ਆਲਮਗੀਰ, 21 ਫਰਵਰੀ (ਜਰਨੈਲ ਸਿੰਘ ਪੱਟੀ)-ਮੈਸ਼ ਪ੍ਰੋਲਾਈਫ ਹਸਪਤਾਲ ਸੁਪਰ ਸਪੈਸ਼ਲਿਟੀ ਅਤੇ ਟ੍ਰਾਮਾ ਕੇਅਰ ਵਲੋਂ ਸਿਹਤ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਲਈ ''ਮੋਟਾਪਾ ਘਟਾਉਣ ਦਾ ਪ੍ਰੋਗਰਾਮ'' ਵਿਸ਼ੇ 'ਤੇ ਵਿਸ਼ੇਸ਼ ਟਾਕ ਸ਼ੋਅ ਅੱਜ ਦਿਨ ਐਤਵਾਰ ਨੂੰ ਦੁਪਹਿਰ 12:00 ਵਜੇ ਤੋਂ 3:00 ਵਜੇ ਤੱਕ ਹੋਟਲ ਕੁਬੇਰ ਕਲਾਸਿਕ, ਫ਼ਿਰੋਜ਼ਪੁਰ ਵਿਚ ਕਰਵਾਇਆ ਜਾਵੇਗਾ | ਇਸ ਟਾਕ ਸ਼ੋਅ ਦਾ ਮੁੱਖ ਉਦੇਸ਼ ਵਧਦੇ ਮੋਟਾਪੇ ਅਤੇ ਉਸ ਨਾਲ ਜੁੜੀਆਂ ਬਿਮਾਰੀਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਅਤੇ ਵਿਗਿਆਨਕ ਤਰੀਕਿਆਂ ਨਾਲ ਵਜ਼ਨ ਘਟਾਉਣ ਬਾਰੇ ਜਾਣਕਾਰੀ ਪ੍ਰਦਾਨ ਕਰਨਾ ਹੈ | ਇਸ ਮੌਕੇ 'ਤੇ ਮੈਸ਼ ਪ੍ਰੋਲਾਈਫ ਹਸਪਤਾਲ ਦੇ ਡਾਇਰੈਕਟਰ ਅਤੇ ਲੈਪਰੋਸਕੋਪੀ ਤੇ ਬੈਰੀਆਟਿ੍ਕ ਸਰਜਰੀ ਮਾਹਿਰ ਡਾ. ਹਰਪ੍ਰੀਤ ਸਿੰਘ ਜੌਲੀ ਵਿਸ਼ੇਸ਼ ਤੌਰ 'ਤੇ ਸੰਬੋਧਨ ਕਰਨਗੇ | ਡਾ. ਜੌਲੀ ਮੋਟਾਪੇ ਦੇ ਕਾਰਨਾਂ, ਉਸ ਨਾਲ ਸੰਬੰਧਿਤ ਬਿਮਾਰੀਆਂ ਜਿਵੇਂ ਕਿ ਡਾਇਬਿਟੀਜ਼, ਬਲੱਡ ਪ੍ਰੈਸ਼ਰ, ਦਿਲ ਦੀਆਂ ਬਿਮਾਰੀਆਂ ਅਤੇ ਜੋੜਾਂ ਦੀ ਸਮੱਸਿਆ ਆਦਿ ਬਾਰੇ ਵਿਸਥਾਰ ਨਾਲ ਜਾਣਕਾਰੀ ਤਹਿਤ ਦੱਸਣਗੇ ਕਿ ਆਧੁਨਿਕ ਮੈਡੀਕਲ ਤਕਨਾਲੋਜੀ ਅਤੇ ਬੈਰੀਆਟਿ੍ਕ ਸਰਜਰੀ ਦੇ ਰਾਹੀਂ ਸੁਰੱਖਿਅਤ ਅਤੇ ਸਥਾਈ ਤਰੀਕੇ ਨਾਲ ਵਜ਼ਨ ਕਿਵੇਂ ਘਟਾਇਆ ਜਾ ਸਕਦਾ ਹੈ | ਟਾਕ ਸ਼ੋਅ ਦੌਰਾਨ ਪ੍ਰਸ਼ਨ-ਉੱਤਰ ਸੈਸ਼ਨ ਵੀ ਰੱਖਿਆ ਗਿਆ ਹੈ, ਜਿਸ ਵਿਚ ਸ਼ਿਰਕਤ ਕਰਨ ਵਾਲੇ ਲੋਕ ਆਪਣੇ ਸਵਾਲ ਸਿੱਧੇ ਡਾਕਟਰ ਨੂੰ ਪੁੱਛ ਸਕਣਗੇ | ਇਸ ਨਾਲ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਹੀ ਅਤੇ ਵਿਸ਼ਵਾਸਯੋਗ ਜਾਣਕਾਰੀ ਮਿਲੇਗੀ | ਹਸਪਤਾਲ ਪ੍ਰਬੰਧਕਾਂ ਦੇ ਅਨੁਸਾਰ ਅਜੋਕੇ ਸਮੇਂ ਵਿਚ ਗਲਤ ਖੁਰਾਕ ਅਤੇ ਬੈਠਕਦਾਰ ਜੀਵਨ ਸ਼ੈਲੀ ਕਾਰਨ ਮੋਟਾਪਾ ਤੇਜ਼ੀ ਨਾਲ ਵੱਧ ਰਿਹਾ ਹੈ, ਜਿਸ ਕਾਰਨ ਲੋਕ ਛੋਟੀ ਉਮਰ ਵਿਚ ਹੀ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ | ਇਸ ਤਰ੍ਹਾਂ ਦੇ ਜਾਗਰੂਕਤਾ ਪ੍ਰੋਗਰਾਮ ਲੋਕਾਂ ਨੂੰ ਸਹੀ ਮਾਰਗਦਰਸ਼ਨ ਦੇਣ ਵਿਚ ਮਹੱਤਵਪੂਰਨ ਸਾਬਤ ਹੋ ਸਕਦੇ ਹਨ | ਮੈਸ਼ ਪ੍ਰੋਲਾਈਫ ਹਸਪਤਾਲ ਹਮੇਸ਼ਾ ਨਵੀਨਤਮ ਇਲਾਜ ਅਤੇ ਤਕਨੀਕੀ ਸਹੂਲਤਾਂ ਦੇ ਨਾਲ ਮਰੀਜ਼ਾਂ ਨੂੰ ਉੱਚ-ਸਤ੍ਹਾ ਦੀ ਸਿਹਤ ਸੇਵਾ ਮੁਹੱਈਆ ਕਰਵਾ ਰਿਹਾ ਹੈ | ਬੈਰੀਆਟਿ੍ਕ ਸਰਜਰੀ ਦੇ ਖੇਤਰ ਵਿਚ ਹਸਪਤਾਲ ਨੇ ਕਈ ਸਫਲ ਕੇਸ ਕੀਤੇ ਹਨ ਅਤੇ ਮਰੀਜ਼ਾਂ ਨੂੰ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਵਿਚ ਮਦਦ ਕੀਤੀ ਹੈ | ਇਹ ਟਾਕ ਸ਼ੋਅ ਵੀ ਉਸੇ ਮੁਹਿੰਮ ਦਾ ਹਿੱਸਾ ਹੈ, ਜਿਸ ਰਾਹੀਂ ਸਿਹਤ ਪ੍ਰਤੀ ਸਚੇਤਨਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਹਸਪਤਾਲ ਪ੍ਰਬੰਧਕਾਂ ਵਲੋਂ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਸ ਲਾਭਕਾਰੀ ਪ੍ਰੋਗਰਾਮ ਵਿਚ ਵੱਧ ਤੋਂ ਵੱਧ ਗਿਣਤੀ ਵਿਚ ਸ਼ਿਰਕਤ ਕਰਨ ਅਤੇ ਤੰਦਰੁਸਤ ਜੀਵਨ ਵੱਲ ਇਕ ਕਦਮ ਅੱਗੇ ਵਧਣ | ਪ੍ਰੋਗਰਾਮ ਵਿਚ ਸ਼ਮੂਲੀਅਤ ਲਈ ਪਹਿਲਾਂ ਰਜਿਸਟ੍ਰੇਸ਼ਨ ਲਾਜ਼ਮੀ ਹੈ | ਰਜਿਸਟਰ ਕਰਨ ਲਈ ਹੈਲਪ ਲਾਈਨ 70096-72300 'ਤੇ ਸੰਪਰਕ ਕੀਤਾ ਜਾ ਸਕਦਾ ਹੈ | ਇਹ ਪ੍ਰੋਗਰਾਮ ਸਿਹਤਮੰਦ ਪੰਜਾਬ ਦੇ ਨਿਰਮਾਣ ਵੱਲ ਇਕ ਮਹੱਤਵਪੂਰਨ ਪਹਿਲ ਮੰਨੀ ਜਾ ਰਹੀ ਹੈ |