25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਨੂੰ ਸਮਰਪਿਤ ਤਿੰਨ ਦਿਨਾ ਸਾਲਾਨਾ ਜੋੜਾ ਮੇਲਾ ਮਨਾਇਆ <br/>

Ad Position 21
No active advertisement
ਅਜੀਤ ਡੈਸਕ 25-05-2026

ਤਰਨ ਤਾਰਨ, 24 ਮਈ (ਹਰਿੰਦਰ ਸਿੰਘ)-ਇਤਿਹਾਸਕ ਨਗਰ ਸੁਰ ਸਿੰਘ ਸੰਪ੍ਰਦਾਇ ਦਲ ਬਾਬਾ ਬਿਧੀ ਚੰਦ ਜੀ ਦੇ 12ਵੇਂ ਮੁਖੀ ਸਿੰਘ ਸਾਹਿਬ ਸੰਤ ਬਾਬਾ ਅਵਤਾਰ ਸਿੰਘ ਦੀ ਰਹਿਨੁਮਾਈ ਹੇਠ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਚਰਨ ਪਾਉਣ ਦੀ ਖੁਸ਼ੀ ਵਿਚ 3 ਦਿਨਾਂ ਸਾਲਾਨਾ ਜੋੜ ਮੇਲਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਕਥਾ ਕੀਰਤਨ ਹੋਇਆ | ਉਪਰੰਤ ਬਾਬਾ ਬਿਧੀ ਚੰਦ ਜੀ ਦੀਵਾਨ ਹਾਲ ਵਿਚ ਕਵੀਸ਼ਰ ਦਰਬਾਰ ਆਰੰਭ ਕੀਤਾ ਗਿਆ, ਜਿਸ ਵਿਚ ਪੰਥ ਪ੍ਰਸਿੱਧ ਕਵੀਸ਼ਰ ਸਿੰਘਾਂ ਅਤੇ ਵੱਖ-ਵੱਖ ਸੰਪਰਦਾਵਾਂ ਦੇ ਮੁਖੀਆਂ ਨੇ ਹਾਜ਼ਰੀ ਭਰੀ | ਇਸ ਸਮਾਗਮ ਵਿਚ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਸੰਤ ਬਾਬਾ ਜੁਗਰਾਜ ਸਿੰਘ ਨਿੱਕੀ ਮੱਖੀ, ਬਾਬਾ ਜਸਵੰਤ ਸਿੰਘ ਸੋਢੀ ਆਸਲਾਂ ਵਾਲੇ, ਬਾਬਾ ਧਰਮ ਸਿੰਘ ਪੱਟੀ ਮੋੜ ਵਾਲੇ, ਬਾਬਾ ਸਤਨਾਮ ਸਿੰਘ ਗੁਰੂ ਕੇ ਬਾਗ ਵਾਲੇ, ਗਿਆਨੀ ਆਤਮਾ ਸਿੰਘ ਫਤਿਹਗੜ੍ਹ ਸਭਰਾ ਵਾਲੇ, ਰਜਿੰਦਰ ਸਿੰਘ ਮਹਿਤਾ ਅੰਤਿ੍ੰਗ ਕਮੇਟੀ, ਸ਼ੋ੍ਰਮਣੀ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ, ਬਾਬਾ ਨਿੰਦਰ ਸਿੰਘ ਸਭਰਾ ਵਾਲੇ ਅਤੇ ਇੰਗਲੈਂਡ ਦੇ ਸਿੰਘਾਂ ਗਿਆਨੀ ਸੁਖਜੀਵਨ ਸਿੰਘ, ਗਿਆਨੀ ਸਿਮਰਨਪ੍ਰੀਤ ਸਿੰਘ, ਗਿਆਨੀ ਅੰਮਿ੍ਤਪਾਲ ਸਿੰਘ ਢੇਸੀ, ਲਵਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਬਾਬਾ ਪੰਜਾਬ ਸਿੰਘ ਮਿਸਲ ਬਾਬਾ ਨਿਧਾਨ ਸਿੰਘ ਜੀ ਪੰਜ ਹੱਥਾ, ਬਾਬਾ ਗੁਲਾਬ ਸਿੰਘ ਠੱਠੀ ਖਾਰਾ, ਬਾਬਾ ਗੁਰਦਾਸ ਬੁਰਜ ਰਾਏ ਕੇ, ਬਾਬਾ ਗੁਰਵਿੰਦਰ ਸਿੰਘ ਝੂਲਨੇ ਮਹਿਲ ਠੱਠੀ ਖਾਰਾ, ਸਿੰਘ ਸਾਹਿਬ ਜਥੇਦਾਰ ਸੰਤ ਬਾਬਾ ਜੋਗਾ ਸਿੰਘ ਮਿਸਲ ਸ਼ਹੀਦਾਂ ਤਰਨਾ ਦਲ ਬਾਬਾ ਬਕਾਲਾ ਸਾਹਿਬ ਵਾਲੇ, ਬਾਬਾ ਗੁਰਦੇਵ ਸਿੰਘ ਸ਼ਹੀਦੀ ਬਾਗ ਅਨੰਦਪੁਰ ਸਾਹਿਬ ਵਾਲੇ, ਬਾਬਾ ਕੁਲਦੀਪ ਸਿੰਘ ਝਾੜ ਸਾਹਿਬ ਵਾਲੇ, ਬਾਬਾ ਗੁਰਨਾਮ ਸਿੰਘ ਭਾਈ ਕੀ ਡਰੋਲੀ ਵਾਲੇ, ਬਾਬਾ ਚਰਨ ਸਿੰਘ ਦਿਆਲਪੁਰ ਵਾਲੇ, ਬਾਬਾ ਬਲਕਾਰ ਸਿੰਘ ਦਰਾਜਕੇ ਵਾਲੇ, ਬਾਬਾ ਰਘਬੀਰ ਸਿੰਘ ਖਿਆਲੇ ਵਾਲੇ, ਸੰਤ ਬਾਬਾ ਗੁਰਰਾਜਪਾਲ ਸਿੰਘ, ਬਾਬਾ ਹਰਦੀਪ ਸਿੰਘ, ਬਾਬਾ ਮਹਿਰਾਜ ਸਿੰਘ ਅੰਮਿ੍ਤਸਰ, ਸੰਤ ਗੁਰਮੀਤ ਸਿੰਘ ਗੁਰਦੁਆਰਾ ਝਾੜ ਸਾਹਿਬ ਵਾਲੇ, ਸਤਪਾਲ ਸਿੰਘ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ, ਮੁਖਵਿੰਦਰ ਸਿੰਘ ਖਾਪੜਖੇੜੀ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਬਾਬਾ ਉੱਤਮ ਸਿੰਘ ਲੱਧੇਵਾਲ, ਬਾਬਾ ਜਗਤਾਰ ਸਿੰਘ ਕਾਰ ਸੇਵਾ ਵਾਲੇ, ਮੈਂਬਰ ਸੁਖਦੇਵ ਸਿੰਘ ਭੂਰਾ, ਬਾਬਾ ਬਲਵਿੰਦਰ ਸਿੰਘ ਬ੍ਰਹਮਪੁਰਾ ਆਦਿ ਨੇ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਹਾਜ਼ਰੀ ਭਰੀ | ਇਸ ਮੌਕੇ ਭਾਈ ਅੰਮਿ੍ਤਪਾਲ ਸਿੰਘ ਹਜ਼ੂਰੀ ਕਵੀਸ਼ਰੀ ਜਥਾ, ਭਾਈ ਬਲਵਿੰਦਰ ਸਿੰਘ ਬਹਿਲਾ, ਗਿਆਨੀ ਕੇਵਲ ਸਿੰਘ ਮਹਿਤਾ, ਭਾਈ ਸੁਲੱਖਣ ਸਿੰਘ ਰਿਆੜ, ਭਾਈ ਗੁਰਕੀਰਤ ਸਿੰਘ ਡਬਲ ਐੱਮ.