ਲੁਧਿਆਣਾ, 28 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਦਸ਼ਮੇਸ਼ ਸੀਨੀਅਰ ਸੈਕੰਡਰੀ ਸਕੂਲ ਦਸ਼ਮੇਸ਼ ਨਗਰ ਲੁਧਿਆਣਾ ਵਿਖੇ ਸਕੂਲ ਦੇ ਐਨ.ਐਸ.ਐਸ. ਯੂਨਿਟ ਵਲੋਂ ਗਣਤੰਤਰ ਦਿਵਸ ਬੜੇ ਉਤਸ਼ਾਹ ਅਤੇ ਸ਼ਰਧਾਪੂਰਵਕ ਮਨਾਇਆ ਗਿਆ | ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਸਕੂਲ ਦੇ ਮੈਨੇਜਰ ਡਾ. ਜਸਵੀਰ ਸਿੰਘ ਅਤੇ ਸਕੂਲ ਦੇ ਪਿ੍ੰਸੀਪਲ ਬਿਪਨ ਕੁਮਾਰ ਨੇ ਕੀਤੀ | ਵਿਦਿਆਰਥੀਆਂ ਨੂੰ ਸੰਬੋਧਨ ਹੁੰਦਿਆਂ ਸਕੂਲ ਦੇ ਮੈਨੇਜਰ ਡਾ. ਜਸਵੀਰ ਸਿੰਘ ਨੇ ਇਸ ਸ਼ੁਭ ਦਿਹਾੜੇ ਦੀ ਮਹੱਤਤਾ ਕੀ ਹੈ ਅਤੇ ਸਾਡਾ ਸਭ ਦਾ ਵਿਸ਼ੇਸ਼ ਤੌਰ ਤੇ ਨੌਜਵਾਨ ਵਰਗ ਦਾ ਕੀ ਫਰਜ ਬਣਦਾ ਹੈ, ਨੂੰ ਸਮਝਣ ਤੇ ਵਿਸ਼ੇਸ਼ ਤੌਰ 'ਤੇ ਪ੍ਰੇਰਿਆ | ਇਸ ਮੌਕੇ ਪਿ੍ੰਸੀਪਲ ਬਿਪਨ ਕੁਮਾਰ ਨੇ ਇਸ ਸ਼ੁਭ ਦਿਹਾੜੇ ਦੀ ਵਧਾਈ ਦਿੱਤੀ | ਇਸ ਮੌਕੇ ਸੀਨੀਅਰ ਅਧਿਆਪਕ ਰਾਇ ਸਿੰਘ, ਹਰਦੇਵ ਸਿੰਘ (ਪ੍ਰੋਗਰਾਮ ਅਫਸਰ ਐਨ.ਐਸ.ਐਸ.) ਰਾਮ ਬਚਨ ਅਤੇ ਰਾਮ ਚੰਦਰ ਵੀ ਹਾਜ਼ਰ ਸਨ |