ਪੱਟੀ, 24 ਮਈ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਸਾਬਕਾ ਕੈਬਨਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਪੱਟੀ ਸ਼ਹਿਰ ਦੀਆਂ ਵੱਖ-ਵੱਖ ਵਾਰਡਾਂ ਵਿਚ ਚੋਣ ਪ੍ਰਚਾਰ ਤੇਜ਼ ਕਰਦਿਆਂ ਸ਼ਹਿਰ ਵਾਸੀਆਂ ਨੂੰ ਚੋਣ ਨਿਸ਼ਾਨ 'ਟਰੈਕਟਰ' 'ਤੇ ਮੋਹਰਾਂ ਲਾ ਕੇ ਕੈਰੋਂ ਗਰੁੱਪ ਦੇ ਉਮੀਦਵਾਰਾਂ ਨੂੰ ਕਾਮਯਾਬ ਕਰਨ ਦੀ ਅਪੀਲ ਕੀਤੀ | ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਆਪਣੇ ਕਾਰਜਕਾਲ ਦੌਰਾਨ ਪੱਟੀ ਸ਼ਹਿਰ ਅਤੇ ਹਲਕੇ ਦੇ ਵਿਕਾਸ ਲਈ ਕਰਵਾਏ ਗਏ ਵਿਕਾਸ ਕਾਰਜਾਂ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ | ਇਸ ਮੌਕੇ ਵਾਰਡ ਨੰਬਰ 8 ਤੋਂ ਕੈਰੋਂ ਗਰੁੱਪ ਦੇ ਉਮੀਦਵਾਰ ਬਲਵੰਤ ਸਿੰਘ ਖੰਡਾ ਦੇ ਹੱਕ ਵਿਚ ਚੋਣ ਪ੍ਰਚਾਰ ਦੌਰਾਨ ਵੋਟਰਾਂ ਨੂੰ ਸੰਬੋਧਨ ਕਰਦਿਆਂ ਨਵੇਂ ਆਏ ਆਗੂਆਂ ਨੂੰ ਸਿਰਪਾਓ ਭੇਂਟ ਕਰਕੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਉਨ੍ਹਾਂ ਦਾ ਸਵਾਗਤ ਵੀ ਕੀਤਾ | ਇਸ ਮੌਕੇ ਕੈਰੋਂ ਨੇ ਪੱਟੀ ਵਾਸੀਆਂ ਨੂੰ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਚੋਣ ਨਿਸ਼ਾਨ ਟਰੈਕਟਰ ਦੇ ਉਮੀਦਵਾਰਾਂ ਨੂੰ ਜਿਤਾ ਕੇ ਨਗਰ ਕੌਂਸਲ ਭੇਜਣ ਦੀ ਅਪੀਲ ਵੀ ਕੀਤੀ | ਇਸ ਮੌਕੇ ਕੈਰੋਂ ਗਰੁੱਪ ਦੀ ਸਾਰੀ ਟੀਮ ਨੇ ਸ੍ਰੀ ਹਰਿ ਹਰ ਰੋਹੀ ਮੰਦਰ ਜਾ ਕੇ ਬਾਬਾ ਆਨੰਦ ਗਿਰੀ ਤੋਂ ਆਸ਼ੀਰਵਾਦ ਵੀ ਲਿਆ | ਇਸ ਮੌਕੇ ਸ. ਕੈਰੋਂ ਨਾਲ ਉਮੀਦਵਾਰ ਬਲਵੰਤ ਸਿੰਘ ਖੰਡਾ, ਕੈਰੋਂ ਗਰੁੱਪ ਦੇ ਸੀਨੀਅਰ ਆਗੂ ਅਮਰੀਕ ਸਿੰਘ ਭੁੱਲਰ ਐਮ.ਬੀ.ਏ., ਮਨਦੀਪ ਸਿੰਘ ਘੋਘੜ, ਬੱਬੂ ਗੋਡਲ, ਬਿਕਰ ਸਿੰਘ ਗੋਡਲ, ਮੱਖਣ ਸਿੰਘ, ਬਲਵਿੰਦਰ ਸਿੰਘ ਗਿਆਨੀ, ਸੁਖਦੇਵ ਸਿੰਘ ਸੇਕ੍ਰੇਟਰੀ, ਹਰਜੀਤ ਸਿੰਘ ਔਲਖ, ਪੱਪਲ ਔਲਖ, ਖੁਸ਼ਵਿੰਦਰ ਸਿੰਘ, ਸੋਨੂੰ ਭਲਵਾਨ, ਹਰਪ੍ਰੀਤ ਸਿੰਘ, ਨਿਰੰਜਨ ਸਿੰਘ, ਰਮਨ ਕੁਮਾਰ, ਜਸਬੀਰ ਸਿੰਘ ਜੱਸ, ਬੋਹੜ ਸਿੰਘ ਆਦਿ ਹਾਜ਼ਰ ਸਨ | ਇਸ ਮੌਕੇ ਅਮਰੀਕ ਸਿੰਘ ਭੁੱਲਰ ਐਮ.ਬੀ.ਏ. ਨੇ ਸਭ ਆਏ ਹੋਏ ਪਤਵੰਤਿਆਂ ਨੂੰ ਜੀ ਆਇਆਂ ਨੂੰ ਕਿਹਾ |