ਲੁਧਿਆਣਾ, 5 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਵਲੋਂ ਪੁਲਿਸ ਹਿਰਾਸਤ ਵਿਚੋਂ ਫ਼ਰਾਰ ਹੋਏ ਮੁਲਜ਼ਮ ਸਮੇਤ ਤਿੰਨ ਨÏਜਵਾਨਾਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ | ਇਹ ਨੌਜਵਾਨ ਲੁੱਟ ਖੋਹ ਦੀਆਂ ਕਈ ਵਾਰਦਾਤਾਂ ਵਿਚ ਲੋੜੀਂਦੇ ਸਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਸੀ.ਪੀ. ਇੰਦਰਜੀਤ ਸਿੰਘ ਬੋਪਾਰਾਏ ਨੇ ਦੱਸਿਆ ਕਿ ਪਿਛਲੇ ਸਾਲ 6 ਜੁਲਾਈ ਨੂੰ ਸ਼ਗਨ ਜਿਊਲਰਜ਼ ਦੇ ਮਾਲਕ ਪਾਸੋਂ 2 ਲੱਖ ਰੁਪਏ, ਮੋਬਾਈਲ ਫ਼ੋਨ, 32 ਬੋਰ ਪਿਸਟਲ ਦਾ ਮੈਗਜ਼ੀਨ ਸਮੇਤ 18 ਜਿੰਦਾ ਰੌਂਦ ਅਤੇ ਹੋਰ ਦਸਤਾਵੇਜ਼ਾਂ ਦੀ ਖੋਹ ਸਬੰਧੀ ਦੋਸ਼ੀ ਸੰਤੋਸ਼ ਕੁਮਾਰ ਪੁੱਤਰ ਸਤਨਰਾਇਣ ਸਿੰਘ ਉਰਫ਼ ਬਜਰੰਗੀ ਵਾਸੀ ਬਿਹਾਰ ਹਾਲ ਵਾਸੀ ਖੰਨਾ ਦੇ ਖ਼ਿਲਾਫ਼ ਥਾਣਾ ਜਮਾਲਪੁਰ ਵਿਚ ਕੇਸ ਦਰਜ ਹੋਇਆ ਸੀ¢ ਦੌਰਾਨੇ ਤਫ਼ਤੀਸ਼ ਸੰਤੋਸ਼ ਕੁਮਾਰ ਨੂੰ 28 ਦਸੰਬਰ ਨੂੰ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ ਸੀ¢ ਜਦ ਪੁਲਿਸ ਸੰਤੋਸ਼ ਕੁਮਾਰ ਨੂੰ 31 ਦਸੰਬਰ ਨੂੰ ਖੰਨਾ ਵਿਚ ਬਰਾਮਦਗੀ ਕਰਾਉਣ ਅਤੇ ਉਸਦੇ ਬਾਕੀ ਸਾਥੀਆਂ ਦੀ ਤਲਾਸ਼ ਲਈ ਲੈ ਕੇ ਗਈ ਤਾਂ ਇਹ ਚਕਮਾ ਦੇ ਕੇ ਫ਼ਰਾਰ ਹੋ ਗਿਆ ਸੀ, ਜਿਸ 'ਤੇ ਦੋਸ਼ੀ ਸੰਤੋਸ਼ ਕੁਮਾਰ ਦੇ ਖ਼ਿਲਾਫ਼ ਇਕ ਵੱਖਰਾ ਖੰਨਾ ਦੇ ਥਾਣਾ ਸਿਟੀ-2 ਵਿਚ ਮੁਕੱਦਮਾ ਦਰਜ ਕੀਤਾ ਗਿਆ ਸੀ¢ ਪੁਲਿਸ ਵਲੋਂ ਮੁਲਜ਼ਮ ਸੰਤੋਸ਼ ਕੁਮਾਰ ਨੂੰ ਉਸ ਦੇ ਸਾਥੀਆਂ ਦੀਪਕ ਅਤੇ ਪ੍ਰੇਮ ਨਾਥ ਦੇ ਗਿ੍ਫ਼ਤਾਰ ਕਰ ਲਿਆ ਗਿਆ¢ ਇਨ੍ਹਾਂ ਪਾਸੋਂ ਇਕ ਮੋਬਾਈਲ, ਦੋ ਮੋਟਰਸਾਈਕਲ, ਇਕ ਲੋਹੇ ਦੀ ਦਾਤ ਅਤੇ ਇਕ ਖਿਡੌਣਾ ਪਿਸਤੌਲ ਬਰਾਮਦ ਹੋਈ ਹੈ¢ ਤਿੰਨੇ ਮੁਲਜ਼ਮ ਪੁਲਿਸ ਰਿਮਾਂਡ 'ਤੇ ਹਨ ਅਤੇ ਮਾਮਲੇ ਦੀ ਹੋਰ ਤਫ਼ਤੀਸ਼ ਜਾਰੀ ਹੈ¢ ਪਹਿਲਾਂ ਵੀ ਦੋਸ਼ੀ ਸੰਤੋਸ਼ ਕੁਮਾਰ ਦੇ ਖ਼ਿਲਾਫ਼ 2 ਉਸ ਅਤੇ ਦੋਸ਼ੀ ਦੀਪਕ