22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਪੀ. ਏ. ਯੂ. ਦੇ ਟਰੈਕਟਰ ਡਰਾਈਵਰਾਂ ਨੇ ਕੀਤਾ ਅੰਬ ਗਰੁੱਪ ਦਾ ਸਮਰਥਨ <br/>

Ad Position 21
No active advertisement
ਚੋਣ ਪ੍ਰਚਾਰ ਸਮੇਂ ਇਕ ਵੱਡੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਉਮੀਦਵਾਰ ਬਲਦੇਵ ਸਿੰਘ ਵਾਲੀਆ | ਅਜੀਤ ਤਸਵੀਰ <br/> 24-02-2026
ਲੁਧਿਆਣਾ, 23 ਫਰਵਰੀ (ਜਸਵਿੰਦਰ ਸਿੰਘ)-ਪੀ.ਏ.ਯੂ. ਇੰਪਲਾਈਜ਼ ਫੋਰਮ ਦੀ ਟੀਮ ਨੇ ਪੀ.ਏ.ਯੂ. ਇੰਪਲਾਈਜ਼ ਯੂਨੀਅਨ ਦੀਆਂ ਚੋਣਾਂ ਲਈ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ | ਅੱਜ ਅੰਬ ਗਰੁੱਪ ਦੀ ਟੀਮ ਨੇ ਫੀਲਡ ਵਿਚ ਪੰਜ ਨੰਬਰ ਟਿਊਬਵੈਲ ਵਿਖੇ ਇਕ ਮੀਟਿੰਗ ਕੀਤੀ, ਜਿਸ ਨੇ ਰੈਲੀ ਦਾ ਰੂਪ ਧਾਰਨ ਕਰ ਲਿਆ | ਇਸ ਮੀਟਿੰਗ ਨੂੰ ਮਨਮੋਹਨ ਸਿੰਘ ਨਵਨੀਤ ਸ਼ਰਮਾ, ਲਾਲ ਬਹਾਦਰ ਯਾਦਵ, ਹਰਜੀਤ ਸਿੰਘ ਖੰਟ (ਚੇਅਰਮੈਨ ਪੀ.ਏ.ਯੂ. ਇੰਪਲਾਈਜ਼ ਫੈਡਰੇਸ਼ਨ) ਅਵਤਾਰ ਚੰਦ (ਚੇਅਰਮੈਨ ਪੀ.ਏ.ਯੂ. ਪ੍ਰੋਗਰੈਸਿਵ ਇੰਪਲਾਈਜ਼ ਫਰੰਟ) ਧਰਮਿੰਦਰ ਸਿੰਘ ਸਿੱਧੂ ਨੇ ਸੰਬੋਧਨ ਕੀਤਾ | ਅੰਬ ਗਰੁੱਪ ਵਲੋਂ ਪ੍ਰਧਾਨਗੀ ਅਹੁਦੇ ਉਮੀਦਵਾਰ ਬਲਦੇਵ ਸਿੰਘ ਵਾਲੀਆ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਪਿਛਲੇ ਸਮੇਂ ਵਿਚ ਅੰਬ ਗਰੁੱਪ ਦੀ ਟੀਮ ਵਲੋਂ ਫੀਲਡ ਸਟਾਫ਼ ਦੀਆਂ ਕਈ ਵੱਡੀਆਂ ਮੰਗਾਂ ਪੂਰੀਆਂ ਕਰਵਾਈਆਂ ਗਈਆਂ ਹਨ | ਇਸ ਤੋਂ ਇਲਾਵਾ ਟਰੈਕਟਰ ਡਰਾਈਵਰਾਂ ਦੀ ਭਰਤੀ ਕਰਵਾਈ ਗਈ ਹੈ ਅਤੇ ਉਨ੍ਹਾਂ ਦੀ ਤਨਖ਼ਾਹ ਵਧੇ ਸਕੇਲ ਅਨੁਸਾਰ ਕਰਵਾਈ ਗਈ ਤੇ ਸਪੈਸ਼ਲ ਅਲਾਊਾਸ 2800/- ਕਰਵਾਇਆ ਗਿਆ | ਉਨ੍ਹਾਂ ਨੇ ਫੀਲਡ ਸਟਾਫ਼ ਨਾਲ ਵਾਅਦਾ ਕੀਤਾ ਕਿ ਆਉਣ ਵਾਲੇ ਸਮੇਂ ਵਿਚ ਉਪਰਲੀਆਂ ਤਰੱਕੀ ਦੀਆਂ ਪੋਸਟਾਂ ਦਾ ਸਮਾਂ ਘਟਾਇਆ ਜਾਵੇਗਾ, ਏ.ਐਫ.ਓ. ਦੀਆਂ ਪੋਸਟਾਂ ਵਿਚ ਵਾਧਾ ਕਰਵਾਇਆ ਜਾਵੇਗਾ ਅਤੇ ਉਸ ਦੀਆਂ ਯੋਗਤਾਵਾਂ ਘੱਟ ਕਰਵਾਈਆਂ ਜਾਣਗੀਆਂ ਤੇ ਜੀ.ਟੀ.ਸੀ./ਐਚ.ਐਸ.