20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-01-2026

ਯੂਥ ਅਕਾਲੀ ਦਲ ਅਤੇ ਸਿੱਖ ਸਟੂਡੈਂਟ ਫੈਡਰੇਸ਼ਨ ਮਿਲ ਕੇ ਸਰਗਰਮੀਆਂ 'ਚ ਲੈਣਗੇ ਹਿੱਸਾ ਕਾਉਂਕੇ/ਭਾਰਤੀ

Ad Position 21
No active advertisement
ਮੀਟਿੰਗ ਦÏਰਾਨ ਜਸਦੀਪ ਸਿੰਘ ਕਾਉਂਕੇ, ਗੁਰਵਿੰਦਰ ਸਿੰਘ ਭਾਰਤੀ, ਬਲਜੀਤ ਸਿੰਘ ਕਾਲਾ ਨੰਗਲ, ਕਵਲਜੀਤ ਸਿੰਘ, ਗੁਰਮੀਤ ਸਿੰਘ, ਅਪਜਿੰਦਰ ਸਿੰਘ ਅਤੇ ਹੋਰ ਆਗੂ | ਅਜੀਤ ਤਸਵੀਰ <br/> 06-01-2026
ਲੁਧਿਆਣਾ, 5 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਯੂਥ ਅਕਾਲੀ ਦਲ ਅਤੇ ਸਿੱਖ ਸਟੂਡੈਂਟ ਫੈਡਰੇਸ਼ਨ ਮਿਲ ਕੇ ਸ਼ਹਿਰ ਵਿਚ ਸਿਆਸੀ ਧਾਰਮਿਕ ਅਤੇ ਹੋਰ ਸਰਗਰਮੀਆਂ ਵਿਚ ਮਿਲ ਕੇ ਹਿੱਸਾ ਲੈਣਗੇ ਤਾਂ ਜੋ ਨੌਜਵਾਨਾਂ ਨੂੰ ਵੱਧ ਤੋਂ ਵੱਧ ਜਥੇਬੰਦੀਆਂ ਨਾਲ ਜੋੜਿਆ ਜਾ ਸਕੇ | ਇਹ ਫ਼ੈਸਲਾ ਅੱਜ ਯੂਥ ਅਕਾਲੀ ਦਲ ਅਤੇ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਹੋਈ ਅਹਿਮ ਮੀਟਿੰਗ ਵਿਚ ਆਗੂਆਂ ਵਲੋਂ ਕੀਤਾ ਗਿਆ | ਇਸ ਨਵੇਂ ਗੱਠਜੋੜ ਨੇ ਸਿਆਸੀ ਹਲਕਿਆਂ ਵਿਚ ਨਵੀਂ ਚਰਚਾ ਛੇੜ ਦਿੱਤੀ ਹੈ, ਜੋ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਅਹਿਮ ਮੰਨੀ ਜਾ ਰਹੀ ਹੈ | ਇਸ ਸਬੰਧੀ ਗੱਲਬਾਤ ਕਰਦਿਆਂ ਯੂਥ ਅਕਾਲੀ ਦਲ ਦੇ ਆਗੂ ਜਸਦੀਪ ਸਿੰਘ ਕਾਉਂਕੇ ਅਤੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਭਾਰਤੀ ਨੇ ਦੱਸਿਆ ਕਿ ਦੋਵਾਂ ਜਥੇਬੰਦੀਆਂ ਵਲੋਂ ਸਾਂਝੇ ਰੂਪ ਵਿਚ ਇਕ ਮੁਹਿੰਮ ਚਲਾ ਕੇ ਨੌਜਵਾਨਾਂ ਨੂੰ ਨਸ਼ਿਆਂ ਖ਼ਿਲਾਫ਼ ਜਾਗਰੂਕ ਕੀਤਾ ਜਾਵੇਗਾ | ਇਸ ਮÏਕੇ ਜਥੇਦਾਰ ਬਲਜੀਤ ਸਿੰਘ ਕਾਲਾ ਨੰਗਲ ਵਿਸ਼ੇਸ਼ ਤÏਰ 'ਤੇ ਹਾਜ਼ਰ ਸਨ¢ਆਗੂਆਂ ਨੇ ਕਿਹਾ ਕਿ ਊੜਾ ਤੇ ਜੂੜਾ ਸੰਭਾਲਣ ਲਈ ਨੌਜਵਾਨ ਵੱਡੀ ਗਿਣਤੀ ਵਿਚ ਕੇਸ ਰੱਖਣ ਅਤੇ ਦਸਤਾਰਾਂ ਸਜਾਉਣ | ਇਸ ਵਾਸਤੇ ਇਸ ਨਵੇਂ ਵਰੇ੍ਹ ਵਿਚ ਵੱਧ ਤੋਂ ਵੱਧ ਦਸਤਾਰ ਸਿਖਲਾਈ ਕੈਂਪ ਅਤੇ ਪਗੜੀਆਂ ਦੇ ਲੰਗਰ ਲਗਾਏ ਜਾਣਗੇ | ਨੌਜਵਾਨਾਂ ਨੂੰ ਆਪਣੇ ਵਿਰਸੇ ਨਾਲ ਜੋੜਨ ਲਈ ਸਿਰ ਤੋੜ ਯਤਨ ਕੀਤੇ ਜਾਣਗੇ | ਇਸ ਮÏਕੇ ਆਗੂਆਂ ਨੇ ਕਿਹਾ ਕਿ ਕਾਂਗਰਸ ਅਤੇ ਆਪ ਨੂੰ ਪੰਜਾਬ ਵਾਸੀ ਪਰਖ ਚੁੱਕੇ ਹਨ ਅਤੇ ਅਕਾਲੀ ਰਾਜ ਵੇਲੇ ਦੀ ਤਰੱਕੀ ਨੂੰ ਯਾਦ ਕਰ ਰਹੇ ਹਨ | ਇਸ ਲਈ ਆਉਣ ਵਾਲਾ ਸਮਾਂ ਸਿਰਫ਼ ਤੇ ਸਿਰਫ਼ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਹੈ | ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਨੌਜਵਾਨਾਂ ਦੀ ਅਹਿਮ ਭੂਮਿਕਾ ਹੋਵੇਗੀ | ਦੋਵੇਂ ਜਥੇਬੰਦੀਆਂ ਮਿਲ ਕੇ ਅਕਾਲੀ ਸਰਕਾਰ ਲਿਆਉਣ 'ਚ ਦਿਨ-ਰਾਤ ਇਕ ਕਰਨਗੀਆਂ¢ ਇਸ ਮÏਕੇ ਉਪਜਿੰਦਰ ਸਿੰਘ ਗੋਲਡੀ, ਮਨਦੀਪ ਸਿੰਘ ਸਿੱਧੂ, ਗੁਰਮੀਤ ਸਿੰਘ ਹੈਬੋਵਾਲ, ਵਰਿੰਦਰਦੀਪ ਸਿੰਘ, ਕੰਵਲਜੀਤ ਸਿੰਘ, ਸੁਰਜੀਤ ਸਿੰਘ ਡਿਪਟੀ, ਅਰਵਿੰਦਰ ਸਿੰਘ ਅਵੀ, ਪ੍ਰਵੀਨ ਭਾਰਤੀ, ਹਰਵਿੰਦਰ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ 69ਵੀਂਆਂ ਰਾਸ਼ਟਰੀ ਸਕੂਲ ਖੇਡਾਂ ਦਾ ਉਦਘਾਟਨ ਅੱਜ <br/> ਅਗਲੀ ਖ਼ਬਰ ਕਾਂਗਰਸ ਲੁਧਿਆਣਾ ਪੱਛਮੀ 'ਚ ਦੋ ਖੇਮਿਆਂ 'ਚ ਵੰਡੀ <br/>
Ad Position 24