ਅਮਰਕੋਟ, 24 ਮਈ (ਭੱਟੀ)-ਮਾਰਕੀਟ ਖੇਮਕਰਨ ਅਧੀਨ ਆਉਂਦੀ ਸਭ ਤੋਂ ਵੱਡੀ ਅਨਾਜ਼ ਮੰਡੀ ਅਮਰਕੋਟ ਵਿਖੇ ਸਹੂਲਤਾਂ ਦੀ ਘਾਟ ਹੋਣ ਕਰਕੇ ਮੰਡੀ ਕਣਕ ਦੀ ਸਰਕਾਰੀ ਖ਼ਰੀਦ ਹੋਈ ਨੂੰ ਇਕ ਮਹੀਨਾ ਬੀਤ ਜਾਣ ਦੇ ਬਾਵਜੂਦ ਕਣਕ ਦੀ ਰਾਖੀ ਬੈਠੇ ਮੱਛਰ ਲੜਾਉਣ ਨੂੰ ਮਜ਼ਬੂਰ ਪੱਲੇਦਾਰ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਹਨ, ਕਿਉਂਕਿ ਮੰਡੀ ਵਿਚ ਪੀਣ ਵਾਲੇ ਸਾਫ਼ ਸੁਥਰੇ ਪਾਣੀ, ਬਾਥਰੂਮ ਦੀ ਵੱਡੀ ਘਾਟ ਹੈ | ਇਸ ਮੰਡੀ ਦੇ ਇਕ ਪਾਸੇ ਤੋਂ ਨਵੀਂ ਬਣੀ ਚਾਰਦੀਵਾਰੀ ਬਣਨ ਮਗਰੋਂ ਜਲਦੀ ਡਿੱਗ ਪਈ ਸੀ, ਪਰ ਅਜੇ ਤੱਕ ਨਹੀਂ ਬਣੀ, ਜਿਸ ਕਾਰਨ ਮੰਡੀ 'ਚੋਂ ਕਣਕ ਚੋਰੀ ਹੋਣ ਦਾ ਡਰ ਹਰ ਵੇਲੇ ਬਣਿਆ ਰਹਿੰਦਾ ਹੈ | ਮੰਡੀ 'ਚ ਕੰਮ ਕਰਦੇ ਪੱਲੇਦਾਰ ਯੂਨੀਅਨ ਦੇ ਪ੍ਰਧਾਨ ਰਾਜਪਾਲ ਸਿੰਘ ਨੇ ਕਿਹਾ ਕਿ ਮੰਡੀ ਸਰਕਾਰ ਵਲੋਂ ਖ੍ਰੀਦੀ ਕਣਕ ਦੀ ਰਾਖੀ ਇਕ ਮਹੀਨੇ ਤੋਂ ਪੱਲੇਦਾਰ ਅੱਤ ਦੀ ਗਰਮੀ 'ਚ ਕਰ ਰਹੇ ਹਨ | ਮੰਡੀ 'ਚ ਕੋਈ ਠੰਡੇ ਪੀਣ ਵਾਲੇ ਪਾਣੀ, ਬਾਥਰੂਮ ਨਾ ਹੋਣ ਕਰਕੇ ਉਨ੍ਹਾਂ ਹੋਰ ਵੀ ਪ੍ਰੇਸ਼ਾਨੀ ਹੈ | ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਤੁਰੰਤ ਚੁਕਾਈ ਕਰਵਾ ਕੇ ਪੱਲੇਦਾਰਾਂ ਘਰਾਂ ਨੂੰ ਘੱਲਣਾ ਚਾਹੀਦਾ ਹੈ | ਇਸੇ ਤਰ੍ਹਾਂ ਆੜ੍ਹਤੀ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਬੱਬੂ ਨੇ ਕਿਹਾ ਕਿ ਮੰਡੀ 'ਚੋਂ ਕਣਕ ਦੀ ਚੁਕਾਈ ਨਹੀਂ ਹੋ ਰਹੀ | ਨਾ ਬਾਰਦਾਨਾ ਆੜ੍ਹਤੀਆਂ ਨੂੰ ਦਿੱਤਾ ਜਾਂ ਰਿਹਾ | ਆੜ੍ਹਤੀਆਂ ਤੇ ਪੱਲੇਦਾਰਾਂ ਨੇ ਕਿਹਾ ਕਿ ਪੰਜਾਬ ਦੀਆਂ ਸਰਕਾਰੀ ਖ਼ਰੀਦ ਏਜੰਸੀਆਂ ਨੂੰ ਖੇਮਕਰਨ ਇਲਾਕੇ ਨਵੇਂ ਗੌਦਾਮ ਬਣਾਉਣੇ ਚਾਹੀਦੇ ਹਨ ਤਾਂ ਇਥੋਂ ਦੀ ਜਿਣਸ ਇਥੇ ਹੀ ਸਟੋਰ ਹੋ ਸਕੇ | ਇਸ ਮੌਕੇ ਖ਼ਰੀਦ ਇੰਸਪੈਕਟਰ ਨੇ ਕਿਹਾ ਕਿ ਜਲਦ ਹੀ ਮੰਡੀ ਚੋਂ ਕਣਕ ਜੋ ਸਰਕਾਰ ਵਲੋਂ ਖ਼ਰੀਦੀ ਗਈ ਹੈ, ਉਹ