24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਪੰਚਾਇਤਾਂ ਨੂੰ ਨਗਰ ਨਿਗਮ ਵਿਚ ਸ਼ਾਮਿਲ ਕਰਨ ਦੇ ਪ੍ਰਸਤਾਵ ਦਾ ਅਕਾਲੀ ਦਲ ਕਰੇਗਾ ਡਟਵਾਂ ਵਿਰੋਧ-ਐਡ. ਹਰਨਾਮਪੁਰਾ <br/>

Ad Position 21
No active advertisement
ਅਜੀਤ ਡੈਸਕ 02-01-2026
ਆਲਮਗੀਰ, 1 ਜਨਵਰੀ (ਜਰਨੈਲ ਸਿੰਘ ਪੱਟੀ)-ਨਗਰ ਨਿਗਮ ਲੁਧਿਆਣਾ ਵਲੋਂ ਨਗਰ ਨਿਗਮ ਦੀ ਹੱਦ ਨੂੰ ਵਧਾਉਣ ਲਈ ਆਰੰਭ ਕੀਤੀ ਗਈ ਕਾਰਵਾਈ 'ਤੇ ਸਖ਼ਤ ਇਤਰਾਜ਼ ਜਿਤਾਉਂਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਨ ਸਭਾ ਹਲਕਾ ਗਿੱਲ ਤੋਂ ਇੰਚਾਰਜ ਐਡਵੋਕੇਟ ਪ੍ਰੇਮ ਸਿੰਘ ਹਰਨਾਮਪੁਰਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਨਗਰ ਨਿਗਮ ਲੁਧਿਆਣਾ ਦੀ ਹੱਦ ਵਧਾਉਣ ਦੀ ਆੜ ਹੇਠ ਨਜ਼ਦੀਕੀ ਪਿੰਡਾਂ ਨੂੰ ਨਗਰ ਨਿਗਮ ਵਿਚ ਸ਼ਾਮਿਲ ਕਰਨ ਦਾ ਅਕਾਲੀ ਦਲ ਡਟਵਾਂ ਵਿਰੋਧ ਕਰੇਗਾ | ਐਡਵੋਕੇਟ ਹਰਨਾਮਪੁਰਾ ਨੇ ਕਿਹਾ ਕਿ ਨਗਰ ਨਿਗਮ ਲੁਧਿਆਣਾ ਦੀ ਹੱਦ ਅਧੀਨ ਆਉਂਦੇ ਪਿੰਡਾਂ ਲੁਹਾਰਾ, ਗਿਆਸਪੁਰਾ, ਢੰਡਾਰੀ ਆਦਿ ਵਿਚ ਪਹਿਲਾਂ ਹੀ ਬੁਨਿਆਦੀ ਸਹੂਲਤਾਂ ਨਹੀਂ ਮਿਲ ਰਹੀਆਂ, ਜੇਕਰ 100 ਤੋਂ ਵਧੇਰੇ ਹੋਰ ਪਿੰਡ ਨਗਰ ਨਿਗਮ ਵਿਚ ਸ਼ਾਮਿਲ ਕਰ ਲਏ ਤਾਂ ਪਿੰਡਾਂ ਦੇ ਵਿਕਾਸ ਕਾਰਜਾਂ ਨੂੰ ਵੀ ਬਰੇਕਾਂ ਲੱਗ ਜਾਣਗੀਆਂ | ਇਸ ਮੌਕੇ ਨੈਸ਼ਨਲ ਐਵਾਰਡੀ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਬੈਂਸ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਪਿੰਡਾਂ ਦੀਆਂ ਪੰਚਾਇਤਾਂ ਦੀਆਂ ਸਰਕਾਰੀ ਜ਼ਮੀਨਾਂ ਨੂੰ ਹਥਿਆਉਣ ਲਈ ਉਕਤ ਸਾਰਾ ਪਰਪੰਚ ਰਚਿਆ ਜਾ ਰਿਹਾ ਹੈ, ਜਿਸ ਨੂੰ ਕਿ ਸ਼੍ਰੋਮਣੀ ਅਕਾਲੀ ਦਲ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕਰੇਗਾ | ਇਸ ਮੌਕੇ ਮਨਪ੍ਰੀਤ ਸਿੰਘ ਝੱਜ, ਰਸ਼ਪਾਲ ਸਿੰਘ, ਭੁਪਿੰਦਰ ਸਿੰਘ ਸਮੇਤ ਹੋਰ ਵੀ ਵਰਕਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪੀ.ਏ.ਯੂ. ਵਿਚ ਨਵੇਂ ਸਾਲ ਦੀ ਡਾਇਰੀ ਤੇ ਕੈਲੰਡਰ ਵਾਈਸ ਚਾਂਸਲਰ ਨੇ ਰਿਲੀਜ਼ ਕੀਤੇ <br/> ਅਗਲੀ ਖ਼ਬਰ ਬੰਨ੍ਹ ਮਜ਼ਬੂਤ ਕਰਨ ਅਤੇ ਪਿੰਡ ਰੋੜ ਵਿਖੇ ਚੱਲਣ ਵਾਲੀ ਰੇਤ ਦੀ ਮਾਈਨਿੰਗ ਰੋਕਣ ਸੰਬੰਧੀ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ...
Ad Position 24