01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਔਰਤ ਤੇ ਉਸ ਦੇ ਲੜਕੇ ਅਤੇ ਦਿਉਰ ਨਾਲ ਕੁੱਟਮਾਰ ਕਰਨ ’ਤੇ 7 ਖ਼ਿਲਾਫ਼ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 04-07-2026
ਖਡੂਰ ਸਾਹਿਬ, 3 ਜੁਲਾਈ (ਰਸ਼ਪਾਲ ਸਿੰਘ ਕੁਲਾਰ)—ਥਾਣਾ ਗੋਇੰਦਵਾਲ ਦੀ ਪੁਲਿਸ ਨੇ ਇਕ ਔਰਤ ਅਤੇ ਉਸ ਦੇ ਬੇਟੇ ਤੋਂ ਇਲਾਵਾ ਦਿਓਰ ਨਾਲ ਕੁੱਟਮਾਰ ਕਰਨ ਦੇ ਦੋਸ਼ ਹੇਠ 7 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਗੋਇੰਦਵਾਲ ਵਿਖੇ ਬਲਵਿੰਦਰ ਕੌਰ ਪਤਨੀ ਕਰਤਾਰ ਸਿੰਘ ਵਾਸੀ ਕੱਲਾ ਨੇ ਸ਼ਿਕਾਇਤ ਦਰਜ ਕਰਵਾਈ ਕਿ 17 ਜੂਨ ਨੂੰ ਉਹ ਆਪਣੇ ਘਰ ਵਿਚ ਹਾਜ਼ਰ ਸੀ ਅਤੇ ਉਨ੍ਹਾਂ ਦੇ ਘਰ ਦਾ ਬਾਹਰਲਾ ਦਰਵਾਜਾ ਖੁੱਲ੍ਹਾ ਹੋਇਆ ਸੀ ਕਿ ਘਰ ਦੇ ਬਾਹਰ ਕੁਝ ਵਿਅਕਤੀਆਂ ਦੇ ਆਉਣ ਦੀ ਆਵਾਜ ਸੁਣਾਈ ਦਿੱਤੀ। ਰਾਤ 10.30 ਵਜੇ ਚਰਨ ਸਿੰਘ ਪੁੱਤਰ ਮਹਿੰਦਰ ਸਿੰਘ, ਧਲਵਿੰਦਰ ਸਿੰਘ ਪੁੱਤਰ ਚਰਨ ਸਿੰਘ, ਬੂਟਾ ਸਿੰਘ ਫੌਜੀ ਪੁੱਤਰ ਮੰਗਲ ਸਿੰਘ, ਸੋਨਾ ਸਿੰਘ ਪੁੱਤਰ ਮੰਗਲ ਸਿੰਘ, ਜਸਕਰਨ ਸਿੰਘ ਪੁੱਤਰ ਬੂਟਾ ਸਿੰਘ, ਗੋਰੀ, ਆਸ਼ੂ ਪੁੱਤਰਾਨ ਗੁਰਮੁੱਖ ਸਿੰਘ ਵਾਸੀਅਨ ਕੱਲ੍ਹਾ ਜਬਰੀ ਉਨ੍ਹਾਂ ਦੇ ਘਰ ਦਾਖਲ ਹੋ ਗਏ ਅਤੇ ਉਸਦੀ ਕੁੱਟਮਾਰ ਕੀਤੀ। ਜਦੋਂ ਉੇਸ ਨੂੰ ਛਡਾਉਣ ਲਈ ਉਸਦਾ ਲੜਕਾ ਗੁਰਪ੍ਰੀਤ ਸਿੰਘ ਅਤੇ ਉਸਦਾ ਦਿਉਰ ਮੁਖਤਾਰ ਸਿੰਘ ਪੁੱਤਰ ਮੋਹਣ ਸਿੰਘ ਵਾਸੀ ਕੱਲਾ ਛੁਡਾਉਣ ਲਈ ਅੱਗੇ ਹੋਏ ਤਾਂ ਉਕਤ ਵਿਅਕਤੀਆਂ ਵਲੋਂ ਵੀ ਉਸਦੀ ਕੁੱਟਮਾਰ ਕੀਤੀ ਅਤੇ ਸੱਟਾਂ ਮਾਰ ਦਿੱਤੀਆਂ। ਉਹ ਸਰਕਾਰੀ ਸਿਵਲ ਹਸਪਤਾਲ ਖਡੂਰ ਸਾਹਿਬ ਵਿਖੇ ਇਲਾਜ ਅਧੀਨ ਦਾਖ਼ਲ ਰਹੀ। ਜਾਂਚ ਅਧਿਕਾਰੀ ਏ.ਐੱਸ.ਆਈ. ਪ੍ਰਤਾਪ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਉਕਤ ਵਿਅਕਤੀਆਂ ਖਿਲਾਫ਼ ਵੱਖ-ਵੱਖ ਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਵਿਆਹ ਦਾ ਝਾਂਸਾ ਦੇ ਕੇ ਲੜਕੀ ਨੂੰ ਭਜਾਇਆ ਅਗਲੀ ਖ਼ਬਰ ਸਾਲੇ ਵਲੋਂ ਪੈਟਰੋਲ ਪਾ ਕੇ ਸਾੜੇ ਜੀਜੇ ਦੀ ਮੌਤ ਤੋਂ ਬਾਅਦ ਭਰਜਾਈ ਨੇ ਵੀ ਦਮ ਤੋੜਿਆ
Ad Position 24
No active advertisement