ਲੁਧਿਆਣਾ, 9 ਅਪ੍ਰੈਲ (ਜਤਿੰਦਰ ਭੰਬੀ)-ਸਮਰਾਲਾ ਮਾਛੀਵਾੜਾ ਰੋਡ 'ਤੇ ਸਥਿਤ ਪਿੰਡ ਬਾਲਿਓ ਦੇ ਤਲਵਾੜ ਗੋਤਰ ਵਾਲਿਆਂ ਦਾ ਸਲਾਨਾ ਧਾਰਮਿਕ ਮੇਲਾ 12 ਅਪ੍ਰੈਲ ਦਿਨ ਐਤਵਾਰ ਨੂੰ ਮਨਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਨੋਦ ਤਲਵਾੜ ਨੇ ਦੱਸਿਆ ਕਿ ਸਮਰਾਲਾ ਮਾਛੀਵਾੜਾ ਰੋਡ 'ਤੇ ਸਥਿਤ ਸਿਵਾ ਪੈਟਰੋਲ ਪੰਪ ਦੇ ਨੇੜੇ ਪਿੰਡ ਬਾਲਿਓ ਵਿਖੇ ਬਾਬਾ ਸੰਗਾਰੂ ਜੀ ਦੀ ਸਮਾਧ ਤੇ ਇਹ ਮੇਲਾ ਹਰ ਸਾਲ ਸ਼ਰਧਾ ਨਾਲ ਮਨਾਇਆ ਜਾਂਦਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਲਕੇਸ਼ ਤਲਵਾੜ, ਨਿਤਨ ਤਲਵਾੜ, ਪ੍ਰਣਾਮ ਤਲਵਾੜ, ਸੰਜੀਵ ਤਲਵਾੜ, ਰਵੀ ਤਲਵਾੜ ਨੇ ਦੱਸਿਆ ਕਿ ਮੇਲੇ ਵਾਲੇ ਦਿਨ ਸਵੇਰੇ 11 ਵਜੇ ਝੰਡਾ ਲਹਿਰਾਇਆ ਜਾਵੇਗਾ, ਉਸ ਤੋਂ ਬਾਅਦ ਵਿਸ਼ਾਲ ਲੰਗਰ ਲਗਾਇਆ ਜਾਵੇਗਾ | ਉਨ੍ਹਾਂ ਦੱਸਿਆ ਕਿ ਇਸ ਦਿਨ ਵੱਡੀ ਗਿਣਤੀ ਵਿਚ ਤਲਵਾੜ ਗੋਤ ਨਾਲ ਸੰਬੰਧਿਤ ਲੋਕ ਇਸ ਧਾਰਮਿਕ ਸਮਾਗਮ ਵਿਚ ਪਹੁੰਚ ਕੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਦੇ ਹਨ |