ਖੇਮਕਰਨ, 25 ਜੂਨ (ਰਾਕੇਸ਼ ਬਿੱਲਾ)-ਪੰਜਾਬ ਯੂਥ ਕਾਂਗਰਸ ਦੇ ਚੁਣੇ ਗਏ ਅਹੁਦੇਦਾਰਾਂ ਦਾ ਐਲਾਨ ਤੋਂ ਬਾਅਦ ਖੇਮਕਰਨ ਹਲਕੇ ਨਾਲ ਸੰਬੰਧਿਤ ਯੂਥ ਆਗੂ ਤਲਵਿੰਦਰ ਸਿੰਘ ਭੁੱਲਰ ਜ਼ਿਲ੍ਹਾ ਤਰਨ ਤਾਰਨ ਯੂਥ ਕਾਂਗਰਸ ਦੇ ਜਨਰਲ ਸਕੱਤਰ ਚੁਣੇ ਗਏ ਹਨ। ਸਰਹੱਦੀ ਪਿੰਡ ਕਲਸ ਨਾਲ ਸੰਬੰਧਿਤ ਸਾਬਕਾ ਸਰਪੰਚ ਰਛਪਾਲ ਸਿੰਘ ਭੁੱਲਰ ਦੇ ਬੇਟੇ ਤਲਵਿੰਦਰ ਸਿੰਘ ਭੁੱਲਰ ਪਹਿਲਾਂ ਐਨ.ਐਸ.ਯੂ.ਆਈ. ਦੇ ਵੀ ਜ਼ਿਲ੍ਹਾ ਪ੍ਰਧਾਨ ਰਹਿ ਚੁੱਕੇ ਹਨ। ਇਸੇ ਦੌਰਾਨ ਵਿਧਾਨ ਸਭਾ ਹਲਕਾ ਖੇਮਕਰਨ ਯੂਥ ਕਾਂਗਰਸ ਦੇ ਪ੍ਰਧਾਨ ਹਰਚੰਦ ਸਿੰਘ ਭੁੱਲਰ ਚੁਣੇ ਗਏ ਹਨ। ਹਰਚੰਦ ਸਿੰਘ ਭੁੱਲਰ ਹਲਕੇ ਦੇ ਸੀਨੀ. ਕਾਂਗਰਸੀ ਆਗੂ ਸਰਪੰਚ ਮੇਜਰ ਸਿੰਘ ਕਲਸ ਦੇ ਸਪੁੱਤਰ ਹਨ, ਉਹ ਵੀ ਕਾਂਗਰਸ ਪਾਰਟੀ ਨਾਲ ਸੰਬੰਧਿਤ ਵਿਦਿਆਰਥੀ ਵਿੰਗ ਐਨ.ਐਸ.ਯੂ.ਆਈ. ਦੇ ਬਲਾਕ ਪ੍ਰਧਾਨ ਰਹਿ ਚੁੱਕੇ ਹਨ। ਇਹ ਦੋਵੇਂ ਯੂਥ ਆਗੂ ਟਕਸਾਲੀ ਕਾਂਗਰਸੀ ਪਰਿਵਾਰਾਂ ਨਾਲ ਸੰਬੰਧਿਤ ਹਨ ਤੇ ਪੰਜਾਬ ਦੇ ਸਾਬਕਾ ਮੰਤਰੀ ਗੁਰਚੇਤ ਸਿੰਘ ਭੁੱਲਰ ਦੇ ਰਿਸ਼ਤੇਦਾਰ ਵੀ ਹਨ। ਯੂਥ ਕਾਂਗਰਸ ਦੀ ਚੋਣਾ ਦਾ ਐਲਾਨ ਹੋਣ ਉਪਰੰਤ ਉਨ੍ਹਾਂ ਦੇ ਸਮੱਰਥਕਾ ਤੇ ਸੱਜਣਾਂ ਮਿੱਤਰਾਂ ਤੇ ਪਾਰਟੀ ਵਰਕਰਾਂ ’ਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਜਿਹੜੇ ਲਗਾਤਾਰ ਉਨ੍ਹਾਂ ਨੂੰ ਵਧਾਈਆਂ ਦੇ ਕੇ ਜ਼ੋਰਦਾਰ ਸਵਾਗਤ ਕਰ ਰਹੇ ਹਨ। ਇਸੇ ਦੌਰਾਨ ਨਵ ਨਿਯੁੱਕਤ ਜ਼ਿਲ੍ਹਾ ਜਨਰਲ ਸਕੱਤਰ ਤਲਵਿੰਦਰ ਸਿੰਘ ਭੁੱਲਰ ਤੇ ਯੂਥ ਕਾਂਗਰਸ ਹਲਕਾ ਖੇਮਕਰਨ ਦੇ ਪ੍ਰਧਾਨ ਹਰਚੰਦ ਸਿੰਘ ਭੁੱਲਰ ਨੇ ਗੱਲਬਾਤ ਦੌਰਾਨ ਆਪਣੀ ਹੋਈ ਚੋਣ ’ਤੇ ਬਹੁਤ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਉਚੇਚੇ ਤੌਰ ’ਤੇ ਪੰਜਾਬ ਕਾਂਗਰਸ ਦੀ ਹਾਈਕਮਾਨ ਤੇ ਜ਼ਿਲ੍ਹੇ ਦੇ ਸਮੂਹ ਕਾਂਗਰਸੀ ਵਰਕਰਾਂ ਤੇ ਖਾਸ ਕਰਕੇ ਹਲਕੇ ਦੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਦਾ ਧੰਨਵਾਦ ਕੀਤਾ। ਇਸੇ ਦੌਰਾਨ ਸਾਬਕਾ ਮੰਤਰੀ ਗੁਰਚੇਤ ਸਿੰਘ ਭੁੱਲਰ, ਸਾਬਕਾ ਵਿਧਾਇਕ ਸੁੱਖਪਾਲ ਸਿੰਘ ਭੁੱਲਰ, ਬਲਾਕ ਕਾਂਗਰਸ ਕਮੇਟੀ ਵਲਟੋਹਾ ਦੇ ਪ੍ਰਧਾਨ ਸਰਪੰਚ ਦਵਿੰਦਰ ਸਿੰਘ ਵਲਟੋਹਾ, ਚੇਅਰਮੈਨ ਕੁਲਦੀਪ ਸਿੰਘ ਵਿਰਕ, ਚੇਅਰਮੈਨ ਭਾਗ ਸਿੰਘ ਚੱਕਵਾਲੀਆ, ਸਰਪੰਚ ਮੇਜਰ ਸਿੰਘ ਕਲਸ, ਸਰਪੰਚ ਪ੍ਰਤਾਪ ਸਿੰਘ ਮਾਛੀਕੇ, ਸਰਪੰਚ ਸ਼ੇਰ ਸਿੰਘ ਮੋਦਾ, ਸਰਪੰਚ ਹਰਜੀਤ ਸਿੰਘ ਕਾਲੀਆ, ਆੜ੍ਹਤੀ ਰਛਪਾਲ ਸਿੰਘ ਭੁੱਲਰ, ਨੰਬਰਦਾਰ ਮਨਜੀਤ ਸਿੰਘ ਸਕੱਤਰਾ, ਸਰਪੰਚ ਸਾਰਜ ਸਿੰਘ ਦਾਸੂਵਾਲ, ਸਰਪੰਚ ਛੱਤਰਪਾਲ ਸਿੰਘ ਬਹਾਦਰ ਨਗਰ, ਸਰਪੰਚ ਪਿਆਰਾ ਸਿੰਘ, ਸਰਪੰਚ ਕੁਲਬੀਰ ਸਿੰਘ ਰੱਤੋਕੇ, ਬਾਪੂ ਰਾਜ ਸਿੰਘ ਸਾਬ, ਸਰਪੰਚ ਗੁਰਸ਼ਰਨ ਸਿੰਘ ਮੱਸਤਗੜ, ਸਰਪੰਚ ਗੁਰਮੁੱਖ ਸਿੰਘ ਨੂਰਵਾਲਾ, ਸਰਪੰਚ ਤਰਲੋਚਨ ਸਿੰਘ ਆਸਲ, ਦਿਲਬਾਗ ਸਿੰਘ ਮਹਿੰਦੀਪੁਰ, ਸਰਪੰਚ ਬਾਜ ਸਿੰਘ ਪ੍ਰੇਮ ਨਗਰ, ਸਰਪੰਚ ਕੁਲਦੀਪ ਸਿੰਘ ਹਵੇਲੀਆ ਰੱਤੋਕੇ, ਸਰਪੰਚ ਸਾਹਿਬ ਸਿੰਘ ਚੱਕਵਾਲੀਆ, ਸਰਪੰਚ ਸਤਨਾਮ ਸਿੰਘ ਰਾਮੂਵਾਲ, ਸਰਪੰਚ ਖਜਾਨ ਸਿੰਘ, ਸਰਪੰਚ ਸਤਨਾਮ ਸਿੰਘ ਹਵੇਲੀਆ, ਬਲਵੀਰ ਸਿੰਘ ਭਲਵਾਨ, ਗੁਰਭੇਜ ਸਿੰਘ ਫੱਕੜ, ਕੌਂਸਲਰ ਗੁਰਬੀਰ ਸਿੰਘ ਖੇੜਾ, ਕੌਂਸਲਰ ਵਰਿਆਮ ਸਿੰਘ ਚੱਠੂ, ਸਾਬਕਾ ਪ੍ਰਧਾਨ ਆਲਮ ਵਿਜੈ ਸਿੰਘ ਪੱਤੂ, ਕੌਂਸਲਰ ਸਾਬ ਸਿੰਘ ਪੱਤੂ,ਅੰਗਰੇਜ ਸਿੰਘ ਪੱਤੂ, ਵਿਕਾਸ ਵਿੱਜ,ਬਿੱਟੂ ਮਸੀਹ, ਡਾ. ਕੇਵਲ ਮਸੀਹ, ਚਾਨਣ ਸਿੰਘ ਮਾਸਟਰ, ਹਰਪਾਲ ਸਿੰਘ ਪ੍ਰਧਾਨ, ਰਾਜੀਵ ਸ਼ਰਮਾ, ਦਿਲਬਾਗ ਸਿੰਘ ਆੜ੍ਹਤੀ, ਜ਼ੋਨ ਇੰਚਾਰਜ ਹਰਪਾਲ ਸਿੰਘ, ਕਾਰਜ ਸਿੰਘ ਭੁੱਲਰ ਪੰਪ ਵਾਲੇ, ਭਗਵਾਨ ਸਿੰਘ ਚਰੜ, ਯੂਥ ਆਗੂ ਦਲਜੀਤ ਸਿੰਘ ਰਾਮੂਵਾਲ, ਸੁੱਖ ਮਹਿਮੂਦਪੁਰਾ, ਸਰਪੰਚ ਰਾਣਾ ਮਾਹੇਣੇਕੇ, ਸਰਪੰਚ ਜੱਜਬੀਰ ਸਿੰਘ ਵਲਟੋਹਾ, ਸਰਪੰਚ ਮੱਘਰ ਆਸਲ, ਸਰਪੰਚ ਜਥੇਦਾਰ ਅੰਗਰੇਜ ਸਿੰਘ ਘਰਿਆਲਾ, ਸਰਪੰਚ ਰਾਜਬੀਰ ਸਿੰਘ ਤਲਵੰਡੀ, ਰੇਸ਼ਮ ਸਿੰਘ ਵਰਨਾਲਾ ਤੇ ਸਰਪੰਚ ਸੁਰਿੰਦਰਪਾਲ ਸਿੰਘ ਘਰਿਆਲੀ ਆਦਿ ਕਾਂਗਰਸੀਆਂ ਨੇ ਨਵੇਂ ਚੁਣੇ ਗਏ ਯੂਥ ਆਗੂਆਂ ਨੂੰ ਵਧਾਈ ਦਿੱਤੀ।