ਏ., ਗੁਰਚਰਨ ਸਿੰਘ ਚੰਨ ਧਾਲੀਵਾਲ, ਸੰਦੀਪ ਸਿੰਘ ਚੰਦਨ, ਮੱਸਾ ਸਿੰਘ ਸਭਰਾ ਆਦਿ ਕਵੀਸ਼ਰੀ ਜਥਿਆਂ ਨੇ ਗੁਰ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਪੰਜ ਪਿਆਰਿਆਂ ਵਲੋਂ ਖੰਡੇ ਬਾਟੇ ਦਾ ਅੰਮਿ੍ਤ ਛਕਾ ਕੇ ਅਨੇਕਾਂ ਸੰਗਤਾਂ ਨੂੰ ਗੁਰੂ ਲੜ ਲਾਇਆ | ਇਸ ਮੌਕੇ ਪਦਮਸ੍ਰੀ ਪਹਿਲਵਾਨ ਕਰਤਾਰ ਸਿੰਘ, ਸਰਵਨ ਸਿੰਘ ਢਿੱਲੋਂ, ਐੱਸ.ਪੀ. ਰਾਜਬੀਰ ਸਿੰਘ ਢਿੱਲੋਂ, ਸਰਪੰਚ ਦਿਲਬਾਗ ਸਿੰਘ, ਸਰਪੰਚ ਕਿਰਪਾਲ ਸਿੰਘ, ਸਰਪੰਚ ਗੁਰਵਿੰਦਰ ਸਿੰਘ ਮਾਹਣਾ, ਮੈਂਬਰ ਜ਼ਿਲ੍ਹਾ ਪ੍ਰੀਸ਼ਦ ਤਰਨ ਤਾਰਨ ਰਣਬੀਰ ਸਿੰਘ ਰਾਣਾ, ਮੈਂਬਰ ਬਲਾਕ ਸੰਮਤੀ ਭਿੱਖੀਵਿੰਡ ਸੁਖਦੇਵ ਸਿੰਘ ਢਿੱਲੋਂ, ਸਮਾਜ ਸੇਵੀ ਡਾ. ਤੇਜਿੰਦਰ ਸਿੰਘ ਢਿੱਲੋਂ ਆਦਿ ਹਾਜ਼ਰ ਸਨ | ਇਸ ਮੌਕੇ ਡਾਕਟਰ ਯੂਨੀਅਨ ਸੁਰ ਸਿੰਘ ਵਲੋਂ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ | ਗਿਆਨੀ ਪ੍ਰਮਜੀਤ ਸਿੰਘ ਅਤੇ ਗਿਆਨੀ ਅਵਤਾਰ ਸਿੰਘ ਲਹੀਆ ਵਲੋਂ ਸਟੇਜ ਦੀ ਸੇਵਾ ਬਾਖੂਬੀ ਨਿਭਾਈ ਗਈ | ਦੀਵਾਨ ਦੀ ਸਮਾਪਤੀ ਤੋਂ ਬਾਅਦ ਨਾਮਵਰ ਪਹਿਲਵਾਨਾਂ ਦੀਆਂ ਕੁਸ਼ਤੀਆਂ ਕਰਵਾਈਆਂ ਗਈਆਂ ਅਤੇ ਕਬੱਡੀ ਦੇ ਮੈਚ ਖੇਡੇ ਗਏ ਨਿਹੰਗ ਸਿੰਘਾਂ ਨੇ ਦਲ ਸਮੇਤ ਪਿੰਡ ਦੀ ਪਰਕਰਮਾ ਕਰਕੇ ਖੇਡ ਦੇ ਮੈਦਾਨ ਵਿਚ ਆ ਕੇ ਨੇਜ਼ਾ ਬਾਜ਼ੀ ਕੀਤੀ ਅਤੇ ਗਤਕੇ ਦੇ ਜੌਹਰ ਦਿਖਾਏ | ਇਸ ਮੌਕੇ ਗੁਰੂ ਕੇ ਲੰਗਰ ਅਤੇ ਠੰਢੇ ਮਿੱਠੇ ਜਲ ਦੀਆਂ ਛਬੀਲਾਂ ਅਤੁੱਟ ਵਰਤੀਆਂ |

Ad Position 22
No active advertisement
ਪਿਛਲੀ ਖ਼ਬਰ ਬਰਾਮਦਗੀ ਲਈ ਲਿਜਾਏ ਵਿਅਕਤੀਆਂ ਵਲੋਂ ਪੁਲਿਸ ਪਾਰਟੀ 'ਤੇ ਹਮਲਾ ਕਰਕੇ ਕੀਤੀ ਭੱਜਣ ਦੀ ਕੋਸ਼ਿਸ਼ ਅਗਲੀ ਖ਼ਬਰ ਮੁਲਜ਼ਮਾਂ ਦਾ ਡੀ. ਏ. ਅਤੇ ਹੋਰ ਬਕਾਏ ਪੰਜਾਬ ਸਰਕਾਰ ਤੁਰੰਤ ਜਾਰੀ ਕਰੇ- ਖਹਿਰਾ <br/>
Ad Position 24