07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਭਾਮੀਆਂ ਕਲਾਂ ਵਿਚ ਨੌਜਵਾਨਾਂ ਵਲੋਂ ਚਲਾਈਆਂ ਗੋਲੀਆਂ ਵਿਚ ਇਕ ਜ਼ਖਮੀ <br/>

Ad Position 21
No active advertisement
ਅਜੀਤ ਡੈਸਕ 22-02-2026
ਲੁਧਿਆਣਾ, 21 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਭਾਮੀਆਂ ਕਲਾਂ ਇਲਾਕੇ ਵਿਚ ਬੀਤੀ ਦੇਰ ਰਾਤ ਨੌਜਵਾਨਾਂ ਵਲੋਂ ਚਲਾਈਆਂ ਗੋਲੀਆਂ ਵਿਚ ਇਕ ਨੌਜਵਾਨ ਜ਼ਖਮੀ ਹੋ ਗਿਆ ਹੈ, ਜਿਸ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਹੈ | ਜ਼ਖਮੀ ਨੌਜਵਾਨ ਦੀ ਸ਼ਨਾਖਤ ਰਿਪੁਲ ਗਾਬਾ ਵਜੋਂ ਕੀਤੀ ਗਈ ਹੈ, ਉਹ ਗੁਰੂ ਤੇਗ ਬਹਾਦਰ ਨਗਰ ਦਾ ਰਹਿਣ ਵਾਲਾ ਹੈ | ਬੀਤੀ ਰਾਤ ਉਹ ਮੁਹੱਲੇ ਵਿਚ ਸਥਿਤ ਇਕ ਦੁਕਾਨ ਤੋਂ ਸਾਮਾਨ ਲੈਣ ਗਿਆ ਸੀ ਕਿ ਜਦੋਂ ਉਹ ਸ਼ਰਾਬ ਦੇ ਠੇਕੇ ਨੇੜਿਉਂ ਲੰਘਿਆ ਤਾਂ ਮਮੂਲੀ ਜਿਹੀ ਗੱਲ ਨੂੰ ਲੈ ਕੇ ਉਸ ਦਾ ਤਕਰਾਰ ਉਥੇ ਬੈਠੇ ਨੌਜਵਾਨਾਂ ਨਾਲ ਹੋ ਗਿਆ | ਨੌਜਵਾਨਾਂ ਵਲੋਂ ਪਹਿਲਾਂ ਉਸ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਗਈ ਤੇ ਫਿਰ ਇਹਨਾਂ ਨੌਜਵਾਨਾਂ ਨੇ ਆਪਣੇ ਪਾਸ ਰੱਖੀਆਂ ਪਿਸਤੌਲਾਂ ਕੱਢ ਲਈਆਂ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ | ਇਹਨਾਂ ਵਿਚੋਂ ਇਕ ਗੋਲੀ ਰਿਪੁਲ ਦੀ ਲੱਤ 'ਤੇ ਲੱਗੀ | ਲਹੂ ਲੁਹਾਨ ਹੋਇਆ ਰਿਪੁਲ ਉਥੇ ਹੀ ਡਿਗ ਪਿਆ | ਗੋਲੀ ਚੱਲਣ ਕਾਰਨ ਇਲਾਕੇ ਵਿਚ ਦਹਿਸ਼ਤ ਫੈਲ ਗਈ | ਗੰਭੀਰ ਹਾਲਤ ਵਿਚ ਰਿਪੁਲ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਹੈ | ਸੂਚਨਾ ਮਿਲਦਿਆਂ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ | ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ | ਪੁਲਿਸ ਅਧਿਕਾਰੀਆਂ ਵਲੋਂ ਉੱਥੇ ਨੇੜੇ ਲੱਗੇ ਸੀ.ਸੀ. ਟੀਵੀ ਕੈਮਰੇ ਦੀ ਫੁਟੇਜ਼ ਵੀ ਕਬਜ਼ੇ ਵਿਚ ਲੈ ਲਈ ਤਾਂ ਜੋ ਇਹਨਾਂ ਹਮਲਾਵਰਾਂ ਦਾ ਪਤਾ ਲਗਾਇਆ ਜਾ ਸਕੇ, ਪਰ ਦੇਰ ਸ਼ਾਮ ਤੱਕ ਇਸ ਸਬੰਧੀ ਕੋਈ ਵੀ ਗਿ੍ਫ਼ਤਾਰੀ ਨਹੀਂ ਕੀਤੀ ਗਈ ਸੀ |

Ad Position 22
No active advertisement
ਪਿਛਲੀ ਖ਼ਬਰ ਹਵਾਲਾਤੀ ਪਾਸੋਂ ਮੋਬਾਈਲ ਬਰਾਮਦ <br/> ਅਗਲੀ ਖ਼ਬਰ ਮੋਟਾਪਾ ਕਈ ਬਿਮਾਰੀਆਂ ਪੈਦਾ ਕਰਦਾ ਹੈ-ਡਾ. ਜੌਲੀ ਅੰਕੜੇ ਦਰਸਾਉਂਦੇ ਹਨ ਕਿ ਮੋਟਾਪੇ ਦੀ ਦਰ ਤੇਜ਼ੀ ਨਾਲ ਵਧ ਰਹੀ ਹੈ <...
Ad Position 24
No active advertisement