ਖਡੂਰ ਸਾਹਿਬ, 26 ਜੁਲਾਈ (ਰਸ਼ਪਾਲ ਸਿੰਘ ਕੁਲਾਰ)- ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ’ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜੋਨ ਸ੍ਰੀ ਗੁਰੂ ਅੰਗਦ ਦੇਵ ਜੀ, ਜ਼ੋਨ ਖਡੂਰ ਸਾਹਿਬ ਅਤੇ ਜ਼ੋਨ ਬਾਬਾ ਰਾਈਆ ਜੀ ਵਲੋਂ ਜ਼ਿਲ੍ਹਾ ਤਰਨ ਤਾਰਨ ਦੇ ਮੀਤ ਪ੍ਰਧਾਨ ਦਿਆਲ ਸਿੰਘ ਮੀਆਂਵਿੰਡ ਅਤੇ ਜ਼ਿਲ੍ਹਾ ਜਥੇਬੰਦਕ ਸਕੱਤਰ ਹਰਬਿੰਦਰਜੀਤ ਸਿੰਘ ਕੰਗ ਦੀ ਅਗਵਾਈ ਹੇਠ ਇਕੱਤਰ ਹੋਏ ਕਿਸਾਨਾਂ ਨੇ ਖਡੂਰ ਸਾਹਿਬ ਵਿਖੇ ਕੇਂਦਰ ਅਤੇ ਪੰਜਾਬ ਸਰਕਾਰ ਦਾ ਪੁਤਲਾ ਫੂਕ ਮੁਜਾਹਰਾ ਕੀਤਾ। ਇਸ ਮੌਕੇ ਜ਼ਿਲ੍ਹਾ ਆਗੂਆਂ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੀਤੇ ਦਿਨੀਂ ਦਿੱਲੀ ਵਿਖੇ ਭ੍ਰਿਸ਼ਟ ਸਿੱਖਿਆ ਮੰਤਰੀ ਦੇ ਅਸਤੀਫੇ ਦੀ ਮੰਗ ਲਈ ਸੰਘਰਸ਼ ਕਰਦੇ ਨਿਹੱਥੇ ਵਿਦਿਆਰਥੀਆਂ ਉੱਪਰ ਕੀਤੇ ਅੰਨ੍ਹੇ ਲਾਠੀਚਾਰਜ ਅਤੇ ਪੰਜਾਬ ਸਰਕਾਰ ਦੀ ਸ਼ਹਿ ’ਤੇ ਬਰਨਾਲਾ ਵਿਖੇ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਕਰਮਚਾਰੀਆਂ ਉਪਰ ਪੰਜਾਬ ਪੁਲਿਸ ਵਲੋਂ ਜਿਸ ’ਚ ਬਜ਼ੁਰਗ ਔਰਤਾਂ ਸ਼ਾਮਿਲ ਸਨ, ਉਪਰ ਕੀਤਾ ਲਾਠੀਚਾਰਜ ਅਤੀ ਨਿੰਦਣਯੋਗ ਕਾਇਰਾਨਾ ਕਾਰਵਾਈ ਹੈ। ਇਸ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਸੰਘਰਸ਼ ਦਬਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਸਫ਼ਾਈ ਕਰਮਚਾਰੀ ਜੋ ਸਮਾਜ ਦੀ ਅਹਿਮ ਕੜੀ ਹਨ, ਜੋ ਦਿਨ ਰਾਤ ਮਿਹਨਤ ਕਰਕੇ ਸ਼ਹਿਰਾਂ, ਕਸਬਿਆਂ ਦੀ ਸਫ਼ਾਈ ਵਿਵਸਥਾ ਨੂੰ ਕਾਇਮ ਰੱਖਦੇ ਹਨ, ਇਸ ਦੇ ਬਾਵਜੂਦ ਆਪਣੀਆਂ ਹੱਕੀ ਮੰਗਾਂ ਲਈ ਸੜਕਾਂ ’ਤੇ ਉਤਰਨ ਲਈ ਮਜ਼ਬੂਰ ਹੋਣਾ ਪਿਆ। ਉਨ੍ਹਾਂ ਕੇਂਦਰ ਸਰਕਾਰ ਦੀ ਕਿਸਾਨ ਮਾਰੂ ਨੀਤੀ ਲਈ ਲਿਆਂਦੇ ਕਾਲੇ ਕਾਨੂੰਨ ਲੈਂਡ ਪੂਲਿੰਗ ਪਾਲਿਸੀ ਨੂੰ ਤੁਰੰਤ ਰੱਦ ਕਰਨ ਦੀ ਵੀ ਮੰਗ ਕੀਤੀ। ਇਸ ਮੌਕੇ ਸੀਨੀਅਰ ਆਗੂ ਇਕਬਾਲ ਸਿੰਘ ਵੜਿੰਗ, ਜ਼ੋਨ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪ੍ਰਧਾਨ ਜਗਜੀਤ ਸਿੰਘ ਭਲੋਜਲਾ, ਜ਼ੋਨ ਖਡੂਰ ਸਾਹਿਬ ਦੇ ਪ੍ਰਧਾਨ ਸੁਖਚੈਨ ਸਿੰਘ ਅੱਲੋਵਾਲ, ਬਾਬਾ ਰਾਈਆ ਜੀ ਜ਼ੋਨ ਦੇ ਪ੍ਰਧਾਨ ਹਰਦੇਵ ਸਿੰਘ ਸਰਲੀ, ਪਾਖਰ ਸਿੰਘ ਲਾਲਪੁਰਾ, ਮਨਜੀਤ ਸਿੰਘ ਵੈਰੋਵਾਲ ਬਾਵਿਆਂ, ਹਰਜਿੰਦਰ ਸਿੰਘ ਘੱਗੇ ਪ੍ਰੈਸ ਸਕੱਤਰ, ਸੁਖਦੇਵ ਸਿੰਘ ਬਿਹਾਰੀਪੁਰ, ਸੁਖਚੈਨ ਸਿੰਘ ਵੈਰੋਵਾਲ ਦਾਰਾਪੁਰ, ਬਲਜਿੰਦਰ ਸਿੰਘ ਆਲਮਪੁਰ, ਭਗਵਾਨ ਸਿੰਘ ਸੰਘਰ, ਗੁਰਵਿੰਦਰ ਸਿੰਘ ਗੋਰਾ ਮੀਆਂਵਿੰਡ, ਪ੍ਰਮਜੀਤ ਸਿੰਘ ਬਾਠ, ਸਾਹਿਬ ਸਿੰਘ ਨਰੋਤਮਪੁਰ, ਲਖਬੀਰ ਸਿੰਘ ਵੈਰੋਵਾਲ ਦਾਰਾਪੁਰ, ਬਿਕਰਮਜੀਤ ਸਿੰਘ ਮੀਆਂਵਿੰਡ, ਜਸਵਿੰਦਰ ਸਿੰਘ ਖੋਜਕੀਪੁਰ, ਗੁਰਪਾਲ ਸਿੰਘ ਜਲਾਲਾਬਾਦ, ਸੁਖਦੇਵ ਸਿੰਘ ਬਿਹਾਰੀਪੁਰ, ਗੁਲਜ਼ਾਰ ਸਿੰਘ ਮੀਆਂਵਿੰਡ, ਤੇਜਿੰਦਰ ਸਿੰਘ ਬਹਾਦਰਪੁਰ, ਹਰਜਿੰਦਰ ਸਿੰਘ ਜਲਾਲਾਬਾਦ, ਦਲਬੀਰ ਸਿੰਘ ਫ਼ੌਜੀ ਭਲੋਜਲਾ, ਮਨਜੀਤ ਸਿੰਘ ਕੰਗ, ਰਵਿੰਦਰ ਸਿੰਘ ਭਲੋਜਲਾ, ਗੁਲਜ਼ਾਰ ਸਿੰਘ ਗਗੜੇਵਾਲ, ਮੋਹਨ ਸਿੰਘ ਖੋਜਕੀਪੁਰ, ਕੁਲਵਿੰਦਰ ਸਿੰਘ ਭੂਤਵਿੰਡ, ਮੰਗਲ ਸਿੰਘ ਲਾਲਪੁਰਾ, ਗੁਰਵਿੰਦਰ ਸਿੰਘ ਕੋਟਲੀ, ਰੂਪ ਸਿੰਘ ਵੈਰੋਵਾਲ ਬਾਵਿਆਂ ਤੋਂ ਇਲਾਵਾ ਵੱਖ-ਵੱਖ ਪਿੰਡਾਂ ਤੋ ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਹਾਜ਼ਰ ਸਨ।
ਕਿਸਾਨ ਜਥੇਬੰਦੀ ਨੇ ਕੇਂਦਰ ਅਤੇ ਪੰਜਾਬ ਸਰਕਾਰ ਦਾ ਫੂਕਿਆ ਪੁਤਲਾ
ਅਜੀਤ ਡੈਸਕ
27-07-2026