20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-01-2026

69ਵੀਂਆਂ ਰਾਸ਼ਟਰੀ ਸਕੂਲ ਖੇਡਾਂ ਦਾ ਉਦਘਾਟਨ ਅੱਜ <br/>

Ad Position 21
No active advertisement
ਅਜੀਤ ਡੈਸਕ 06-01-2026
ਲੁਧਿਆਣਾ, 5 ਜਨਵਰੀ (ਜਸਵਿੰਦਰ ਸਿੰਘ)-69ਵੀਂਆਂ ਰਾਸ਼ਟਰੀ ਸਕੂਲ ਖੇਡਾਂ ਦੀ ਮੇਜ਼ਬਾਨੀ ਪੰਜਾਬ ਕਰ ਰਿਹਾ ਹੈ, ਜਿਸ ਦਾ ਉਦਘਾਟਨੀ ਸਮਾਰੋਹ ਗੁਰੂ ਨਾਨਕ ਸਟੇਡੀਅਮ ਵਿਖੇ ਅੱਜ ਹੋ ਰਿਹਾ ਹੈ | ਉਦਘਾਟਨੀ ਸਮਾਰੋਹ ਦੇ ਵਿਚ ਮੁੱਖ ਮਹਿਮਾਨ ਵਜੋਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਸ਼ਾਮਿਲ ਹੋ ਰਹੇ ਹਨ | ਇਨ੍ਹਾਂ ਰਾਸ਼ਟਰੀ ਖੇਡਾਂ ਦੇ ਵਿਚ 38 ਰਾਜਾਂ ਦੇ 937 ਖਿਡਾਰੀ ਹਿੱਸਾ ਲੈ ਰਹੇ ਹਨ | ਇਸ ਉਦਘਾਟਨੀ ਸਮਾਰੋਹ ਦੇ ਵਿਚ ਵੱਖ-ਵੱਖ ਰਾਜਾਂ ਤੋਂ ਆਏ ਖਿਡਾਰੀ ਅਧਿਆਪਕ ਕੋਚ ਅਤੇ ਤਕਨੀਕੀ ਮਾਹਿਰ ਵੀ ਮੌਜੂਦ ਰਹਿਣਗੇ | ਮੇਜ਼ਬਾਨ ਪ੍ਰਬੰਧਕਾਂ ਵਲੋਂ ਮਹਿਮਾਨਾਂ ਅੱਗੇ ਆਪਣੀ ਸ਼ਾਖ ਬਚਾਉਣ ਲਈ ਉਦਘਾਟਨੀ ਸਮਾਰੋਹ ਮੌਕੇ ਗੁਰੂ ਨਾਨਕ ਸਟੇਡੀਅਮ ਦੇ ਅੰਦਰ ਖਾਮੀਆਂ ਲੁਕਾਉਣ ਦੀ ਨਾਕਾਮ ਕੋਸ਼ਿਸ਼ ਕੀਤੀ ਗਈ | ਜ਼ਿਲ੍ਹਾ ਖੇਡ ਅਫ਼ਸਰ ਦੇ ਨਾਲ ਲੱਗਦੇ ਬਾਥਰੂਮ ਦੇ ਵਿਚ ਫਲਸ਼ਾਂ ਗੰਦੀਆਂ, ਸ਼ੀਸ਼ੇ ਟੁੱਟੇ ਹੋਏ ਅਤੇ ਕਿਸੇ ਬਾਥਰੂਮ ਦੀ ਟੂਟੀ ਟੁੱਟੀ ਹੋਈ ਸੀ, ਜੋ ਬਾਹਰੋਂ ਆਏ ਮਹਿਮਾਨਾਂ 'ਤੇ ਬੁਰਾ ਪ੍ਰਭਾਵ ਪਾਵੇਗੀ | ਜਿਹੜੀਆਂ ਪੌੜੀਆਂ ਚੜ ਕੇ ਮੁੱਖ ਮਹਿਮਾਨ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਉਦਘਾਟਨ ਕਰਨਾ ਹੈ, ਉਹ ਪੌੜੀਆਂ ਦੀ ਹਾਲਤ ਵੀ ਖਸਤਾ ਹੋ ਚੁੱਕੀ ਹੈ | ਪੌੜੀਆਂ ਦੀ ਖਸਤਾ ਹਾਲਤ ਲੁਕਾਉਣ ਲਈ ਪ੍ਰਬੰਧਕਾਂ ਵਲੋਂ ਮੈਟ ਮੰਗਵਾਏ ਜਾ ਰਹੇ ਹਨ | ਕਿਸੇ ਸਮੇਂ ਖਚਾ ਖਚ ਭਰੀਆਂ ਜਿਹੜੀਆਂ ਕੁਰਸੀਆਂ 'ਤੇ ਬੈਠ ਕੇ ਦਰਸ਼ਕ ਗਰਾਊਾਡ ਵਿਚ ਹੁੰਦੇ ਪ੍ਰੋਗਰਾਮ ਦੇਖਦੇ ਹੁੰਦੇ ਸਨ, ਉਹ ਕੁਰਸੀਆਂ ਦੀ ਹਾਲਤ ਬੈਠਣ ਯੋਗ ਵੀ ਨਹੀਂ ਰਹੀ | ਕਈ ਕੁਰਸੀਆਂ ਬੁਰੀ ਤਰ੍ਹਾਂ ਟੁੱਟ ਚੁੱਕੀਆਂ ਹਨ | ਕੁਰਸੀਆਂ ਦੀ ਹਾਲਤ ਇੰਨੀ ਬਦਤਰ ਹੋ ਚੁੱਕੀ ਹੈ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜਿਵੇਂ ਕਈ ਸਾਲਾਂ ਤੋਂ ਇਹਨਾਂ ਉੱਪਰ ਕੱਪੜਾ ਹੀ ਨਾ ਮਾਰਿਆ ਹੋਵੇ | ਕੁਰਸੀਆਂ ਦੀ ਮਾੜੀ ਹਾਲਤ ਲੁਕਾਉਣ ਲਈ ਉਨ੍ਹਾਂ ਦੇ ਅੱਗੇ ਪਰਦਾ ਲਗਵਾ ਦਿੱਤਾ ਗਿਆ ਹੈ | ਦੇਖਦੇ ਹਾਂ ਉਦਘਾਟਨੀ ਸਮਾਰੋਹ ਮੌਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਇਸ ਅਣਗਹਿਲੀ ਲਈ ਜ਼ਿੰਮੇਵਾਰ ਅਧਿਕਾਰੀਆਂ 'ਤੇ ਕੋਈ ਕਾਰਵਾਈ ਕਰਦੇ ਹਨ ਜਾਂ ਫਿਰ ਸੂਬੇ ਦੇ ਲੋਕ ਹੋਰਨਾਂ ਸਰਕਾਰਾਂ ਦੇ ਲਾਰਿਆਂ ਵਾਂਗ ਸੁਪਨਿਆਂ ਵਿਚ ਹੀ ਰੰਗਲਾ ਪੰਜਾਬ ਦੇਖਣਗੇ |

Ad Position 22
No active advertisement
ਪਿਛਲੀ ਖ਼ਬਰ ਪੀ. ਐਸ. ਪੀ. ਸੀ. ਐਲ. ਡਵੀਜ਼ਨ ਲਲਤੋਂ ਕਲਾਂ ਤੋਂ ਗੁਰਪ੍ਰੀਤ ਸਿੰਘ ਅਕਾਊਾਟੈਂਟ ਦੀ ਬਿਨਾਂ ਕਾਰਨ ਕੀਤੀ ਬਦਲੀ ਰੱਦ ਕੀਤ... ਅਗਲੀ ਖ਼ਬਰ ਯੂਥ ਅਕਾਲੀ ਦਲ ਅਤੇ ਸਿੱਖ ਸਟੂਡੈਂਟ ਫੈਡਰੇਸ਼ਨ ਮਿਲ ਕੇ ਸਰਗਰਮੀਆਂ 'ਚ ਲੈਣਗੇ ਹਿੱਸਾ ਕਾਉਂਕੇ/ਭਾਰਤੀ
Ad Position 24