25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਸਹਿਕਾਰੀ ਖੰਡ ਮਿੱਲ ਸੇਰੋਂ 'ਚ ਲੱਗਾ ਪੱਕਾ ਮੋਰਚਾ ਚੌਥੇ ਦਿਨ ਵੀ ਰਿਹਾ ਜਾਰੀ <br/>

Ad Position 21
No active advertisement
ਅਜੀਤ ਡੈਸਕ 25-05-2026
ਨੌਸ਼ਹਿਰਾ ਪੰਨੂੰਆਂ, 24 ਮਈ (ਦੀਪਕ ਮੈਣੀ)-ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਤਰਨ ਤਾਰਨ ਵਿਚ ਕੰਮ ਕਰਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਅਤੇ ਖੰਡ ਮਿੱਲ ਬਚਾਓ ਮੋਰਚਾ ਸੇਰੋਂ ਵਲੋਂ ਦਿਨ ਰਾਤ ਪੱਕਾ ਮੋਰਚਾ ਚੌਥੇ ਦਿਨ ਵੀ ਜਾਰੀ ਰਿਹਾ | ਖੰਡ ਮਿੱਲ ਸੇਰੋਂ ਵਿਚ ਪੱਕੇ ਮੋਰਚੇ ਨੂੰ ਸੰਬੋਧਨ ਕਰਦਿਆਂ ਹੋਇਆ ਸੰਯੁਕਤ ਕਿਸਾਨ ਮੋਰਚਾ ਸੂਬਾਈ ਆਗੂ ਹਰਜਿੰਦਰ ਸਿੰਘ ਟਾਂਡਾ, ਸੁਖਦੇਵ ਸਿੰਘ ਮਾਣੋਚਾਲ੍ਹ, ਮਨਜੀਤ ਸਿੰਘ ਬੱਗੂ, ਨਛੱਤਰ ਸਿੰਘ ਪੰਨੂੰ, ਸੁਖਬਾਜ ਸਿੰਘ ਸਿੱਧੂ, ਜੱਸਾ ਸਿੰਘ ਕੱਦਗਿਲ, ਅਮੋਲਕ ਸਿੰਘ ਆਦਿ ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਬੇਹਦ ਧੱਕੇਸ਼ਾਹੀ ਨਾਲ ਕਿਸਾਨਾਂ ਦੇ ਸ਼ੇਅਰਾਂ ਨਾਲ ਬਣੀ ਸੰਪਤੀ ਦੀ ਮਾਲਕੀ ਬਦਲਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਸ ਦਾ ਕਿਸਾਨ ਵੱਡੀ ਪੱਧਰ 'ਤੇ ਵਿਰੋਧ ਕਰਦੇ ਹਨ ਅਤੇ ਕਿਸੇ ਕੀਮਤ 'ਤੇ ਵੀ ਮਿਲਦੀ ਮਾਲਕੀ ਨੂੰ ਬਦਲਣ ਨਹੀਂ ਦਿੱਤਾ ਜਾਵੇਗਾ | ਇਸ ਮੌਕੇ ਬੋਲਦਿਆਂ ਵੱਖ-ਵੱਖ ਕਿਸਾਨ ਆਗੂਆਂ ਅਤੇ ਸਹਿਕਾਰੀ ਖੰਡ ਮਿੱਲ ਸੇਰੋਂ ਬਚਾਓ ਮੋਰਚਾ ਦੇ ਆਗੂਆਂ ਨੇ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਧੱਕੇਸ਼ਾਹੀ ਨਾਲ ਸਾਡੀ ਸੰਪਤੀ ਪੁੱਡਾ ਦੀ ਕਲੋਨੀ ਇਸ ਤਰ੍ਹਾਂ ਧੱਕੇ ਨਾਲ ਤਬਦੀਲ ਨਹੀਂ ਕਰ ਸਕਦੀ | ਅਸੀਂ ਇਸਦਾ ਹਰ ਹਾਲਤ ਵਿਚ ਵਿਰੋਧ ਕਰਦੇ ਰਹਾਂਗੇ | ਇਕ ਵੱਖਰੇ ਮਤੇ ਰਾਹੀਂ ਕਿਸਾਨਾਂ ਵਲੋਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਬੰਬੀਆਂ ਦੀਆਂ ਮੋਟਰਾਂ ਲਈ ਵੀ.