05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਸ਼ਹੀਦ ਭਗਤ ਸਿੰਘ ਸਕੂਲ ’ਚ ਜਾਇਕਾ 2026 ਕੁਕਿੰਗ ਮੁਕਾਬਲਾ ਕਰਵਾਇਆ

Ad Position 21
No active advertisement
ਅਜੀਤ ਡੈਸਕ 28-07-2026
ਪੱਟੀ, 27 ਜੁਲਾਈ (ਕੁਲਵਿੰਦਰਪਾਲ ਸਿੰਘ ਕਾਲੇਕੇ)–ਸ਼ਹੀਦ ਭਗਤ ਸਿੰਘ ਸੀਨੀਅਰ ਸੈਕੰਡਰੀ ਸਕੂਲ ਵਿਚ ਇਕ ਸ਼ਾਨਦਾਰ ਕੁਕਿੰਗ ਕੰਪੀਟੀਸ਼ਨ ਜਾਇਕਾ 2026 ਦਾ ਆਯੋਜਨ ਸਕੂਲ ਦੇ ਚੇਅਰਮੈਨ ਡਾ. ਰਾਜੇਸ਼ ਭਾਰਦਵਾਜ, ਐੱਮ. ਡੀ. ਡਾ. ਮਰਿਦੁਲਾ ਭਾਰਦਵਾਜ, ਡਾਇਰੈਕਟਰ ਸੱਤਿਅਮ ਭਾਰਦਵਾਜ ਤੇ ਸ਼ੁਭੀ ਭਾਰਦਵਾਜ ਦੀ ਯੋਗ ਅਗਵਾਈ ਦੇ ਹੇਠ ਕੀਤਾ ਗਿਆ । ਇਸ ਪ੍ਰਤੀਯੋਗਤਾ ਵਿਚ ਹਰ ਕਲਾਸ ਦੇ ਬੱਚਿਆਂ ਨੇ ਹਿੱਸਾ ਲਿਆ। ਕਾਰਜਕ੍ਰਮ ਦਾ ਮੁੱਖ ਉਦੇਸ਼ ਆਧੁਨਿਕ ਖਾਣ-ਪੀਣ ਦੇ ਵਿੱਚ ਸਾਡੇ ਰਵਾਇਤੀ ਅਤੇ ਸਿਹਤਮੰਦ ਖਾਣਿਆ ਨੂੰ ਪਹਿਲ ਦੇਣਾ ਸੀ । ਪ੍ਰਾਗਤੀ ਦਾ ਮੁੱਖ ਥੀਮ ਹੈਲਥੀ ਟਵਿਸਟ ਰੱਖਿਆ ਗਿਆ। ਸਾਰੇ ਪ੍ਰਤਿਯੋਗੀਆਂ ਨੂੰ 90 ਮਿੰਟ ਦਾ ਸਮਾਂ ਦਿੱਤਾ ਗਿਆ ਸੀ ਜਿਸ ਵਿਚ ਉਨ੍ਹਾਂ ਬਿਨਾਂ ਤੇਲ ਦਾ ਪ੍ਰਯੋਗ ਕੀਤੇ ਇਕ ਡਿਸ਼ ਤਿਆਰ ਕਰਨੀ ਸੀ । ਪ੍ਰਤੀਯੋਗਤਾ ਦੇ ਜੱਜ ਸਰਿਤਾ ਨਾਰਦ, ਨਵਦੀਪ ਕੌਰ ਸੀ। ਇਸ ਮੌਕੇ ਜੱਜਾਂ ਨੇ ਵਿਅੰਜਨਾਂ ਦੇ ਸਵਾਦ ਉਨ੍ਹਾਂ ਦੀ ਪੌਸ਼ਟਿਕਤਾ ਤੇ ਸਜਾਵਟ ਦੇ ਆਧਾਰ ਤੇ ਵਿਜੇਤਾਵਾਂ ਦੀ ਚੋਣ ਕੀਤੀ। ਪਹਿਲੀ ਤੋਂ ਪੰਜਵੀਂ ਤੱਕ ਦੇ ਬੱਚਿਆਂ ਵਿਚੋਂ ਕੋਲਡ ਕਾਫੀ ਪਹਿਲੇ ਸਥਾਨ ’ਤੇ ਰਹੀ, ਛੇਵੀਂ ਤੋਂ ਦਸਵੀਂ ਤੱਕ ਦੇ ਵਿੱਚੋਂ ਮੈਂਗੋ ਲੱਸੀ ਅਤੇ ਗਿਆਰਵੀਂ -ਬਾਰ੍ਹਵੀਂ ਕਲਾਸ ਦੇ ਵਿਦਿਆਰਥੀਆਂ ਦੇ ਸੁਸ਼ੀ ਰੋਲ ’ਤੇ ਬਰਾਉਨ ਬਰੈਡ ਸੈਂਡਵਿਚ ਚੁਣੇ ਗਏ। ਸਕੂਲ ਦੀ ਮੈਨੇਜਮੈਂਟ ਨੇ ਪ੍ਰਤੀਯੋਗੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ। ਉਹਨਾਂ ਨੇ ਸਾਰੇ ਪ੍ਰਤਿਯੋਗੀਆਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਭਵਿੱਖ ਵਿਚ ਵੀ ਇਹੋ ਜਿਹੇ ਆਯੋਜਨ ਹੁੰਦੇ ਰਹਿਣਗੇ ਤਾਂ ਕਿ ਸਾਡੀ ਆਉਣ ਵਾਲੀ ਪੀੜੀ ਸਾਡੇ ਰਿਵਾਇਤੀ ਖਾਣੀਆਂ ਦੇ ਨਾਲ ਜੁੜੀ ਰਹੇ ਅਤੇ ਫਾਸਟ ਫੂਡ ਤੋਂ ਦੂਰ ਰਹੇ । ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸੋਨੀਆਾ ਸ਼ਰਮਾ, ਨਰਿੰਦਰ ਕੌਰ, ਸਮਤਾ ਜੈਨ, ਸਵਿਤਾ ਸ਼ਰਮਾ, ਕਿਰਨਦੀਪ ਕੌਰ, ਮਨਦੀਪ ਕੌਰ, ਸਮੂਹ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਹਰਿਕ੍ਰਿਸ਼ਨ ਸਕੂਲ ਪੱਟੀ ਵਿਖੇ ‘ਗ੍ਰੈਜੂਏਸ਼ਨ ਸੈਰੇਮਨੀ’ ਕਰਵਾਈ ਅਗਲੀ ਖ਼ਬਰ ਜਥੇਦਾਰ ਮੋਹਣ ਸਿੰਘ ਤੁੜ ਦੀ ਸਾਲਾਨਾ ਬਰਸੀ 30 ਨੂੰ ਮਨਾਈ ਜਾਵੇਗੀ।
Ad Position 24
No active advertisement