03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਸੰਸਾਰ ਪ੍ਰਸਿੱਧ ਗੀਤਕਾਰ ਦੇਵ ਥਰੀਕੇ ਵਾਲੇ ਦੀ ਚੌਥੀ ਬਰਸੀ ਮਨਾਈ <br/>

Ad Position 21
No active advertisement
ਪੰਜਾਬੀ ਗੀਤਕਾਰੀ ਦੇ ਬਾਬਾ ਬੋਹੜ ਗੀਤਕਾਰ ਬਾਪੂ ਦੇਵ ਥਰੀਕਿਆਂ ਵਾਲਿਆਂ ਦੇ ਜੱਦੀ ਪਿੰਡ ਥਰੀਕੇ ਵਿਖੇ ਉਨ੍ਹਾਂ ਦੀ ਚੌਥੀ ਬਰਸੀ ਮਨਾਉਣ ਮੌਕੇ ਜਗਵੰਤ ਸਿੰਘ ਥਰੀਕੇ, ਅਮਰੀਕ ਸਿੰਘ ਤਲਵੰਡੀ ਅਤੇ ਭੁਪਿੰਦਰ ਸਿੰਘ ਸੇਖੋਂ ਬਾਰਨਹਾਰਾ ਪ੍ਰਸੰਸਕਾਂ ਸਮੇਤ ਉਨ੍ਹਾਂ ਦੀ ਤਸਵੀਰ 'ਤੇ ਫੁੱਲ ਭੇਟ ਕਰਦੇ ਹੋਏ | ਤਸਵੀਰ-ਮਨਜੀਤ ਸਿੰਘ ਦੁੱਗਰੀ <br/> 29-01-2026
ਇਆਲੀ/ਥਰੀਕੇ, 28 ਜਨਵਰੀ (ਮਨਜੀਤ ਸਿੰਘ ਦੁੱਗਰੀ)-ਪੰਜਾਬੀ ਗੀਤਕਾਰੀ ਦੇ ਬਾਬਾ ਬੋਹੜ ਸੰਸਾਰ ਪ੍ਰਸਿੱਧ ਗੀਤਕਾਰ ਬਾਪੂ ਦੇਵ ਥਰੀਕਿਆਂ ਵਾਲਿਆਂ ਦੀ ਚੌਥੀ ਬਰਸੀ ਉਨ੍ਹਾਂ ਦੇ ਜੱਦੀ ਪਿੰਡ ਥਰੀਕੇ ਵਿਖੇ ਉਨ੍ਹਾਂ ਦੇ ਸਪੁੱਤਰ ਜਗਵੰਤ ਸਿੰਘ ਥਰੀਕੇ ਅਤੇ ਪੰਜਾਬੀ ਗੀਤਕਾਰ ਸਭਾ ਦੇ ਸਹਿਯੋਗ ਨਾਲ ਮਨਾਈ ਗਈ | ਇਸ ਮੌਕੇ ਉਨ੍ਹਾਂ ਦੇ ਪ੍ਰਸੰਸਕਾਂ ਵਲੋਂ ਗੀਤਕਾਰ ਬਾਪੂ ਦੇਵ ਥਰੀਕਿਆਂ ਵਾਲਿਆਂ ਦੀ ਤਸਵੀਰ 'ਤੇ ਫੁੱਲ ਭੇਟ ਕਰਕੇ ਯਾਦ ਕੀਤਾ ਗਿਆ | ਗੀਤਕਾਰ ਅਮਰੀਕ ਸਿੰਘ ਤਲਵੰਡੀ ਅਤੇ ਕਲਾਂ ਪ੍ਰੇਮੀ ਭੁਪਿੰਦਰ ਸਿੰਘ ਸੇਖੋਂ ਬਾਰਨਹਾਰਾ ਨੇ ਕਿਹਾ ਕਿ ਦੇਵ ਥਰੀਕੇ ਵਾਲੇ ਦਾ ਪਹਿਲਾ ਗੀਤ ਪ੍ਰੇਮ ਕੁਮਾਰ ਸ਼ਰਮਾ ਦੀ ਆਵਾਜ਼ ਵਿਚ 1960 ਵਿਚ ਰਿਕਾਰਡ ਹੋਇਆ ਸੀ | ਇਸ ਮੌਕੇ ਗਾਇਕ ਦਲੇਰ ਪੰਜਾਬੀ, ਗਾਇਕ ਯੁੱਧਵੀਰ ਮਾਣਕ, ਗਾਇਕ ਗੁਰਮੀਤ ਮੀਤ ਨੇ ਦੇਵ ਥਰੀਕੇ ਵਾਲੇ ਦੀ ਲਿਖੀ ਹੀਰ ਤੋਂ ਲੈਕੇ ਪਟਕੇ ਵਰਗੇ ਅਨੇਕਾਂ ਗੀਤ ਪੇਸ਼ ਕਰਕੇ ਉਨ੍ਹਾਂ ਦੀ ਯਾਦ ਨੂੰ ਤਾਜ਼ਾ ਕੀਤਾ ਅਤੇ ਜਗਵੰਤ ਸਿੰਘ ਥਰੀਕੇ ਵਲੋਂ ਸਮਾਗਮ ਵਿਚ ਪਹੁੰਚੇ ਪ੍ਰਸੰਸਕਾਂ ਦਾ ਧੰਨਵਾਦ ਕੀਤਾ | ਇਸ ਮੌਕੇ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਗੀਤਕਾਰ ਬਲਵੀਰ ਮਾਨ ਜੰਡੀ ਵਾਲਾ ਨੇ ਨਿਭਾਈ ਅਤੇ ਬਾਜ਼ ਸਿੰਘ ਸੇਖੋਂ ਬਾਰਨਹਾੜਾ, ਗੀਤਕਾਰ ਤੇਜਾ ਤਲਵੰਡੀ, ਲੋਕ ਗਾਇਕ ਦਲੇਰ ਪੰਜਾਬੀ, ਹਰਦੀਪ ਕੌਸ਼ਲ ਮੱਲ੍ਹਾ, ਰਵਿੰਦਰ ਸਿੰਘ ਰਵੀ ਦਾਖਾ, ਰਵੀ ਦੁੱਗਰੀ, ਕਰਨ ਥਰੀਕੇ ਯੂ.ਐਸ.ਏ., ਗੀਤਕਾਰ ਸਾਧੂ ਸਿੰਘ ਦਿਲਸ਼ਾਦ, ਸਾਹਿਤਕਾਰ-ਲੇਖਕ ਹਰਵਿੰਦਰ ਸਿੰਘ ਥਰੀਕੇ, ਗੀਤਕਾਰ ਸੁਖਵੀਰ ਸੰਧੇ, ਗਾਇਕ ਗੁਰਦਾਸ ਕੈੜਾ, ਖੁਸ਼ਵਿੰਦਰ ਸਿੰਘ, ਤਾਰਾ ਸਿੰਘ, ਹੈਰੀ ਮਾਣਕ, ਚਰਨਜੀਤ ਸਿੰਘ ਥਰੀਕੇ, ਭੋਲਾ ਮੱਲ੍ਹਾ, ਪਿ੍ੰਸ, ਰਾਣਾ ਲੁਧਿਆਣਾ, ਲੱਕੀ ਖ਼ਾਨ ਲੰਮੇ ਅਤੇ ਸਮੂਹ ਗ੍ਰਾਮ ਪੰਚਾਇਤ ਅਤੇ ਪਤਵੰਤੇ ਸੱਜਣ ਥਰੀਕੇ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਇੰਸਟੀਚਿਊਟ ਆਫ ਨਰਸਿੰਗ ਐਜੂਕੇਸ਼ਨ, ਜੀ. ਟੀ. ਬੀ. ਐਚ. ਵਿਖੇ ਕਾਰਡੀਓ ਥੋਰੇਸਿਕ ਨਰਸਿੰਗ 'ਤੇ ਵਰਕਸ਼ਾਪ ਕਰਵਾਈ <br/> ਅਗਲੀ ਖ਼ਬਰ ਦਸਮੇਸ਼ ਸਕੂਲ ਨੇ ਮਨਾਇਆ ਗਣਤੰਤਰ ਦਿਵਸ <br/>
Ad Position 24