ਫਤਿਆਬਾਦ, 25 ਜੂਨ (ਹਰਵਿੰਦਰ ਸਿੰਘ ਧੂੰਦਾ)-ਕਸਬਾ ਫਤਿਆਬਾਦ ਵਿਖੇ ਅੰਦਰਲੇ ਬਾਜ਼ਾਰ ਦੇ ਦੁਕਾਨਦਾਰਾਂ ਵਲੋਂ ਨਿਮਾਣੀ ਇਕਾਦਸ਼ੀ ਦੇ ਸੰਬੰਧ ਵਿਚ ਹਰ ਸਾਲ ਦੀ ਤਰ੍ਹਾਂ ਜੂਸ ਦੀ ਛਬੀਲ ਲਗਾ ਕੇ ਸੇਵਾ ਨਿਭਾਈ ਗਈ। ਇਸ ਮੌਕੇ ਪਵਨ ਕੁਮਾਰ ਸੋਨੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਦੇ ਦਿਨ ਹਰ ਸਾਲ ਅੰਦਰਲੇ ਬਾਜ਼ਾਰ ਦੇ ਦੁਕਾਨਦਾਰਾਂ ਵਲੋਂ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਜਾਂਦੀ ਹੈ। ਇਸ ਮੌਕੇ ਸੇਵਾ ਨਿਭਾਉਣ ਵਾਲਿਾਂ ਵਿਚ ਗੌਰਵ ਮਹਾਜਨ, ਪਵਨ ਕੁਮਾਰ ਭਾਂਡਿਾਂ ਵਾਲੇ, ਨਵਨੀਤ ਅਰੋੜਾ, ਸੁਖਵਿੰਦਰ ਸਿੰਘ ਹੈਪੀ, ਸੁਭਾਸ਼ ਚੰਦਰ, ਦਵਿੰਦਰ ਸਿੰਘ ਕਾਕਾ ਤੋਂ ਇਲਾਵਾ ਸੇਵਾ ਵਿਚ ਯੋਗਦਾਨ ਪਾਉਣ ਵਾਲਿਆਂ ਵਿਚ ਸਵਰਨਜੀਤ ਸੋਨੀ, ਸੋਨੂੰ ਸ਼ਰਮਾ, ਵਿੱਕੀ ਮਹਾਜਨ ਤੇ ਹੋਰਨਾਂ ਨੇ ਯੋਗਦਾਨ ਪਾਇਆ।