
ਅਜੀਤ ਡੈਸਕ 24-05-2026
ਤਰਨ ਤਾਰਨ, 23 ਮਈ (ਹਰਿੰਦਰ ਸਿੰਘ)-ਇਤਿਹਾਸਕ ਨਗਰ ਸੁਰ ਸਿੰਘ ਵਿਖੇ ਸੰਪ੍ਰਦਾਇ ਦਲ ਬਾਬਾ ਬਿਧੀ ਚੰਦ ਦੇ 12ਵੇਂ ਮੁਖੀ ਸਿੰਘ ਸਾਹਿਬ ਬਾਬਾ ਅਵਤਾਰ ਸਿੰਘ ਦੀ ਰਹਿਨੁਮਾਈ ਹੇਠ ਪਿੰਡ ਦੇ ਵਸਨੀਕ ਭਾਈ ਭਾਗ ਮੱਲ ਜੀ ਵਲੋਂ ਕੀਤੀ ਗਈ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੂੰ ਬੇਨਤੀ ਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਸੁਰ ਸਿੰਘ ਆਉਣ 'ਤੇ ਨਗਰ ਵਾਸੀਆਂ ਵਲੋਂ ਖੁਸ਼ੀ ਦਾ ਇਜ਼ਹਾਰ ਕੀਤਾ ਅਤੇ ਭਾਈ ਭਾਗ ਮੱਲ ਸਮੇਤ ਸੰਗਤਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਜੀ ਸਾਡੇ ਪਿੰਡ ਕੋਈ ਸੰਗਤਾਂ ਨੂੰ ਤੀਰਥ ਅਸਥਾਨ ਬਖਸ਼ਿਸ਼ ਕੀਤਾ ਜਾਵੇ ਭਾਈ ਭਾਗ ਮੱਲ ਜੀ ਨੇ ਆਪਣੇ ਮਹਿਲ ਅਤੇ ਜ਼ਮੀਨ ਗੁਰੂ ਜੀ ਨੂੰ ਸਮਰਪਿਤ ਕੀਤੇ ਗੁਰੂ ਜੀ ਹੋਣਾ ਨੇ ਇਹ ਮਹਿਲ ਜ਼ਮੀਨ ਆਪਣੇ ਅਨਿਨ ਸੇਵਕ ਬਾਬਾ ਬਿਧੀ ਚੰਦ ਜੀ ਨੂੰ ਭੇਟਾ ਕਰਕੇ ਸਿੱਖੀ ਦਾ ਪ੍ਰਚਾਰ ਕਰਨ ਲਈ ਅਸ਼ੀਰਵਾਦ ਦੇ ਕੇ ਇਥੇ ਸੇਵਾ ਕਰਨ ਵਾਸਤੇ ਆਗਿਆ ਦਿੱਤੀ | ਸੋ ਪੀੜ੍ਹੀ ਦਰ ਪੀੜ੍ਹੀ ਬਹਾਦਰ ਬਾਬਾ ਬਿਧੀ ਚੰਦ ਜੀ ਦੇ ਅੰਸ਼ ਬੰਸ ਸਤਿਕਾਰਯੋਗ ਸੰਤ ਮਹਾਂਪੁਰਸ਼ ਸੰਗਤਾਂ ਦੀ ਅਗਵਾਈ ਕਰ ਰਹੇ ਹਨ | ਇਹ ਜੋੜ ਮੇਲਾ ਲਗਾਤਾਰ 3 ਦਿਨ ਚੱਲਦਾ ਹੈ | ਕੱਲ੍ਹ ਸ੍ਰੀ ਅਖੰਡ ਪਾਠ ਸਾਹਿਬਾਂ ਦੇ ਭੋਗ ਪਾਏ ਜਾਣਗੇ | 19 ਸ੍ਰੀ ਅਖੰਡ ਪਾਠ ਸਾਹਿਬਾਂ ਦੀ ਲੜੀ ਚੱਲ ਰਹੀ ਹੈ | ਭੋਗ ਉਪਰੰਤ ਕਥਾ ਕੀਰਤਨ ਉਪਰੰਤ ਬਾਬਾ ਬਿਧੀ ਚੰਦ ਜੀ ਦੀਵਾਨ ਹਾਲ ਵਿਖੇ ਢਾਡੀ ਦਰਬਾਰ ਕਰਵਾਇਆ ਜਾਵੇਗਾ ਤੇ ਸਾਰਾ ਦਿਨ ਗੁਰੂ ਕੇ ਲੰਗਰ ਅਤੁੱਟ ਵਰਤੇਗਾ ਅਤੇ ਪੰਜ ਪਿਆਰਿਆਂ ਵਲੋਂ ਖੰਡੇ ਬਾਟੇ ਦਾ ਅੰਮਿ੍ਤ ਛਕਾਇਆ ਜਾਵੇਗਾ | ਗਰਮੀ ਦਾ ਮੌਸਮ ਹੋਣ ਕਰਕੇ ਸੰਗਤਾਂ ਵਾਸਤੇ ਠੰਢੇ ਮਿੱਠੇ ਜਲ ਤੇ ਛਰਦਾਈ ਦੇ ਲੰਗਰ ਲਗਾਏ ਜਾਣਗੇ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਤੇ ਪੰਜ ਪਿਆਰਿਆਂ ਅਗਵਾਈ ਹੇਠ ਸਜਾਏ ਨਗਰ ਕੀਰਤਨ ਮੌਕੇ ਨਗਰ ਨਿਵਾਸੀ ਸੰਗਤਾਂ ਨੇ ਨਗਰ ਕੀਰਤਨ 'ਚ ਹਾਜ਼ਰੀ ਭਰ ਰਹੀਆਂ ਸੰਗਤਾਂ ਵਾਸਤੇ ਠੰਢੇ ਮਿੱਠੇ ਜਲ ਦਾ ਪ੍ਰਬੰਧ ਕੀਤਾ ਹੋਇਆ ਸੀ | ਨਗਰ ਕੀਰਤਨ 'ਚ ਹਾਜ਼ਰੀ ਭਰਨ ਮੌਕੇ ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲਿਆਂ ਦੇ ਨਾਲ ਬਾਬਾ ਪ੍ਰੇਮ ਸਿੰਘ, ਬਾਬਾ ਚਰਨਜੀਤ ਸਿੰਘ, ਬਾਬਾ ਨਿਹਾਲ ਸਿੰਘ ਸਭਰਾ ਵਾਲੇ, ਬਾਬਾ ਸਾਧ ਜੀ ਟੂਟੀਆਂ, ਬਾਬਾ ਸਵਾਇਆ ਸਿੰਘ ਅੰਮਿ੍ਤਸਰ ਵਾਲੇ, ਸਤਨਾਮ ਸਿੰਘ, ਜੋਗਿੰਦਰ ਸਿੰਘ, ਬਾਬਾ ਸਰਬਜੀਤ ਸਿੰਘ, ਸੁਖਦੇਵ ਸਿੰਘ ਢਿੱਲੋਂ, ਸੁਖਦੇਵ ਸਿੰਘ ਮੈਂਬਰ, ਉਪਾਰ ਸਿੰਘ, ਗਿਆਨੀ ਪ੍ਰਮਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ 'ਚ ਸੰਗਤ ਮੌਜੂਦ ਸੀ | ਨਗਰ ਦੀ ਪ੍ਰਕਰਮਾ ਕਰਕੇ ਗੁਰਦੁਆਰਾ ਅੰਗੀਠਾ ਸਾਹਿਬ ਜੀ ਛਾਉਣੀ ਸਾਹਿਬ ਵਿਖੇ ਨਗਰ ਕੀਰਤਨ ਦੀ ਸਮਾਪਤੀ ਦੀ ਅਰਦਾਸ ਬੇਨਤੀ ਕਰਕੇ ਨਗਰ ਕੀਰਤਨ ਸਮਾਪਤ ਹੋਇਆ |

Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਧੁੰਨ ਦੀ ਅਗਵਾਈ ਹੇਠ ਨਗਰ ਪੰਚਾਇਤ ਭਿੱਖੀਵਿੰਡ ਦੀਆਂ ਚੋਣਾਂ 'ਚ ਪਾਰਟੀ ਦੀ ਵੱਡੀ ਜਿੱਤ-ਬਲਵੰਤ ਸਿੰਘ ਸੰਧੂ <br... ਅਗਲੀ ਖ਼ਬਰ ਲਕਸਿਤਾ ਇੰਟਰਨੈਸ਼ਨਲ ਸਕੂਲੀ ਵਿਦਿਆਰਥੀਆਂ ਨੇ ਛਬੀਲ ਲਗਾਈ <br/>
Ad Position 24