ਲੁਧਿਆਣਾ, 21 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਜਮਾਲਪੁਰ ਥਾਣੇ ਦੀ ਮੁੰਡੀਆਂ ਕਲਾਂ ਚÏਕੀ ਦੇ ਅਧਿਕਾਰ ਖੇਤਰ ਅਧੀਨ ਆਉਂਦੇ ਜੀਕੇ ਅਸਟੇਟ ਵਿਚ ਚੋਰਾਂ ਨੇ ਇਕ ਬੰਦ ਘਰ ਨੂੰ ਨਿਸ਼ਾਨਾ ਬਣਾਇਆ ਅਤੇ ਲੱਖਾਂ ਰੁਪਏ ਦੇ ਗਹਿਣੇ ਅਤੇ ਨਕਦੀ ਚੋਰੀ ਕਰਕੇ ਕੇ ਫ਼ਰਾਰ ਹੋ ਗਏ¢ ਘਟਨਾ ਸਮੇਂ ਘਰ ਦਾ ਮਾਲਕ ਕੰਮ ਲਈ ਦਿੱਲੀ ਗਿਆ ਹੋਇਆ ਸੀ, ਜਦੋਂ ਕਿ ਉਸ ਦਾ ਪਰਿਵਾਰ ਆਪਣੇ ਮਾਪਿਆਂ ਦੇ ਘਰ ਸੀ¢ ਚੋਰਾਂ ਨੇ ਘਰ ਤੋਂ ਲਗਭਗ 24 ਤੋਲੇ ਸੋਨਾ ਅਤੇ ਲੱਖਾਂ ਦੀ ਨਗਦੀ ਚੋਰੀ ਕਰ ਲਈ¢ ਘਰ ਦੇ ਮਾਲਕ ਵਿਕਾਸ ਗੁਪਤਾ ਦੇ ਅਨੁਸਾਰ ਉਸਦੀ ਪਤਨੀ ਅਤੇ ਬੱਚੇ ਕੁੱਝ ਦਿਨਾਂ ਤੋਂ ਆਪਣੇ ਮਾਪਿਆਂ ਦੇ ਘਰ ਸਨ, ਜਦੋਂ ਕਿ ਉਹ ਖੁਦ ਕਾਰੋਬਾਰ ਲਈ ਦਿੱਲੀ ਵਿਚ ਸੀ¢ ਜਦੋਂ ਘਰ ਦੀ ਨÏਕਰਾਣੀ ਸ਼ਨੀਵਾਰ ਸਵੇਰੇ ਪਹੁੰਚੀ ਤਾਂ ਉਸਨੇ ਦੇਖਿਆ ਕਿ ਮੁੱਖ ਦਰਵਾਜ਼ੇ ਦਾ ਤਾਲਾ ਟੁੱਟਿਆ ਹੋਇਆ ਸੀ ਅਤੇ ਅੰਦਰ ਸਾਰਾ ਸਾਮਾਨ ਖਿੰਡਿਆ ਹੋਇਆ ਸੀ¢ ਉਸ ਨੇ ਤੁਰੰਤ ਮਾਲਕ ਅਤੇ ਗੁਆਂਢੀਆਂ ਨੂੰ ਸੂਚਿਤ ਕੀਤਾ¢ ਵਿਕਾਸ ਗੁਪਤਾ ਦੇ ਅਨੁਸਾਰ ਜਦੋਂ ਪਰਿਵਾਰ ਘਰ ਪਹੁੰਚਿਆ ਤਾਂ ਉਹ ਹੈਰਾਨ ਰਹਿ ਗਏ¢ ਚੋਰਾਂ ਨੇ ਅਲਮਾਰੀਆਂ ਦੇ ਤਾਲੇ ਤੋੜ ਦਿੱਤੇ ਸਨ ਅਤੇ ਲਗਭਗ 24 ਤੋਲੇ ਸੋਨੇ ਦੇ ਗਹਿਣੇ ਅਤੇ ਨਕਦੀ ਚੋਰੀ ਹੋ ਚੁੱਕੀ ਸੀ | ਚੋਰਾਂ ਨੇ ਸੰਭਾਵਿਤ ਤÏਰ 'ਤੇ ਰੇਕੀ ਕੀਤੀ ਅਤੇ ਫਿਰ ਵਾਰਦਾਤ ਨੂੰ ਅੰਜਾਮ ਦਿੱਤਾ¢ ਜਾਣਕਾਰੀ ਮਿਲਣ 'ਤੇ ਮੁੰਡੀਆਂ ਚÏਕੀ ਦੀ ਪੁਲਿਸ ਮÏਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ¢ ਪੁਲਿਸ ਚੋਰਾਂ ਦਾ ਪਤਾ ਲਗਾਉਣ ਲਈ ਇਲਾਕੇ ਵਿਚ ਲੱਗੇ ਸੀ.ਸੀ. ਟੀਵੀ ਕੈਮਰਿਆਂ ਦੀ ਫੁਟੇਜ ਖੰਘਾਲ ਰਹੀ ਹੈ¢