18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਨਿਊਟਰੀਸ਼ਨ ਜ਼ਿੰਦਗੀ ਦਾ ਆਧਾਰ ਹਨ-ਤਲਵਿੰਦਰ ਆਲਮਗੀਰ <br/>

Ad Position 21
No active advertisement
ਅਜੀਤ ਡੈਸਕ 21-02-2026
ਆਲਮਗੀਰ, 20 ਫਰਵਰੀ (ਜਰਨੈਲ ਸਿੰਘ ਪੱਟੀ)-ਸਿਹਤ ਅਤੇ ਸਰੀਰ ਪੱਖੋਂ ਜਾਗਰੂਕ ਲੋਕ ਦਵਾਈਆਂ ਨਾਲੋਂ ਕੁਦਰਤੀ ਚੀਜ਼ਾਂ ਨਾਲ ਤਿਆਰ ਕੀਤੇ ਨਿਊਟਰੀਸ਼ਨਾਂ ਤੇ ਵੱਧ ਵਿਸ਼ਵਾਸ਼ ਕਰ ਰਹੇ ਹਨ | ਉਪਰੋਕਤ ਸ਼ਬਦ ਜਸ ਨਿਊਟਰੀਸ਼ਨ ਕਲੱਬ ਆਲਮਗੀਰ ਦੇ ਮੈਨੇਜਿੰਗ ਡਾਇਰੈਕਟਰ ਤਲਵਿੰਦਰ ਸਿੰਘ ਗਰੇਵਾਲ ਆਲਮਗੀਰ ਨੇ ਸਥਾਨਕ ਪਿੰਡ ਅਹਿਮਦਗੜ੍ਹ ਵਿਖੇ ਜਸ ਨਿਊਟ੍ਰੀਸ਼ਨ ਕਲੱਬ ਆਲਮਗੀਰ ਦੀ ਨਵੀਂ ਬਰਾਂਚ ਦੇ ਉਦਘਾਟਨ ਮੌਕੇ ਵੱਡੀ ਗਿਣਤੀ ਵਿੱਚ ਜੁੜੇ ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕਰਦਿਆਂ ਕਹੇ | ਉਹਨਾਂ ਦੱਸਿਆ ਕਿ ਉਕਤ ਕਲੱਬ ਐਮ.ਡੀ. ਰਾਜਪਾਲ ਦੀ ਦੇਖ ਰੇਖ ਹੇਠ ਮੋਟਾਪਾ ਘਟਾਉਣ ਅਤੇ ਰੋਗਾਂ ਤੋਂ ਮੁਕਤੀ ਪਾਉਣ ਵਾਲੇ ਲੋਕਾਂ ਨੂੰ ਨਿਊਟਰੀਸ਼ਨ ਤਕਸੀਮ ਕਰੇਗਾ | ਨਿਊਟਰੀਸ਼ਨਾਂ ਸਬੰਧੀ ਬੋਲਦਿਆਂ ਉਨ੍ਹਾਂ ਦੱਸਿਆ ਕਿ ਫਲ, ਫਰੂਟ ਅਤੇ ਸਬਜ਼ੀਆਂ ਤੋਂ ਤਿਆਰ ਕੀਤੇ ਜਾਂਦੇ ਨਿਊਟਰੀਸ਼ਨਾਂ ਨਾਲ ਕਿਸੇ ਵੀ ਬਿਮਾਰੀ ਦਾ ਇਲਾਜ 100 ਫੀਸਦੀ ਸੰਭਵ ਹੈ | ਬੱਚੇ ਦੀ ਗਰੋਥ ਅਤੇ ਔਰਤਾਂ ਦੀ ਸੁੰਦਰਤਾ ਵਧਾਉਣ ਤੋਂ ਇਲਾਵਾ ਤੰਦਰੁਸਤ ਇਨਸਾਨ ਵੀ ਉਕਤ ਨਿਊਟਰੀਸ਼ਨ ਲੈ ਕੇ ਚੁਸਤ, ਦਰੁਸਤ ਅਤੇ ਫੁਰਤੀਲਾ ਬਣ ਸਕਦਾ ਹੈ | ਤਲਵਿੰਦਰ ਆਲਮਗੀਰ ਨੇ ਦੱਸਿਆ ਕਿ ਨਿਊਟਰੀਸ਼ਨ ਲੈਣ ਦੇ ਪਹਿਲੇ ਦਿਨ ਹੀ ਇਨਸਾਨ ਦਾ ਵਜਨ ਘਟਨਾ ਸ਼ੁਰੂ ਹੋ ਜਾਂਦਾ ਹੈ ਅਤੇ ਉਕਤ ਨਿਊਟਰੀਸ਼ਨਾਂ ਦਾ ਸਿਹਤ ਤੇ ਕੋਈ ਬੁਰਾ ਪ੍ਰਭਾਵ ਵੀ ਨਹੀਂ ਪੈਂਦਾ | ਜਿਸ ਕਾਰਨ ਸੈਂਕੜੇ ਲੋਕ ਉਨ੍ਹਾਂ ਕੋਲੋਂ ਹਰ ਰੋਜ਼ ਨਿਊਟਰੀਸ਼ਨਾਂ ਸੰਬੰਧੀ ਜਾਣਕਾਰੀ ਅਤੇ ਸੁਝਾਓ ਲੈਂਦੇ ਹਨ | ਨਵੀਂ ਬਰਾਂਚ ਦੇ ਉਦਘਾਟਨ ਮੌਕੇ ਰਤਨ ਸਿੰਘ ਕਮਾਲਪੁਰੀ, ਸੁਖਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਦਮਨਪ੍ਰੀਤ ਸਿੰਘ, ਜਸਪ੍ਰੀਤ ਕੌਰ, ਅਮਨ, ਮਨਜੀਤ, ਗੁਰਪ੍ਰੀਤ ਕੌਰ, ਸੁਖਪ੍ਰੀਤ, ਕਮਲ, ਹਰਮਨ, ਬਾਣੀ, ਅਰਮਾਨ, ਪਲਵਿੰਦਰ, ਵਰਿੰਦਰ, ਵੀਰਪਾਲ ਕੌਰ, ਸਰਬਜੀਤ ਕੌਰ, ਨੀਲਮ, ਹਰਜੋਤ ਕੌਰ, ਨਵਜੋਤ ਕੌਰ, ਕਮਲ, ਮੁਸਕਾਨ, ਅਕਬਰੀ ਸਮੇਤ ਹੋਰ ਵੀ ਪਤਵੰਤੇ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਦੱਖਣੀ ਬਾਈਪਾਸ ਸਥਿਤ ਨਹਿਰ ਦੇ ਪੁਲਾਂ 'ਤੇ ਲੱਗਦੇ ਜਾਮ ਤੋਂ ਇਲਾਕਾ ਨਿਵਾਸੀ ਭਾਰੀ ਪ੍ਰੇਸ਼ਾਨ-ਗਗਨ ਮਰਜਾਰਾ ਅਗਲੀ ਖ਼ਬਰ ਸੈਕ੍ਰੇਡ ਹਾਰਟ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਨੇ ਆਈਐਸਸੀ ਪ੍ਰੀਖਿਆਵਾਂ 'ਚ ਦਿਖਾਇਆ ਆਤਮ ਵਿਸ਼ਵਾਸ <br/>
Ad Position 24