ਲੁਧਿਆਣਾ, 5 ਜਨਵਰੀ (ਡਾ. ਤਰਲੋਚਨ ਸਿੰਘ)-ਖੱਬੀਆਂ ਪਾਰਟੀਆਂ ਵਲੋਂ ਅਮਰੀਕਾ ਵਲੋਂ ਵੈਨੇਜੁਏਲਾ 'ਤੇ ਹਮਲੇ ਅਤੇ ਉਥੋਂ ਦੇ ਪ੍ਰਧਾਨ ਨਿਕਲਾ ਮਦੂਰੋ ਤੇ ਉਨ੍ਹਾਂ ਦੀ ਪਤਨੀ ਨੂੰ ਗਿ੍ਫ਼ਤਾਰ ਕਰਨ ਦੇ ਵਿਰੋਧ ਵਿਚ ਸੀ.ਪੀ.ਆਈ, ਸੀ. ਪੀ. ਆਈ. ਐਮ ਅਤੇ ਆਰ. ਐਮ. ਪੀ. ਆਈ ਵਲੋਂ ਸਾਂਝੇ ਤੌਰ 'ਤੇ ਪ੍ਰਦਰਸ਼ਨ ਕਰਕੇ ਟਰੰਪ ਦਾ ਪੁਤਲਾ ਸਾੜਿਆ ਗਿਆ | ਇਸ ਮੌਕੇ 'ਤੇ ਵੱਖ ਵੱਖ ਪਾਰਟੀਆਂ ਦੇ ਆਗੂਆਂ ਨੇ ਪੁਰਜ਼ੋਰ ਮੰਗ ਕੀਤੀ ਕਿ ਉਨ੍ਹਾਂ ਦੋਨਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਅਤੇ ਵੇਨਜੁਏਲਾ ਵਾਪਸ ਭੇਜਿਆ ਜਾਵੇ | ਇਸ ਮੌਕੇ ਕਾਮਰੇਡ ਡੀ.ਪੀ. ਮੌੜ, ਜਗਦੀਸ਼ ਚੰਦ, ਜੋਗਿੰਦਰ ਰਾਮ, ਚਮਕੌਰ ਸਿੰਘ, ਡਾ. ਜੋਗਿੰਦਰ, ਰਜਿੰਦਰ ਪਾਲ ਸਿੰਘ ਔਲਖ, ਡਾ. ਅਰੁਣ ਮਿੱਤਰਾ, ਐਮ.ਐਸ. ਭਾਟੀਆ, ਰਮੇਸ਼ ਰਤਨ, ਵਿਜੇ ਕੁਮਾਰ, ਭਗਵਾਨ ਸਿੰਘ ਸੋਮਲ ਖੇੜੀ, ਜਗਦੀਸ਼ ਰਾਏ ਬੌਬੀ, ਚਮਕੌਰ ਸਿੰਘ ਦੌਧਰ, ਨਿਰੰਜਨ ਸਿੰਘ, ਕਰਤਾਰ ਰਾਮ ਆਦਿ ਸ਼ਾਮਿਲ ਸਨ |