21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਵਿਆਹੁਤਾ ਨਾਲ ਜਬਰ ਜਨਾਹ ਕਰਨ ਦੇ ਮਾਮਲੇ 'ਚ ਫਾਇਨੈਂਸਰ ਖ਼ਿਲਾਫ਼ ਕੇਸ ਦਰਜ <br/>

Ad Position 21
No active advertisement
ਅਜੀਤ ਡੈਸਕ 21-02-2026
ਲੁਧਿਆਣਾ, 20 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਵਿਆਹੁਤਾ ਨਾਲ ਜਬਰ ਜਨਾਹ ਕਰਨ ਦੇ ਮਾਮਲੇ 'ਚ ਪੁਲਿਸ ਨੇ ਫਾਇਨੈਂਸਰ ਖਿਲਾਫ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਪੀੜਤ ਔਰਤ ਦੀ ਸ਼ਿਕਾਇਤ 'ਤੇ ਅਮਲ ਵਿੱਚ ਲਿਆਂਦੀ ਹੈ ਤੇ ਇਸ ਸੰਬੰਧੀ ਪੁਲਿਸ ਨੇ ਗਗਨਦੀਪ ਨਾਮੀ ਫਾਇਨੈਂਸਰ ਖਿਲਾਫ ਕੇਸ ਦਰਜ ਕੀਤਾ ਹੈ | ਔਰਤ ਨੇ ਦੋਸ਼ ਲਗਾਇਆ ਕਿ ਦੋਸ਼ੀ ਉਸ ਦੇ ਪਤੀ ਦਾ ਦੋਸਤ ਹੈ, ਕਿਸੇ ਝਗੜੇ ਤੋਂ ਬਾਅਦ, ਉਸ ਦਾ ਪਤੀ ਘਰੋਂ ਚਲਾ ਗਿਆ | ਇਸ ਦੌਰਾਨ, ਕਥਿਤ ਦੋਸ਼ੀ ਉਸ ਦੇ ਬੱਚਿਆਂ ਦੀ ਦੇਖ ਭਾਲ ਕਰਨ ਦਾ ਕਹਿ ਕੇ ਬਹਾਨੇ ਨਾਲ.ਘਰ ਆਉਣ ਲੱਗ ਪਿਆ | ਔਰਤ ਨੇ ਆਪਣੀ ਸ਼ਿਕਾਇਤ 'ਚ ਦਾਅਵਾ ਕੀਤਾ ਹੈ ਕਿ ਮਈ 2025 ਦੇ ਮਹੀਨੇ ਵਿੱਚ, ਦੋਸ਼ੀ ਰਾਤ 11 ਵਜੇ ਦੇ ਕਰੀਬ ਘਰ ਆਇਆ ਸੀ ਅਤੇ ਉਸ ਦੱਸਿਆ ਕਿ ਪੁਲਿਸ ਉਸ ਦੀ ਕਿਸੇ ਮਾਮਲੇ ਵਿੱਚ ਭਾਲ ਕਰ ਰਹੀ ਹੈ ਅਤੇ ਉਸ ਨੂੰ ਪਨਾਹ ਦੀ ਲੋੜ ਹੈ | ਔਰਤ ਨੇ ਅੱਗੇ ਕਿਹਾ ਕਿ ਦੋਸ਼ੀ ਆਪਣੇ ਨਾਲ ਇੱਕ ਕੋਲਡ ਡਰਿੰਕ ਲੈ ਕੇ ਆਇਆ ਸੀ ਅਤੇ ਉਸ ਨੂੰ ਪੀਣ ਦੀ ਪੇਸ਼ਕਸ਼ ਕੀਤੀ ਸੀ | ਜਿਵੇਂ ਹੀ ਉਸ ਨੇ ਕੋਲਡ ਡਰਿੰਕ ਪੀਤੀ ਤਾਂ, ਉਸ ਨੂੰ ਚੱਕਰ ਆਉਣੇ ਸ਼ੁਰੂ ਹੋ ਗਏ | ਸਥਿਤੀ ਦਾ ਫਾਇਦਾ ਉਠਾਉਂਦੇ ਹੋਏ, ਦੋਸ਼ੀ ਨੇ ਕਥਿਤ ਤੌਰ 'ਤੇ ਉਸ ਨਾਲ ਜਬਰ ਜਨਾਹ ਕੀਤਾ | ਡਿਵੀਜ਼ਨ ਨੰਬਰ ਅੱਠ ਪੁਲਿਸ ਨੇ ਜਾਂਚ ਤੋਂ ਬਾਅਦ ਮਾਮਲਾ ਦਰਜ ਕਰ ਲਿਆ ਹੈ | ਪਰ ਹਾਲ ਦੀ ਘੜੀ ਇਸ ਮਾਮਲੇ 'ਚ ਗਿ੍ਫਤਾਰੀ ਨਹੀਂ ਕੀਤੀ ਗਈ ਹੈ |

Ad Position 22
No active advertisement
ਪਿਛਲੀ ਖ਼ਬਰ 3 ਮਹੀਨਿਆਂ 'ਚ ਹਰ ਪੰਜਾਬੀ ਨੂੰ ਸਿਹਤ ਕਾਰਡ ਜਾਰੀ ਕਰਨ ਦਾ ਟੀਚਾ- ਸਿਹਤ ਮੰਤਰੀ <br/> ਅਗਲੀ ਖ਼ਬਰ ਸਾਡੀਆਂ ਸੰਸਥਾਵਾਂ ਨੂੰ ਕਾਬਜ਼ ਧੜੇ ਨੇ ਤਬਾਹ ਕਰ ਕੇ ਰੱਖ ਦਿੱਤਾ, ਸੂਬੇ ਦੀ ਕਾਨੂੰਨ ਵਿਵਸਥਾ ਬਿਲਕੁਲ ਤਹਿਸ ਨਹਿਸ ਹੋਈ-...
Ad Position 24