18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਸੈਕ੍ਰੇਡ ਹਾਰਟ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਨੇ ਆਈਐਸਸੀ ਪ੍ਰੀਖਿਆਵਾਂ 'ਚ ਦਿਖਾਇਆ ਆਤਮ ਵਿਸ਼ਵਾਸ <br/>

Ad Position 21
No active advertisement
ਅਜੀਤ ਡੈਸਕ 21-02-2026
ਲੁਧਿਆਣਾ, 20 ਫਰਵਰੀ (ਭੁਪਿੰਦਰ ਸਿੰਘ ਬੈਂਸ)-ਸੈਕ੍ਰੇਡ ਹਾਰਟ ਕਾਨਵੈਂਟ ਸਕੂਲ ਸੈਕਟਰ 39 ਵਿਚ 13 ਫਰਵਰੀ ਨੰੂ ਅੰਗਰੇਜੀ ਭਾਸ਼ਾ, 16 ਫਰਵਰੀ ਨੰੂ ਅੰਗਰੇਜੀ ਸਾਹਿਤ ਅਤੇ 20 ਫਰਵਰੀ ਨੰੂ ਲੇਖਾ ਸ਼ਾਸਤਰ ਦੀਆਂ ਆਈਐਸਸੀ ਪ੍ਰੀਖਿਆਵਾਂ ਸਫਲਤਾਪੂਰਵਕ ਸੰਪੰਨ ਹੋਇਆ | ਸਕੂਲ ਦੇ ਵਿਦਿਆਰਥੀਆਂ ਨੇ ਦੱਸਿਆ ਕਿ ਲੇਖਾ ਸ਼ਾਸਤਰ ਦਾ ਪੇਪਰ ਪਿਛਲੇ ਸਾਲਾਂ ਨਾਲੋ ਘੱਟ ਤਕਨੀਕੀ ਅਤੇ ਸੰਤੁਲਿਤ ਰਿਹਾ | ਬਹੁਤੇ ਪ੍ਰਸ਼ਨ ਨਿਰਧਾਰਿਤ ਸਿਲੇਬਸ ਵਿਚੋਂ ਸਨ, ਜਿਸ ਕਾਰਨ ਉਹ ਪੇਪਰ ਨੰੂ ਲੈਕੇ ਨਿਸ਼ਚਿਤ ਨਜ਼ਰ ਆਏ | ਵਿਦਿਆਰਥੀਆਂ ਨੇ ਬੀਤੇ ਦਿਨੀਂ ਹੋਏ ਅੰਗਰੇਜੀ ਭਾਸ਼ਾ ਅਤੇ ਸਾਹਿਤ ਦੇ ਪੇਪਰਾਂ ਨੰੂ ਆਸਾਨ ਦੱਸਿਆ | ਸਕੂਲ ਅਧਿਆਪਕਾਂ ਨੇ ਵੀ ਹਾਲੇ ਤੱਕ ਹੋਏ ਪੇਪਰਾਂ ਨੰੂ ਉਚਿਤ ਦਰਜੇ ਦਾ ਦੱਸਿਆ | ਸਕੂਲ ਦੀ ਪਿ੍ੰਸੀਪਲ ਸਿਸਟਰ ਕ੍ਰਿਸਪਿਨ ਮਾਰੀਆ ਨੇ ਪ੍ਰੀਖਿਆਵਾਂ ਦੇ ਸੁਚਾਰੂ ਆਯੋਜਨ ਤੇ ਸੰਤੋਸ਼ ਜਤਾਉਂਦੇ ਹੋਏ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਮਿਹਨਤ ਦੀ ਸਰਾਹਨਾ ਕੀਤੀ |

Ad Position 22
No active advertisement
ਪਿਛਲੀ ਖ਼ਬਰ ਨਿਊਟਰੀਸ਼ਨ ਜ਼ਿੰਦਗੀ ਦਾ ਆਧਾਰ ਹਨ-ਤਲਵਿੰਦਰ ਆਲਮਗੀਰ <br/> ਅਗਲੀ ਖ਼ਬਰ — ਮਾਮਲਾ ਬੇਟ ਇਲਾਕੇ 'ਚ ਬੱਸ ਸਰਵਿਸ ਦੀ ਘਾਟ ਦਾ —<br> ਆਵਾਜਾਈ ਦੇ ਸਾਧਨਾਂ ਦੀ ਘਾਟ ਕਾਰਨ ਵਿਦਿਆਰਥੀ ਮਿਆਰੀ ਸਿੱਖਿਆ...
Ad Position 24