20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-01-2026

ਕਾਂਗਰਸ ਲੁਧਿਆਣਾ ਪੱਛਮੀ 'ਚ ਦੋ ਖੇਮਿਆਂ 'ਚ ਵੰਡੀ <br/>

Ad Position 21
No active advertisement
ਭਾਰਤ ਭੂਸ਼ਣ ਆਸ਼ੂ, ਪਵਨ ਦੀਵਾਨ | <br/> 06-01-2026
ਲੁਧਿਆਣਾ, 5 ਜਨਵਰੀ (ਭੁਪਿੰਦਰ ਸਿੰਘ ਬੈਂਸ)-ਸ਼ਹਿਰ ਦੇ ਹਲਕਾ ਪੱਛਮੀ ਵਿਧਾਨ ਸਭਾ ਹਲਕੇ ਵਿਚ ਕਾਂਗਰਸ ਦੀ ਅੰਦਰੂਨੀ ਗੁੱਟਬੰਦੀ ਖੁੱਲ੍ਹ ਕੇ ਸਾਹਮਣੇ ਆ ਰਹੀ ਹੈ | ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸੀਨੀਅਰ ਕਾਂਗਰਸੀ ਆਗੂਆਂ ਵਿਚਕਾਰ ਮਤਭੇਦ ਘਟਣ ਦੀ ਬਜਾਏ ਹੋਰ ਵਧਦੇ ਨਜ਼ਰ ਆ ਰਹੇ ਹਨ | ਇਸ ਸਿਆਸੀ ਖਿੱਚੋਤਾਣ ਦਾ ਸਿੱਧਾ ਅਸਰ ਲੁਧਿਆਣਾ ਪੱਛਮੀ ਹਲਕੇ ਦੀ ਸਿਆਸਤ 'ਤੇ ਪੈਂਦਾ ਦਿਖਾਈ ਦੇ ਰਿਹਾ ਹੈ, ਜਿੱਥੇ ਪਾਰਟੀ ਅੰਦਰ ਦੋ ਵੱਖ-ਵੱਖ ਖੇਮੇ ਸਪੱਸ਼ਟ ਨਜ਼ਰ ਆ ਰਹੇ ਹਨ | ਇਨ੍ਹਾਂ ਮਤਭੇਦਾਂ ਦੀ ਪੁਸ਼ਟੀ ਸੀਨੀਅਰ ਕਾਂਗਰਸੀ ਆਗੂ ਪਵਨ ਦੀਵਾਨ ਵਲੋਂ ਹਲਕੇ ਵਿਚ ਲਗਾਤਾਰ ਕੀਤੀਆਂ ਜਾ ਰਹੀਆਂ ਸਰਗਰਮੀਆਂ ਨਾਲ ਹੋ ਰਹੀ ਹੈ | ਪਵਨ ਦੀਵਾਨ ਵਲੋਂ ਨਾ ਸਿਰਫ਼ ਕਾਂਗਰਸੀ ਵਰਕਰਾਂ ਨਾਲ ਸੰਪਰਕ ਵਧਾਇਆ ਜਾ ਰਿਹਾ ਹੈ, ਸਗੋਂ 'ਆਪ', ਭਾਜਪਾ ਅਤੇ ਅਕਾਲੀ ਦਲ ਦੇ ਕੁੱਝ ਆਗੂਆਂ ਨਾਲ ਅੰਦਰਖਾਤੇ ਮੀਟਿੰਗਾਂ ਹੋਣ ਦੀਆਂ ਚਰਚਾਵਾਂ ਵੀ ਸਿਆਸੀ ਹਲਕਿਆਂ ਵਿਚ ਜ਼ੋਰਾਂ 'ਤੇ ਹਨ | ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਪਵਨ ਦੀਵਾਨ ਵਲੋਂ ਬੀਤੇ ਦਿਨੀਂ ਹਰਨਾਮ ਨਗਰ ਤੇ ਜਵਾਹਰ ਨਗਰ ਕੈਂਪ ਵਿਚ ਹੋਏ ਸਮਾਗਮ ਦੌਰਾਨ 'ਆਪ' ਆਗੂਆਂ ਨਾਲ ਮੀਟਿੰਗ ਕੀਤੀ ਗਈ ਹੈ | ਇਨ੍ਹਾਂ ਸਰਗਰਮੀਆਂ ਨੰੂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਉਨ੍ਹਾਂ ਦੀ ਤਿਆਰੀ ਵਜੋਂ ਦੇਖਿਆ ਜਾ ਰਿਹਾ ਹੈ | ਦੂਜੇ ਪਾਸੇ ਪਵਨ ਦੀਵਾਨ ਦੀ ਵਧਦੀ ਸਰਗਰਮੀ ਨੇ ਭਾਰਤ ਭੂਸ਼ਣ ਆਸ਼ੂ ਦੇ ਕੈਂਪ ਵਿਚ ਬੇਚੈਨੀ ਪੈਦਾ ਵਧਾ ਦਿੱਤੀ ਹੈ | ਆਸ਼ੂ ਧੜਾ ਇਸ ਹਲਕੇ ਤੋਂ ਇਕ ਵਾਰ ਫਿਰ ਭਾਰਤ ਭੂਸ਼ਣ ਆਸ਼ੂ ਨੰੂ ਹੀ ਕਾਂਗਰਸ ਦੀ ਟਿਕਟ ਮਿਲਣ ਦੀ ਉਮੀਦ ਰੱਖਦਾ ਹੈ | ਜ਼ਿਕਰਯੋਗ ਹੈ ਕਿ ਆਸ਼ੂ ਹਲਕਾ ਪੱਛਮੀ ਤੋਂ ਲਗਾਤਾਰ ਚਾਰ ਵਾਰ ਚੋਣ ਲੜ ਚੁੱਕੇ ਹਨ, ਜਿਨ੍ਹਾਂ ਵਿਚੋਂ ਉਨ੍ਹਾਂ ਨੰੂ ਦੋ ਵਾਰ ਜਿੱਤ ਤੇ ਦੋ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ | ਸਿਆਸੀ ਹਲਕਿਆਂ 'ਚ ਇਹ ਵੀ ਚਰਚਾ ਹੈ ਕਿ ਪਵਨ ਦੀਵਾਨ ਨੰੂ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦਾ ਪੂਰਾ ਆਸ਼ੀਰਵਾਦ ਹਾਸਲ ਹੈ, ਜਿਸ ਕਾਰਨ ਉਨ੍ਹਾਂ ਦੀ ਦਾਅਵੇਦਾਰੀ ਹੋਰ ਮਜ਼ਬੂਤ ਮੰਨੀ ਜਾ ਰਹੀ ਹੈ | ਉਥੇ ਹੀ ਆਸ਼ੂ ਧੜੇ ਨੰੂ ਸੀਨੀਅਰ ਕਾਂਗਰਸੀ ਆਗੂ ਰਾਣਾ ਗੁਰਜੀਤ ਸਿੰਘ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਸਮਰਥਨ ਮਿਲਣ ਦੀਆਂ ਗੱਲ੍ਹਾਂ ਵੀ ਚੱਲ ਰਹੀਆਂ ਹਨ | ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਕਾਂਗਰਸ ਅੰਦਰ ਚੱਲ ਰਹੀ ਗੁੱਟਬੰਦੀ ਸਮੇਂ ਸਿਰ ਕਾਬੂ ਨਾ ਆਈ ਤਾਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਨੰੂ ਨੁਕਸਾਨ ਝੱਲਣਾ ਪੈ ਸਕਦਾ ਹੈ | ਫਿਲਹਾਲ ਲੁਧਿਆਣਾ ਪੱਛਮੀ 'ਚ ਕਾਂਗਰਸ ਦੀ ਅੰਦਰੂਨੀ ਲੜਾਈ ਪਾਰਟੀ ਲਈ ਵੱਡੀ ਚੁਨੌਤੀ ਬਣਦੀ ਜਾ ਰਹੀ ਹੈ ਅਤੇ ਸਾਰਿਆਂ ਦੀਆਂ ਨਜ਼ਰਾਂ ਟਿਕਟ ਦੇ ਅਖੀਰਲੇ ਫ਼ੈਸਲੇ 'ਤੇ ਟਿਕੀਆਂ ਹੋਈਆਂ ਹਨ |

Ad Position 22
No active advertisement
ਪਿਛਲੀ ਖ਼ਬਰ ਯੂਥ ਅਕਾਲੀ ਦਲ ਅਤੇ ਸਿੱਖ ਸਟੂਡੈਂਟ ਫੈਡਰੇਸ਼ਨ ਮਿਲ ਕੇ ਸਰਗਰਮੀਆਂ 'ਚ ਲੈਣਗੇ ਹਿੱਸਾ ਕਾਉਂਕੇ/ਭਾਰਤੀ ਅਗਲੀ ਖ਼ਬਰ ਪੁਲਿਸ ਹਿਰਾਸਤ ਤੋਂ ਫ਼ਰਾਰ ਦੋਸ਼ੀ ਦੋ ਸਾਥੀਆਂ ਸਮੇਤ ਕਾਬੂ ਲੁੱਟ ਮਾਮਲੇ ਵਿਚ ਵੱਡੀ ਸਫਲਤਾ <br/>
Ad Position 24