ਲੁਧਿਆਣਾ, 23 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਸ਼ਹੀਦ ਕਰਤਾਰ ਸਿੰਘ ਸਰਾਭਾ ਰੋਡ ਸਥਿਤ ਸਿੰਗਲਾ ਐਨਕਲੇਵ ਵਿਖੇ ਮਾਂ ਬਗਲਾਮੁਖੀ ਧਾਮ ਦੇ ਮਹੰਤ ਪ੍ਰਵੀਨ ਚÏਧਰੀ ਦੀ ਅਗਵਾਈ ਹੇਠ ਮਾਂ ਬਗਲਾਮੁਖੀ ਜਯੰਤੀ ਮਹਾਂਉਤਸਵ ਅੱਜ 24 ਅਪ੍ਰੈਲ ਦਿਨ ਸ਼ੁੱਕਰਵਾਰ ਨੂੰ ਮਨਾਇਆ ਜਾਵੇਗਾ¢ ਇਸ ਸਬੰਧ 'ਚ ਮਹੰਤ ਪ੍ਰਵੀਨ ਚÏਧਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ 24 ਅਪ੍ਰੈਲ ਨੂੰ ਹੋਣ ਵਾਲੇ ਪਵਿੱਤਰ ਮਾਂ ਬਗਲਾਮੁਖੀ ਜਯੰਤੀ ਮਹਾ ਉਤਸਵ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦੇਣ ਲਈ ਬੁਲਾਈ ਗਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਾਂ ਬਗਲਾਮੁਖੀ ਦੇ ਪਿਆਰੇ ਪੀਲੇ ਰੰਗ ਵਿਚ ਰੰਗੇ ਹੋਏ ਮਾਂ ਬਗਲਾਮੁਖੀ ਧਾਮ ਦਾ ਅਲੌਕਿਕ ਦਿ੍ਸ਼ ਦੇਖਣ ਯੋਗ ਹੋਵੇਗਾ¢ ਮਾਂ ਬਗਲਾਮੁਖੀ ਦਾ ਰੁਦਰਭਿਸ਼ੇਕ ਅਤੇ ਸ਼ਿੰਗਾਰ ਸ਼ੁੱਕਰਵਾਰ ਸ਼ਾਮ 4.00 ਵਜੇ ਤੋਂ 6.00 ਵਜੇ ਤੱਕ ਕੀਤਾ ਜਾਵੇਗਾ ਅਤੇ ਸੈਂਕੜੇ ਸ਼ਰਧਾਲੂ ਕੰਜਕਾਂ ਦੀ ਪੂਜਾ ਕਰਕੇ ਮਾਂ ਬਗਲਾਮੁਖੀ ਦਾ ਆਸ਼ੀਰਵਾਦ ਪ੍ਰਾਪਤ ਕਰਨਗੇ¢ ਹਲਦੀ ਦੀ ਮਾਲਾ ਨਾਲ ਮੰਤਰਾਂ ਦਾ ਜਾਪ ਕਰਨ ਤੋਂ ਬਾਅਦ, ਮਾਂ ਬਗਲਾਮੁਖੀ ਨੂੰ ਹਲਦੀ, ਪੀਲੇ ਫੁੱਲ ਅਤੇ ਪੀਲੇ ਰੰਗ ਦਾ ਭੋਗ ਲਗਾਇਆ ਜਾਵੇਗਾ | ਸ਼ਾਮ 6.00 ਵਜੇ ਮਾਂ ਬਗਲਾਮੁਖੀ ਦੀ ਆਰਤੀ ਹੋਵੇਗੀ ਅਤੇ ਸ਼ਾਮ 7.00 ਵਜੇ ਤੋਂ ਰਾਤ 10.00 ਵਜੇ ਮਾਂ ਬਗਲਾਮੁਖੀ ਦੀ ਇੱਛਾ ਤੱਕ ਹਵਨ ਯੱਗ ਹੋਵੇਗਾ¢ ਪੂਰਨ ਆਹੂਤੀ (ਯੱਗ ਦੀ ਸਮਾਪਤੀ) ਉਪਰੰਤ ਪ੍ਰਸਿੱਧ ਭਜਨ ਗਾਇਕ ਸੰਦੀਪ ਸੂਦ ਹੁਸ਼ਿਆਰਪੁਰ ਵਾਲੇ ਅਤੇ ਹੈਪੀ ਬਟਵਾਲ ਮਾਂ ਬਗਲਾਮੁਖੀ ਦਾ ਗੁਣਗਾਨ ਕਰਨਗੇ¢ ਮਾਂ ਭਗਵਤੀ ਨੂੰ ਪੀਲੇ ਰੰਗ ਦੇ ਪ੍ਰਸ਼ਾਦ ਦਾ ਲਗਾਇਆ ਭੋਗ ਸ਼ਰਧਾਲੂਆਂ 'ਚ ਵੰਡਿਆਂ ਜਾਵੇਗਾ | ਇਸ ਮÏਕੇ ਮਨਪ੍ਰੀਤ ਛਤਵਾਲ, ਕਰਨ ਸ਼ਾਂਡਿਲਿਆ, ਸੁਨੀਲ ਮਹਾਜਨ, ਰਮਨ ਘਈ, ਜਤਿੰਦਰ ਸੂਦ, ਮੋਹਿਤ ਸੂਦ, ਰਾਣਾ ਰਣਜੀਤ ਸਿੰਘ, ਸੁਧੀਰ ਮਹਾਜਨ, ਗÏਰਵ ਕਾਲੀਆ, ਜਤਿਨ ਸੂਦ, ਪਰਮਵੀਰ ਚÏਧਰੀ, ਸੰਦੀਪ ਸੂਦ, ਸੁਨੀਲ ਹਾਂਡਾ, ਨਰਿੰਦਰ ਸਿੰਗਲਾ, ਇਕਬਾਲ ਸਿੰਘ, ਬਲਜੀਤ ਸਿੰਘ ਤਿੱ੍ਰਖਾ, ਗੌਤਮ ਸਚਦੇਵਾ, ਨਰਿੰਦਰ ਮਹਾਜਨ, ਤਰੁਣ ਚੌਧਰੀ, ਅੰਕੁਸ਼ ਸਿੰਗਲਾ, ਚੇਤਨ ਟੰਡਨ, ਸਾਹਿਲ ਸਿੰਗਲਾ, ਰਾਜ ਸੋਲੰਕੀ, ਪੰਕਜ ਗੁਪਤਾ, ਦੀਪਕ ਗਰਗ, ਦਿਨੇਸ਼ ਰੱਲੀ, ਵਰੁਣ ਜੈਨ, ਮਨੀਸ਼ ਗੁਪਤਾ, ਵਿਜੇ ਗੁਪਤਾ, ਰਮਨ ਸ਼ਰਮਾ, ਅਦਿੱਤਿਆ ਗੁਪਤਾ ਸਹਿਤ ਵੱਡੀ ਗਿਣਤੀ 'ਚ ਮਾਂ ਭਗਤ ਹਾਜ਼ਰ ਸਨ |