11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਮਾਚਿਸ ਨਾਲ ਖੇਡਣ ਦੌਰਾਨ 3 ਸਾਲਾਂ ਬੱਚੀ ਅੱਗ ਨਾਲ ਝੁਲਸੀ

Ad Position 21
No active advertisement
ਅਜੀਤ ਡੈਸਕ 24-04-2026
ਲੁਧਿਆਣਾ, 23 ਅਪ੍ਰੈਲ (ਭੁਪਿੰਦਰ ਸਿੰਘ ਬੈਂਸ)-ਸ਼ਹਿਰ ਦੇ ਚੰਦਨ ਨਗਰ ਇਲਾਕੇ 'ਚ ਸਥਿਤ ਭਾਟੀਆ ਡੇਅਰੀ ਨੇੜੇ ਇਕ ਦਰਦਨਾਕ ਹਾਦਸੇ ਵਿਚ 3 ਸਾਲਾਂ ਬੱਚੀ ਅੱਗ ਨਾਲ ਬੁਰੀ ਤਰ੍ਹਾਂ ਝੁਲਸ ਗਈ | ਬੱਚੀ ਨੰੂ ਇਲਾਜ ਲਈ ਸਿਵਿਲ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਮੁਤਾਬਕ ਉਹ ਲਗਭਗ 60 ਫੀਸਦੀ ਤੱਕ ਜ਼ਖਮੀ ਹੈ | ਮਿਲੀ ਜਾਣਕਾਰੀ ਅਨੁਸਾਰ ਬੱਚੀ ਆਪਣੇ ਘਰ ਵਿਚ ਮਾਚਿਸ ਨਾਲ ਖੇਡ ਰਹੀ ਸੀ | ਇਸ ਦੌਰਾਨ ਉਸ ਵਲੋਂ ਮਾਚਿਸ ਦੀ ਤੀਲੀ ਜਲਾਉਣ ਤੇ ਅੱਗ ਉਸਦੇ ਨਾਇਲੋਨ ਦੇ ਫਰਾਕ ਨੰੂ ਲੱਗ ਗਈ | ਜੋ ਤੁਰੰਤ ਭੜਕ ਉਠੀ ਅਤੇ ਉਸਦੇ ਸਰੀਰ ਨਾਲ ਚਿਪਕ ਗਈ | ਇਸ ਵੇਲੇ ਬੱਚੀ ਦਾ ਪਿਤਾ ਸਤਪਾਲ ਕੰਮ ਤੋਂ ਘਰ ਵਾਪਸ ਆਇਆ ਤਾਂ ਉਸਨੇ ਬੱਚੀ ਨੰੂ ਅੱਗ ਵਿਚ ਘਿਰਿਆ ਹੋਇਆ ਦੇਖਿਆ | ਉਸਨੇ ਤੁਰੰਤ ਦੌੜਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਉਸਦੇ ਆਪਣੇ ਹੱਥ ਵੀ ਅੱਗ ਨਾਲ ਜ਼ਖਮੀ ਹੋ ਗਏ | ਬੱਚੀ ਨੰੂ ਸਿਵਿਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਸਦਾ ਇਲਾਜ ਜਾਰੀ ਹੈ |

Ad Position 22
No active advertisement
ਪਿਛਲੀ ਖ਼ਬਰ ਨਗਰ ਕੀਰਤਨ ਵਿਚ ਸਹਿਯੋਗ ਦੇਣ ਵਾਲਿਆਂ ਦੇ ਸਦਾ ਰਿਣੀ ਰਹਾਂਗੇ-ਡੰਗ <br/> ਅਗਲੀ ਖ਼ਬਰ ਮਾਂ ਬਗਲਾਮੁਖੀ ਧਾਮ ਵਿਖੇ ਮਾਂ ਬਗਲਾਮੁਖੀ ਜੈਅੰਤੀ ਮਹਾਂਉਤਸਵ ਅੱਜ <br/>
Ad Position 24