22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਵਿਆਹੁਤਾ ਨੂੰ ਅੱਗ ਲਗਾਉਣ ਵਾਲੀ ਅÏਰਤ ਖ਼ਿਲਾਫ਼ ਕੇਸ ਦਰਜ <br/>

Ad Position 21
No active advertisement
ਅਜੀਤ ਡੈਸਕ 27-02-2026
ਲੁਧਿਆਣਾ, 26 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਾਬਾ ਦੀ ਪੁਲਿਸ ਨੇ ਵਿਆਹੁਤਾ ਨੂੰ ਅੱਗ ਲਗਾਉਣ ਵਾਲੀ ਅÏਰਤ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਗੰਭੀਰ ਹਾਲਤ ਵਿਚ ਅÏਰਤ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ | ਪੁਲਿਸ ਵਲੋਂ ਇਸ ਸਬੰਧੀ ਰਵਿਦਾਸ ਚੌਕ ਲੁਹਾਰਾ ਦੀ ਰਹਿਣ ਵਾਲੀ ਸੁਖਦੀਪ ਕÏਰ ਪਤਨੀ ਗਿਆਨ ਸਿੰਘ ਦੀ ਸ਼ਿਕਾਇਤ 'ਤੇ ਦੁੱਗਰੀ ਦੀ ਰਹਿਣ ਵਾਲੀ ਪ੍ਰਭਾ ਸਿੰਘ ਪਤਨੀ ਸੂਰਿਆ ਨਰਾਇਣ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਬੀਤੇ ਦਿਨ ਉਕਤ ਕਥਿਤ ਦੋਸ਼ੀ ਉਸ ਦੇ ਘਰ ਆਈ ਤਾਂ ਉਸ ਵਕਤ ਉਹ ਘਰ ਵਿਚ ਇਕੱਲੀ ਸੀ | ਕਥਿਤ ਦੋਸ਼ੀ ਵਲੋਂ ਉਸ 'ਤੇ ਤੇਲ ਪਾ ਕੇ ਅੱਗ ਲਗਾ ਦਿੱਤੀ, ਜਿਸ ਕਾਰਨ ਉਹ ਝੁਲਸ ਗਈ ਅਤੇ ਰੌਲ਼ੇ ਦੀ ਆਵਾਜ਼ ਸੁਣ ਕੇ ਲੋਕ ਇਕੱਠੇ ਹੋ ਗਏ, ਜਿਨ੍ਹਾਂ ਨੇ ਉਨ੍ਹਾਂ ਉਸ ਨੰੂ ਹਸਪਤਾਲ ਲਿਆਂਦਾ ਘਰ ਵਿਚ ਅੱਗ ਲੱਗਣ ਕਾਰਨ ਡੇਢ ਲੱਖ ਦੀ ਨਗਦੀ ਅਤੇ ਘਰੇਲੂ ਸਾਮਾਨ ਵੀ ਸੜ ਕੇ ਸਵਾਹ ਹੋ ਗਿਆ | ਘਟਨਾ ਤੋਂ ਬਾਅਦ ਪ੍ਰਭਾ ਸਿੰਘ ਮÏਕੇ 'ਤੇ ਫ਼ਰਾਰ ਹੋ ਗਈ | ਜਾਂਚ ਕਰ ਰਹੇ ਅਧਿਕਾਰੀ ਗੁਰਚਰਨਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਇਸ ਮਾਮਲੇ ਵਿਚ ਪ੍ਰਭਾ ਸਿੰਘ ਖ਼ਿਲਾਫ਼ ਕੇਸ ਦਰਜ ਕਰ ਰਿਹਾ ਹੈ ਅਤੇ ਉਸਦੀ ਭਾਲ ਕੀਤੀ ਜਾ ਰਹੀ ਹੈ | ਉਸ ਦੱਸਿਆ ਕਿ ਪ੍ਰਭਾ ਸਿੰਘ ਅਤੇ ਸੁਖਦੀਪ ਕÏਰ ਦੇ ਪਤੀ ਗਿਆਨ ਸਿੰਘ ਦੀ ਪਿਛਲੇ ਕੁੱਝ ਸਮੇਂ ਤੋਂ ਰੰਜਿਸ਼ ਚੱਲ ਰਹੀ ਹੈ ਅਤੇ ਕੁੱਝ ਸਮਾਂ ਪਹਿਲਾਂ ਪ੍ਰਭਾਤ ਸਿੰਘ ਨੇ ਗਿਆਨ ਸਿੰਘ ਖ਼ਿਲਾਫ਼ ਕੁੱਟਮਾਰ ਦਾ ਕੇਸ ਵੀ ਦਰਜ ਕਰਵਾਇਆ ਸੀ | ਇਸ ਰੰਜਿਸ਼ ਕਾਰਨ ਹੀ ਪ੍ਰਭਾ ਸਿੰਘ ਨੇ ਬੀਤੇ ਦਿਨ ਗਿਆਨ ਸਿੰਘ ਦੇ ਘਰ ਆਈ ਤੇ ਉਸਨੇ ਅੱਗ ਲਗਾ ਦਿੱਤੀ | ਗਿਆਨ ਸਿੰਘ ਅੱਜ ਕੱਲ੍ਹ ਨਿਆਇਕ ਹਿਰਾਸਤ ਵਿਚ ਹੈ¢ ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਾਂਚ ਦÏਰਾਨ ਜਿਹੜੇ ਵੀ ਤੱਥ ਸਾਹਮਣੇ ਆਉਣਗੇ, ਉਸ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਬਾੜੇਵਾਲ 'ਚ ਗੈਰਕਾਨੰੂਨੀ ਕਾਲੋਨੀਆਂ 'ਤੇ ਚੱਲਿਆ ਨਿਗਮ ਦਾ ਪੀਲਾ ਪੰਜਾ <br/> ਅਗਲੀ ਖ਼ਬਰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਦੀ ਸਖਤ ਕਾਰਵਾਈ <br/>
Ad Position 24