ਟੀ. ਡਿਪਲੋਮਾ ਵੀ ਕੁਆਲੀਫਿਕੇਸ਼ਨ ਵਿਚ ਐਡ ਕੀਤਾ ਜਾਵੇਗਾ | ਇਸੇ ਤਰ੍ਹਾਂ ਟੈਕਨੀਕਲ ਸਹਾਇਕ ਦੀ ਤਰੱਕੀ ਲਈ ਜੀ.ਟੀ.ਸੀ./ਐਚ.ਐਸ.ਟੀ. ਡਿਪਲੋਮਾ ਵੀ ਕੁਆਲੀਫਿਕੇਸ਼ਨ ਵਿਚ ਐਡ ਕੀਤਾ ਜਾਵੇਗਾ | ਟੀ.ਐਮ.ਓ. ਦੀਆਂ ਪੋਸਟਾਂ ਬਣਵਾਈਆਂ ਜਾਣਗੀਆਂ, ਬੇਲਦਾਰ/ਫਾਰਮ ਵਰਕਰ ਤੋਂ ਪੀ.ੳ./ਫੀਲਡਮੈਨ ਦੀ ਤਰੱਕੀ ਦਾ ਸਮਾਂ ਘਟਾਇਆ ਜਾਵੇਗਾ | ਮੀਟਿੰਗ ਵਿਚ ਅੰਬ ਗਰੁੱਪ ਦੀ ਟੀਮ ਦੇ ਪ੍ਰਚਾਰ ਨੂੰ ਉਸ ਸਮੇਂ ਵੱਡਾ ਹੁੰਗਾਰਾ ਮਿਲਿਆ, ਜਦੋਂ ਸਮੂਹ ਟਰੈਕਟਰ ਡਰਾਈਵਰਾਂ ਵਲੋਂ ਅੰਬ ਗਰੁੱਪ ਦੀ ਟੀਮ ਦਾ ਸਮਰਥਨ ਕੀਤਾ ਗਿਆ ਅਤੇ ਐਲਾਨ ਕੀਤਾ ਗਿਆ ਕਿ ਸਮੂਹ ਟਰੈਕਟਰ ਡਰਾਈਵਰ ਅੰਬ ਗਰੁੱਪ ਦੀ ਟੀਮ ਨੂੰ ਵੋਟਾਂ ਪਾ ਕੇ ਵੱਡੇ ਬਹੁਮਤ ਨਾਲ ਜਿਤਾਉਣਗੇ | ਚੋਣ ਪ੍ਰਚਾਰ ਸਮੇਂ ਹਰਜੀਤ ਸਿੰਘ ਖੰਟ (ਚੇਅਰਮੈਨ ਪੀ.ਏ.ਯੂ. ਇੰਪਲਾਈਜ਼ ਫੈਡਰੇਸ਼ਨ) ਅਵਤਾਰ ਚੰਦ (ਚੇਅਰਮੈਨ ਪੀ.ਏ.ਯੂ. ਪ੍ਰੋਗਰੈਸਿਵ ਇੰਪਲਾਈਜ਼ ਫਰੰਟ) ਲਾਲ ਬਹਾਦੁਰ ਯਾਦਵ, ਕੇਸ਼ਵ ਸੈਣੀ, ਨਵਨੀਤ ਸ਼ਰਮਾ, ਨਰਿੰਦਰ ਸਿੰਘ ਸੇਖੋਂ, ਰਣਜੀਤ ਸਿੰਘ, ਧਰਮਿੰਦਰ ਸਿੰਘ ਸਿੱਧੂ, ਭੁਪਿੰਦਰ ਸਿੰਘ, ਗੁਰਇਕਬਾਲ ਸਿੰਘ ਸੋਹੀ, ਸਤਵਿੰਦਰ ਸਿੰਘ, ਹਰਮਿੰਦਰ ਸਿੰਘ, ਸੁਰਿੰਦਰ ਸਿੰਘ, ਬਰਿੰਦਰ ਸਿੰਘ, ਸੁਰਜੀਤ ਸਿੰਘ, ਕਰਨੈਲ ਸਿੰਘ, ਜਗਦੀਪ ਸਿੰਘ, ਸ਼ਮਸ਼ੇਰ ਸਿੰਘ, ਚਰਨ ਦਾਸ, ਜਸਵੀਰ ਸਿੰਘ, ਸੰਦੀਪ ਪਾਠਕ, ਸੁਰਿੰਦਰ ਕੁਮਾਰ ਰਕੇਸ਼ ਕੌਡਲ, ਪਿ੍ੰਸ ਗਰਗ ਹਰਪ੍ਰੀਤ ਸਿੰਘ, ਕਰਮਵੀਰ ਸਿੰਘ, ਧਰਵਿੰਦਰ ਸਿੰਘ, ਕੁਲਵਿੰਦਰ ਸਿੰਘ, ਹੁਸਨ ਕੁਮਾਰ, ਬਲਜੀਤ ਸਿੰਘ, ਕੁਲਦੀਪ ਸਿੰਘ, ਨਰਿੰਦਰ ਕਾਲੜਾ, ਰਾਵਲ ਵਾਲੀਆ ਜਤਿੰਦਰ ਕੁਮਾਰ, ਕੰਵਲਜੀਤ ਸਿੰਘ ਆਦਿ ਹਾਜ਼ਰ ਰਹੇ |

Ad Position 22
No active advertisement
ਪਿਛਲੀ ਖ਼ਬਰ ਜੀ. ਐਨ. ਈ. ਕਾਲਜ ਦੀ 65ਵੀਂ ਸਾਲਾਨਾ ਅਥਲੈਟਿਕ ਮੀਟ ਮਿੱਠੀਆਂ ਯਾਦਾਂ ਛੱਡਦੀ ਹੋਈ ਸਮਾਪਤ <br/> ਅਗਲੀ ਖ਼ਬਰ ਗਲਾਡਾ ਨੂੰ ਅਲਾਟੀਆਂ ਤੇ ਕਾਲੋਨੀਕਾਰਾਂ ਕੋਲੋਂ ਹੋਈ ਉਮੀਦ ਤੋਂ ਜ਼ਿਆਦਾ ਰਿਕਵਰੀ <br/>
Ad Position 24