ਲੁਧਿਆਣਾ, 23 ਫਰਵਰੀ (ਜਸਵਿੰਦਰ ਸਿੰਘ)-ਮਿਲਖ ਦਫ਼ਤਰ ਵਲੋਂ ਜੁਲਾਈ 2025 ਤੋਂ ਲੈ ਕੇ 20 ਫਰਵਰੀ ਤੱਕ ਕੁੱਲ ਰਕਮ 186 ਕਰੋੜ ਰੁਪਏ ਦੇ ਕਰੀਬ ਰਕਮ ਵੱਖ-ਵੱਖ ਹੈਂਡਾ ਅਧੀਨ ਪ੍ਰਾਪਤ ਕੀਤੀ ਗਈ, ਜੋ ਕਿ ਗਲਾਡਾ ਦੇ ਮਿੱਥੇ ਟੀਚੇ ਤੋਂ ਕਾਫ਼ੀ ਜ਼ਿਆਦਾ ਹੈ | ਇੱਥੇ ਇਹ ਵੀ ਦੱਸਣ ਯੋਗ ਹੈ ਕਿ ਪੰਜਾਬ ਸਰਕਾਰ ਵਲੋਂ ਅਨੋੋਮੈਂਸਟੀ ਸਕੀਮ ਵੀ ਲਾਂਚ ਕੀਤੀ ਗਈ ਸੀ, ਜਿਸ ਵਿਚ ਅਲਾਟੀਆਂ ਨੂੰ ਪੁਰਾਣੇ ਡਿਊ 'ਤੇ ਬਣਦੇ ਵਿਆਜ ਅਤੇ ਨਾ ਉਸਾਰੀ ਵਿਚ ਛੂਟ ਦਿੱਤੀ ਗਈ ਸੀ | ਹੁਣ ਸਰਕਾਰ ਦੀ ਇਹ ਸਕੀਮ ਮੁੜ ਲਾਂਚ ਕੀਤੀ ਹੈ, ਜੋ ਕਿ 31 ਮਾਰਚ ਤੱਕ ਜਾਰੀ ਰਹੇਗੀ, ਜਿਸ ਦਾ ਅਲਾਟੀ ਵਲੋਂ ਭਰਵਾ ਹੁੰਗਾਰਾ ਮਿਲ ਰਿਹਾ ਹੈ | ਉਕਤ ਤੋਂ ਇਲਾਵਾ ਕਾਲੋਨੀਕਾਰਾ ਪਾਸੋਂ ਅਤੇ ਵੱਖ-ਵੱਖ ਪ੍ਰੋਜੈਕਟਾਂ ਤੋਂ ਈ.ਡੀ.ਸੀ. ਵਜੋਂ 191 ਕਰੋੜ ਰੁਪਏ ਦੇ ਕਰੀਬ ਅਤੇ ਲਾਇਸੰਸ ਫ਼ੀਸ ਵਜੋਂ ਲਗਭਗ 25 ਕਰੋੜ ਦੇ ਕਰੀਬ ਰਕਮ ਪ੍ਰਾਪਤ ਕੀਤੀ ਗਈ ਹੈ | ਇਹ ਰਕਮ ਵੀ ਗਲਾਡਾ ਵਲੋਂ ਮਿਥੇ ਗਏ ਬਜਟ ਤੋਂ ਜ਼ਿਆਦਾ ਹੈ | ਇਸ ਤੋਂ ਇਲਾਵਾ ਅਣ-ਅਧਿਕਾਰਤ ਕਾਲੋਨੀ ਦੇ ਪਲਾਟਾਂ ਅਤੇ ਬਿਲਡਿੰਗ ਨੂੰ ਰੈਗੂਲਰ ਕਰਕੇ ਐਨ.ਓ.ਸੀ. ਜਾਰੀ ਕਰਨ ਲਈ 7 ਕਰੋੜ ਦੇ ਕਰੀਬ ਰਕਮ ਪ੍ਰਾਪਤ ਕੀਤੀ ਗਈ |