ਡੀ.ਐਸ. ਸਕੀਮ ਸ਼ੁਰੂ ਕਰੇ, ਤਾਂ ਜੋ ਕਿਸਾਨਾਂ ਨੂੰ ਪ੍ਰਤੀ ਹਾਰਸ ਪਾਵਰ ਵੱਧ ਖਰਚਾ ਨਾ ਕਰਨਾ ਪਵੇ | ਇਸ ਮੌਕੇ ਅਜੈਬ ਸਿੰਘ ਅਲਾਦੀਨਪੁਰ, ਕੈਪਟਨ ਸਿੰਘ ਬਘਿਆੜੀ, ਵਿਰਸਾ ਸਿੰਘ ਸਰਹਾਲੀ ਖੁਰਦ, ਕੱਥਾ ਸਿੰਘ ਮੁਗਲਚੱਕ, ਗੁਰਪ੍ਰਤਾਪ ਸਿੰਘ ਗੰਜਾ, ਖਜਾਨ ਸਿੰਘ ਸਰਪੰਚ, ਦਲਬੀਰ ਸਿੰਘ ਬੇਦਾਦਪੁਰ, ਬਲਕਾਰ ਸਿੰਘ ਦੀ ਬੇਦਾਦਪੁਰ, ਕਸ਼ਮੀਰ ਸਿੰਘ ਬਤਾਲਾ, ਬਚਿੱਤਰ ਸਿੰਘ ਕੰਬੋਕੇ, ਸੁਖਦੇਵ ਸਿੰਘ ਕੰਬੋਕੇ, ਲੱਖਾ ਸਿੰਘ ਠੱਠੀਆਂ, ਤਰਸੇਮ ਸਿੰਘ ਠੱਠੀਆਂ, ਗੁਰਦੇਵ ਸਿੰਘ ਠੱਠੀਆਂ, ਮਾ. ਲਾਡੀ ਠੱਠੀਆਂ, ਰੇਸ਼ਮ ਸਿੰਘ ਫੈਲੋਕੇ, ਹਰਜਿੰਦਰ ਸਿੰਘ ਗੰਡੀਵਿੰਡ, ਜਗੀਰ ਸਿੰਘ ਗੰਡੀਵਿੰਡ, ਸੁਲੱਖਣ ਸਿੰਘ ਤੁੜ, ਅੰਮਿ੍ਤਪਾਲ ਸਿੰਘ ਚੌਧਰੀ ਵਾਲਾ, ਕੈਪਟਨ ਸਿੰਘ ਕਾਹਲਵਾਂ, ਖੁਸ਼ਬੀਰ ਸਿੰਘ ਕਾਹਲਵਾਂ, ਹਰਪ੍ਰੀਤ ਸਿੰਘ ਤੁੜ, ਪਰਮਜੀਤ ਸਿੰਘ ਖਡੂਰ ਸਾਹਿਬ, ਕੇਹਰ ਸਿੰਘ, ਬੂਟਾ ਸਿੰਘ ਮੁਗਲ ਚੱਕ, ਇੰਦਰਜੀਤ ਮਰਹਾਣਾ, ਤਰਲੋਚਨ ਸਿੰਘ ਪ੍ਰੀਤਫੀਡ, ਜੱਸਾ ਸਿੰਘ ਕੱਦਗਿੱਲ, ਹਰਜਿੰਦਰ ਸਿੰਘ ਪਹਿਲਵਾਨ ਗੰਡੀਵਿੰਡ ਅਤੇ ਪਿੰਡ ਵਾਸੀਆਂ ਵਲੋਂ ਅਮਰੀਕ ਸਿੰਘ ਫੌਜੀ, ਬਲਦੇਵ ਸਿੰਘ, ਸੁਖਦੇਵ ਸਿੰਘ, ਸਕੱਤਰ ਸਿੰਘ, ਗੁਰਪ੍ਰੀਤ ਸਿੰਘ, ਸੁਖਦੇਵ ਸਿੰਘ, ਅੰਗਰੇਜ ਸਿੰਘ, ਕਸ਼ਮੀਰ ਸਿੰਘ, ਸੁਰਮਖ ਸਿੰਘ, ਬਲਕਾਰ ਸਿੰਘ, ਜਸਬੀਰ ਸਿੰਘ ਆਦਿ ਕਿਸਾਨਾਂ ਨੇ ਸੰਬੋਧਨ ਕੀਤਾ |

Ad Position 22
No active advertisement
ਪਿਛਲੀ ਖ਼ਬਰ ਦਿਲਜੀਤ ਸਿੰਘ ਗਿੱਲ ਵਲੋਂ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੀ ਮੁਢਲੀ ਮੈਂਬਰਸ਼ਿਪ ਤੇ ਵਰਕਿੰਗ ਕਮੇਟੀ ਮੈਂਬਰ ਤੋਂ... ਅਗਲੀ ਖ਼ਬਰ 'ਆਪ' ਸਰਕਾਰ ਸੱਤਾ 'ਚ ਬਣੇ ਰਹਿਣ ਦਾ ਨੈਤਿਕ ਅਧਿਕਾਰ ਖੋਹ ਚੁੱਕੀ ਹੈ- ਰਮਨਜੀਤ ਸਿੰਘ ਸਿੱਕੀ <br/>
Ad Position 24