07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਮੋਟਾਪਾ ਕਈ ਬਿਮਾਰੀਆਂ ਪੈਦਾ ਕਰਦਾ ਹੈ-ਡਾ. ਜੌਲੀ ਅੰਕੜੇ ਦਰਸਾਉਂਦੇ ਹਨ ਕਿ ਮੋਟਾਪੇ ਦੀ ਦਰ ਤੇਜ਼ੀ ਨਾਲ ਵਧ ਰਹੀ ਹੈ <br/>

Ad Position 21
No active advertisement
ਅਜੀਤ ਡੈਸਕ 22-02-2026
ਆਲਮਗੀਰ, 21 ਫਰਵਰੀ (ਜਰਨੈਲ ਸਿੰਘ ਪੱਟੀ)-ਪੰਜਾਬ ਨੂੰ ਇਕ ਸਿਹਤਮੰਦ ਸੂਬਾ ਬਣਾਉਣ ਤੇ ਮੋਟਾਪੇ ਦੀ ਸਮੱਸਿਆ ਨੂੰ ਜੜ ਤੋਂ ਖ਼ਤਮ ਕਰਨ ਲਈ ਸਥਾਨਕ ਲੁਧਿਆਣਾ ਮਲੇਰਕੋਟਲਾ ਰੋਡ ਪਿੰਡ ਗਿੱਲ ਬਾਈਪਾਸ ਸਥਿਤ ਮੈਸ਼ ਪ੍ਰੋਲਾਈਫ ਹਸਪਤਾਲ ਵਲੋਂ ਇਕ ਵੱਡੀ ਪਹਿਲਕਦਮੀ ਕੀਤੀ ਗਈ ਹੈ | ਮੈਸ਼ ਪੋਲਾਈਫ ਹਸਪਤਾਲ ਦੇ ਡਾਇਰੈਕਟਰ ਡਾ. ਹਰਪ੍ਰੀਤ ਸਿੰਘ ਜੌਲੀ ਕਹਿੰਦੇ ਹਨ ਕਿ ਅੱਜ ਦੇ ਸਮੇਂ ਵਿਚ ਮੋਟਾਪਾ ਇਕ ਗੰਭੀਰ ਸਮੱਸਿਆ ਹੈ ਅਤੇ ਅੰਕੜੇ ਦਰਸਾਉਂਦੇ ਹਨ ਕਿ ਮੋਟਾਪੇ ਦੀ ਦਰ ਤੇਜ਼ੀ ਨਾਲ ਵੱਧ ਰਹੀ ਹੈ | ਮੋਟਾਪੇ ਦੀ ਸਮੱਸਿਆ ਸਮਾਜ ਲਈ ਇਕ ਵੱਡਾ ਖ਼ਤਰਾ ਹੈ, ਕਿਉਂਕਿ ਮੋਟਾਪੇ ਨਾਲ ਜੂਝ ਰਹੇ ਲੋਕਾਂ ਅਤੇ ਮੋਟਾਪੇ ਤੋਂ ਹੋਣ ਵਾਲੀਆਂ ਬਿਮਾਰੀਆਂ ਦੀ ਗਿਣਤੀ ਦੁੱਗਣੀ ਹੋ ਗਈ ਹੈ | ਮੈਸ਼ ਪ੍ਰੋਲਾਈਫ ਹਸਪਤਾਲ ਗਿੱਲ ਦੇ ਲੈਪਰੋਸਕੋਪੀ ਦੇ ਮਾਹਿਰ ਸਰਜਨ ਡਾ. ਹਰਪ੍ਰੀਤ ਸਿੰਘ ਜੌਲੀ ਨੇ ਦੱਸਿਆ ਕਿ ਸਿਰਫ਼ ਬਾਲਗਾਂ ਵਿਚ ਹੀ ਨਹੀਂ, ਬੱਚਿਆਂ ਵਿਚ ਵੀ ਮੋਟਾਪਾ ਤੇ ਇਸ ਨਾਲ ਸਬੰਧਿਤ ਬਿਮਾਰੀਆਂ ਚਾਰ ਗੁਣਾ ਵਧੀਆ ਹਨ | ਉਨ੍ਹਾਂ ਮੋਟਾਪੇ ਤੋਂ ਛੁਟਕਾਰਾ ਪਾਉਣ ਲਈ ਨਿਯਮਤ ਕਸਰਤ, ਯੋਗਾ ਕਰਨਾ ਅਤੇ ਸੰਤੁਲਿਤ ਖ਼ੁਰਾਕ ਲੈਣ ਦੀ ਸਲਾਹ ਦਿੱਤੀ, ਕਿਉਂਕਿ ਮੋਟਾਪਾ ਵਧਣ ਨਾਲ ਜਿੱਥੇ ਇਨਸਾਨ ਨੂੰ ਦਿਲ ਦੇ ਦੌਰੇ ਦਾ ਖਤਰਾ ਵਧ ਜਾਂਦਾ ਹੈ, ਉਥੇ ਹੀ ਗੋਡਿਆਂ ਦੀ ਬਿਮਾਰੀ ਤੋਂ ਇਲਾਵਾ ਹੋਰ ਕਈ ਗੰਭੀਰ ਬਿਮਾਰੀਆਂ ਘੇਰ ਲੈਂਦੀਆਂ ਹਨ | ਡਾ. ਜੌਲੀ ਨੇ ਕਿਹਾ ਕਿ ਹਲਕੀ ਫੁਲਕੀ ਕਸਰਤ ਅਤੇ ਖਾਣ ਪੀਣ ਦੀਆਂ ਆਦਤਾਂ ਵਿਚ ਸੁਧਾਰ ਕਰਕੇ ਅਸੀਂ ਮੋਟਾਪੇ ਤੋਂ ਬਚ ਸਕਦੇ ਹਾਂ |

Ad Position 22
No active advertisement
ਪਿਛਲੀ ਖ਼ਬਰ ਭਾਮੀਆਂ ਕਲਾਂ ਵਿਚ ਨੌਜਵਾਨਾਂ ਵਲੋਂ ਚਲਾਈਆਂ ਗੋਲੀਆਂ ਵਿਚ ਇਕ ਜ਼ਖਮੀ <br/> ਅਗਲੀ ਖ਼ਬਰ ਲੱਖਾਂ ਦੀ ਹੈਰੋਇਨ ਸਮੇਤ ਦੋ ਕਾਬੂ <br/>
Ad Position 24
No active advertisement