ਤਰਨ ਤਾਰਨ, 23 ਮਈ (ਇਕਬਾਲ ਸਿੰਘ ਸੋਢੀ)-ਸ਼ਹਿਰ 'ਚ ਚੱਲ ਰਹੀ ਭਿਆਨਕ ਗਰਮੀ ਦੀ ਸਥਿਤੀ ਨੂੰ ਧਿਆਨ ਵਿਚ ਰੱਖਦੇ ਹੋਏ ਲਕਸਿਤਾ ਇੰਟਰਨੈਸ਼ਨਲ ਸਕੂਲ ਤਰਨ ਤਾਰਨ ਵਲੋਂ ਸਕੂਲ ਦੇ ਗੇਟ ਦੇ ਨੇੜੇ ਬਾਠ ਰੋਡ 'ਤੇ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਗਈਤਾਂ ਜੋ ਯਾਤਰੀਆਂ ਤੇ ਨਿਵਾਸੀਆਂ ਨੂੰ ਰਾਹਤ ਮਿਲ ਸਕੇ | ਸੀਨੀਅਰ ਵਿਦਿਆਰਥੀਆਂ ਨੇ ਅਧਿਆਪਕਾਂ ਤੇ ਹੋਰ ਵਲੰਟੀਅਰਾਂ ਦੇ ਨਾਲ ਮਿਲ ਕੇ ਠੰਢਾ ਗੁਲਾਬ-ਸੁਆਦ ਵਾਲਾ ਦੁੱਧ ਅਤੇ ਨਿੰਬੂ ਪਾਣੀ, ਸਾਫ਼-ਸੁਥਰਾ ਅਤੇ ਵਾਤਾਵਰਨ-ਅਨੁਕੂਲ ਢੰਗ ਨਾਲ ਪਰੋਸਿਆ, ਜਿਸ ਨਾਲ ਟ੍ਰੈਫਿਕ ਕਰਮਚਾਰੀਆਂ, ਆਟੋ ਡਰਾਈਵਰਾਂ ਤੇ ਰੋਜ਼ਾਨਾ ਮਜ਼ਦੂਰਾਂ ਸਮੇਤ ਲੋਕਾਂ ਨੂੰ ਲਾਭ ਹੋਇਆ | ਪਿ੍ੰਸੀਪਲ ਜਸਬੀਰ ਕੌਰ ਸਿੱਧੂ ਨੇ ਕਿਹਾ ਕਿ ਇਸ ਪਹਿਲ ਦਾ ਉਦੇਸ਼ ਵਿਦਿਆਰਥੀਆਂ ਵਿਚ ਹਮਦਰਦੀ ਤੇ ਸਮਾਜਿਕ ਜ਼ਿੰਮੇਵਾਰੀ ਪੈਦਾ ਕਰਨਾ ਹੈ ਅਤੇ ਅਤਿ ਦੀ ਗਰਮੀ ਦੌਰਾਨ ਰਾਹਤ ਪ੍ਰਦਾਨ ਕਰਨਾ ਹੈ | ਸਕੂਲ ਪ੍ਰਬੰਧਨ ਨੇ ਸਥਾਨਕ ਪ੍ਰਸ਼ਾਸਨ ਅਤੇ ਮਾਪਿਆਂ ਦਾ ਉਨ੍ਹਾਂ ਦੇ ਸਮਰਥਨ ਲਈ ਧੰਨਵਾਦ ਕੀਤਾ ਅਤੇ ਗਰਮੀਆਂ ਦੌਰਾਨ ਅਜਿਹੀਆਂ ਕਮਿਊਨਿਟੀ ਆਊਟਰੀਚ ਗਤੀਵਿਧੀਆਂ ਨੂੰ ਜਾਰੀ ਰੱਖਣ ਦੀ ਯੋਜਨਾ ਬਣਾਈ ਹੈ |