ਲੁਧਿਆਣਾ, 21 ਫਰਵਰੀ (ਭੁਪਿੰਦਰ ਸਿੰਘ ਬੈਂਸ)-ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਵਲੋਂ ਅੱਜ ਫ਼ੀਲਡ ਗੰਜ ਵਿਕੇ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਨੇੜਲੇ ਮੇਨ ਚੌਂਕ ਦਾ ਨਿਰੀਖਣ ਕੀਤਾ ਗਿਆ | ਇਸ ਮੌਕੇ ਉਨ੍ਹਾਂ ਨਾਲ ਏ.ਸੀ.ਪੀ. ਟ੍ਰੈਫਿਕ ਜਤਿਨ ਬਾਂਸਲ, ਐਸ.ਡੀ.ੳ. ਬੀ.ਐਂਡ.ਆਰ. ਬਰਾਂਚ ਅਕਸ਼ੇ ਬਾਂਸਲ ਅਤੇ ਫ਼ੀਲਡ ਗੰਜ ਮਾਰਕੀਟ ਐਸੋਸੀਏਸ਼ਨ ਦੇ ਮੈਂਬਰ ਵੀ ਮੌਜੂਦ ਸਨ | ਇਸ ਮੌਕੇ ਰਾਕੇਸ਼ ਪਰਾਸ਼ਰ ਨੇ ਦੱਸਿਆ ਕਿ ਉਕਤ ਚੌਂਕ ਨੰੂ ਪਹਿਲਾ ਵੀ ਦੋ ਵਾਰ ਲੁੱਕ ਨਾਲ ਤਿਆਰ ਕੀਤਾ ਗਿਆ ਸੀ, ਪਰ ਇਸਦੇ ਬਾਵਜੂਦ ਇਹ ਮੁੜ ਖ਼ਰਾਬ ਹੋ ਰਿਹਾ ਹੈ | ਲੋਕਾਂ ਦੀ ਸਹੂਲਤ ਨੰੂ ਦੇਖਦੇ ਹੋਏ ਇਸ ਨੰੂ ਲਗਭਗ 200 ਫੁੱਟ ਤਕ ਆਰ.ਸੀ.ਐਮ. ਨਾਲ ਨਵੀਂ ਅਤੇ ਪੱਕੀ ਤਿਆਰੀ ਨਾਲ ਬਣਾਇਆ ਜਾਵੇਗਾ ਤਾਂ ਜੋ ਭਵਿੱਖ ਵਿਚ ਸਮੱਸਿਆ ਨਾ ਆਵੇ | ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਕੰਮ ਅਗਲੇ ਹਫ਼ਤੇ ਸ਼ੁਰੂ ਕਰ ਦਿੱਤਾ ਜਾਵੇਗਾ | ਉਸਾਰੀ ਦੌਰਾਨ ਸ਼ਹਿਰਵਾਸੀਆਂ ਨੰੂ ਆਪਣਾ ਰੂਟ ਬਦਲਣਾ ਪਵੇਗਾ, ਜਿਸਦੀ ਜਲਦ ਹੀ ਜਾਣਕਾਰੀ ਸ਼ਹਿਰਵਾਸੀਆਂ ਨੰੂ ਟ੍ਰੈਫਿਕ ਪੁਲਿਸ ਵਲੋਂ ਦੇ ਦਿੱਤੀ ਜਾਵੇਗੀ |