25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਨਗਰ ਕੌਂਸਲ ਚੋਣਾਂ 'ਚ ਕਾਂਗਰਸ ਦੇ ਉਮੀਦਵਾਰ ਸ਼ਾਨਦਾਰ ਜਿੱਤ ਪ੍ਰਾਪਤ ਕਰਨਗੇ- ਹਰਮਿੰਦਰ ਸਿੰਘ ਗਿੱਲ <br/>

Ad Position 21
No active advertisement
ਅਜੀਤ ਡੈਸਕ 25-05-2026
ਪੱਟੀ, 24 ਮਈ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਪੱਟੀ ਸ਼ਹਿਰ ਵਿਚ ਹੋ ਰਹੀਆਂ ਨਗਰ ਕੌਂਸਲ ਦੀਆਂ ਚੋਣਾਂ 'ਚ ਕਾਂਗਰਸ ਪਾਰਟੀ ਦੇ ਉਮੀਦਵਾਰ ਸ਼ਾਨ ਨਾਲ ਜਿੱਤ ਪ੍ਰਾਪਤ ਕਰਨਗੇ, ਕਿਉਂਕਿ ਜੋ ਪੱਟੀ ਸ਼ਹਿਰ ਦਾ ਵਿਕਾਸ ਕਾਂਗਰਸ ਸਰਕਾਰ ਸਮੇਂ ਹੋਇਆ ਹੈ, ਉਹ ਪਹਿਲਾਂ ਕਦੀ ਵੀ ਨਹੀਂ ਹੋਇਆ ਅਤੇ ਬਾਅਦ ਵਿਚ ਵੀ ਨਹੀਂ ਹੋਇਆ | ਇਹ ਸ਼ਬਦ ਪੱਟੀ ਹਲਕੇ ਤੋਂ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਪੱਟੀ ਸ਼ਹਿਰ ਦੇ ਵਾਰਡ ਨੰਬਰ-11 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਨੀਤਾ ਰਾਣੀ ਪਤਨੀ ਰੋਹਿਤ ਕੁਮਾਰ ਦੇ ਚੋਣ ਪ੍ਰਚਾਰ ਮੌਕੇ ਦੁਰਗਾ ਨੰਦ ਪਾਰਕ ਵਿਚ ਵਾਰਡ ਨੰਬਰ 11 ਦੇ ਵੋਟਰਾਂ ਨਾਲ ਵਿਚਾਰ ਵਟਾਂਦਰਾ ਕਰਨ ਸਮੇਂ ਕਹੇ | ਇਸ ਮੌਕੇ ਸਾਬਕਾ ਵਿਧਾਇਕ ਗਿੱਲ ਨੇ ਕਿਹਾ ਹੈ ਕਿ ਪੰਜਾਬ ਦੇ ਲੋਕ ਸਹੀ ਸ਼ਬਦਾਂ ਵਿਚ ਹੁਣ ਬਦਲਾਅ ਚਾਹੁੰਦੇ ਹਨ ਅਤੇ ਸੂਬੇ ਦੀ ਤਰੱਕੀ ਲਈ ਅਗਾਮੀ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਸਰਕਾਰ ਬਣਾਉਣ ਦਾ ਮਨ ਬਣਾ ਚੁੱਕੇ ਹਨ | ਉਨ੍ਹਾਂ ਕਿਹਾ ਕਿ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀਆਂ ਉਮੀਦਾਂ 'ਤੇ ਖਰੀ ਨਹੀਂ ਉੱਤਰੀ ਅਤੇ ਹਰ ਵਰਗ ਵਿਚ ਨਿਰਾਸ਼ਾ ਪਾਈ ਜਾ ਰਹੀ ਹੈ | ਇਹ ਨਗਰ ਕੌਂਸਲ ਵੀ ਸ਼ਹਿਰ ਵਾਸੀਆਂ ਨੇ ਕਾਂਗਰਸ ਦੀ ਬਣਵਾਈ ਸੀ, ਪਰ ਹਲਕਾ ਵਿਧਾਇਕ ਅਤੇ ਸਾਬਕਾ ਮੰਤਰੀ ਨੇ ਧੱਕੇਸ਼ਾਹੀ ਨਾਲ ਕੌਂਸਲਰਾਂ ਨੂੰ ਆਪਣੇ ਹੱਕ ਵਿਚ ਕਰ ਲਿਆ ਸੀ, ਪਰ ਆਪਣੀ ਰਿਸ਼ਤੇਦਾਰ ਨੂੰ ਪ੍ਰਧਾਨ ਬਣਾ ਕੇ ਵੀ ਸ਼ਹਿਰ ਦਾ ਵਿਕਾਸ ਕਾਰਜ ਕੋਈ ਨਹੀਂ ਕਰਵਾਇਆ | ਇਸ ਮੌਕੇ ਸਾਬਕਾ ਵਿਧਾਇਕ ਗਿੱਲ ਨੇ ਕਿਹਾ ਕਿ ਕਾਂਗਰਸ ਪਾਰਟੀ ਹੀ ਇੱਕ ਐਸੀ ਪਾਰਟੀ ਹੈ ਜੋ ਪੰਜਾਬ ਨੂੰ ਮੁੜ ਤਰੱਕੀ ਦੇ ਰਾਹ 'ਤੇ ਲੈ ਕੇ ਆ ਸਕਦੀ ਹੈ | ਇਸ ਲਈ 26 ਮਈ ਨੂੰ ਚੋਣ ਨਿਸ਼ਾਨ ਪੰਜੇ 'ਤੇ ਮੋਹਰਾਂ ਲਾ ਕੇ ਕਾਂਗਰਸ ਪਾਰਟੀ ਦੀ ਨਗਰ ਕੌਂਸਲ ਵਿਚ ਹੋਂਦ ਲਿਆਓ, ਤਾਂ ਜੋ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸ਼ਹਿਰ ਦਾ ਸਰਬ ਪੱਖੀ ਵਿਕਾਸ ਕਰਵਾਇਆ ਜਾ ਸਕੇ | ਇਸ ਮੌਕੇ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਆਪਣੇ ਸਾਥੀਆਂ ਅਤੇ ਵਾਰਡ ਵਾਸੀਆਂ ਸਮੇਤ ਵਾਰਡ ਨੰਬਰ 11 ਵਿਚ ਚੋਣ ਪ੍ਰਚਾਰ ਲਈ ਗਏ | ਇਸ ਸਮੇਂ ਪੀ. ਪੀ. ਸੀ. ਸੀ. ਮੈਂਬਰ ਹਰਪ੍ਰੀਤ ਸਿੰਘ ਸੰਧੂ, ਸੇਵਾ ਮੁਕਤ ਐੱਸ. ਡੀ. ਓ. ਰਸ਼ਪਾਲ ਸਿੰਘ ਬੋਪਾਰਾਏ, ਰੋਹਿਤ ਸ਼ਰਮਾ ਘਨਈਆ, ਮਾਸਟਰ ਦੇਵਰਾਜ ਪਾਠਕ, ਰਾਜੇਸ਼ ਪਾਠਕ, ਸਤਬੀਰ ਸਿੰਘ ਰੰਮੀ, ਦਿਨੇਸ਼ ਪਾਠਕ, ਸੰਜੀਵ ਕੁਮਾਰ ਸ਼ੀਸ਼ਾ, ਜੈਦੀਪ ਸਿੰਘ ਲੱਕੀ, ਸੁਰੇਸ਼ ਸ਼ਰਮਾ, ਮਨੀ ਸ਼ਰਮਾ ਤੇ ਵੱਡੀ ਗਿਣਤੀ 'ਚ ਵਾਰਡ ਵਾਸੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਾਬਕਾ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਪੱਟੀ ਸ਼ਹਿਰ 'ਚ ਚੋਣ ਪ੍ਰਚਾਰ ਕਰਦਿਆਂ 'ਟਰੈਕਟਰ' 'ਤੇ ਮੋਹਰਾਂ ਲ... ਅਗਲੀ ਖ਼ਬਰ ਪ੍ਰੋ. ਵਲਟੋਹਾ ਨੇ ਵਾਰਡ ਨੰਬਰ ਅੱਠ ਤੋਂ ਉਮੀਦਵਾਰ ਮੁਖਤਿਆਰ ਸਿੰਘ ਦੇ ਹੱਕ 'ਚ ਕੀਤੀ ਚੋਣ ਮੀਟਿੰਗ <br/>
Ad Position 24