ਲੁਧਿਆਣਾ, 1 ਮਈ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਕਰਮਚਾਰੀ ਯੂਨੀਅਨ ਦੀ ਇਕ ਮੀਟਿੰਗ ਚੇਅਰਮੈਨ ਨਰੇਸ਼ ਧੀਂਗਾਨ ਦੀ ਅਗਵਾਈ ਹੇਠ ਜ਼ੋਨ ਏ ਨੇੜੇ ਯੂਨੀਅਨ ਦੇ ਮੁੱਖ ਦਫ਼ਤਰ ਵਿਖੇ ਹੋਈ | ਇਸ ਦੌਰਾਨ ਯੂਨੀਅਨ ਵਿਚ ਵੱਡੇ ਪੱਧਰ 'ਤੇ ਨਵੀਆਂ ਨਿਯੁਕਤੀਆਂ ਦਾ ਐਲਾਨ ਕੀਤਾ ਗਿਆ, ਜਿਸ ਵਿਚ ਰਵੀ ਬਾਲੀ ਨੰੂ ਯੂਨੀਅਨ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ | ਇਸ ਤੋਂ ਇਲਾਵਾ ਬਿੱਟੂ ਡੁਲਗਚ, ਵਿੱਕੀ ਰਹੇਲਾ, ਸੁਭਾਅ ਸੋਦੇ ਨੰੂ ਸੀਨੀਅਰ ਮੀਤ ਪ੍ਰਧਾਨ, ਪਿੰਕਾ ਚੰਡਲੀਆ, ਵਰੂਣ ਰਾਜ ਨੰੂ ਜਨਰਲ ਸਕੱਤਰ, ਗੌਤਮ ਪਰਚਾ ਨੰੂ ਸਕੱਤਰ, ਸਮਿਤ ਚੌਟਾਲਾ ਨੰੂ ਕੈਸ਼ੀਅਰ, ਵਿਕਾਸ ਸੋਦੇ ਨੰੂ ਪ੍ਰਚਾਰ ਸਕੱਤਰ ਅਤੇ ਰਾਜੇਸ਼ ਟਾਂਕ, ਬਬਲੂ ਧੀਂਗਾਨ, ਸੁਸ਼ੀਲ ਰੱਤੀ ਅਤੇ ਮੋਨੂੰ ਸਿੱਧੂ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ | ਇਸ ਦੇ ਨਾਲ ਹੀ ਗਿਆਨ ਸਿੰਘ ਨੰੂ ਜ਼ੋਨ ਸੀ ਪ੍ਰਧਾਨ, ਕਿ੍ਸ਼ਨ ਗੋਗੀ ਨੰੂ ਮੀਤ ਪ੍ਰਧਾਨ, ਪਰਵਿੰਦਰ ਗਹਿਲੋਤ ਨੰੂ ਸਕੱਤਰ ਅਤੇ ਨਾਥੀ ਰਾਮ ਨੰੂ ਸਹਾਇਕ ਸਕੱਤਰ ਬਣਾਇਆ ਗਿਆ | ਇਸ ਮੌਕੇ ਚੇਅਰਮੈਨ ਨਰੇਸ਼ ਧੀਂਗਾਨ ਨੇ ਨਵੇਂ ਅਹੁਦੇਦਾਰਾਂ ਨੂੰ ਸਨਮਾਨਿਤ ਕੀਤਾ | ਉਨ੍ਹਾਂ ਮੰਗ ਕੀਤੀ ਕਿ ਨਿਗਮ ਪ੍ਰਸ਼ਾਸਨ ਤੁਰੰਤ ਆਪਣੇ ਇਸ ਫ਼ੈਸਲੇ ਨੰੂ ਵਾਪਸ ਲਏ ਅਤੇ ਓਵਰਏਜ ਮੁਲਾਜ਼ਮਾਂ ਨੰੂ ਪੱਕਾ ਕੀਤਾ ਜਾਵੇ, ਨਹੀਂ ਤਾਂ ਯੂਨੀਅਨ ਵਲੋਂ ਸੰਘਰਸ਼ ਕੀਤਾ ਜਾਵੇਗਾ | ਇਸ ਮੌਕੇ ਅਨੁਰਾਗ ਚੰਡਾਲੀਆ, ਪੱਪੂ ਬੇਦੀ, ਨਿਸ਼ੂ ਕੁਮਾਰ, ਕ੍ਰਿਸ਼ਨ ਬੇਦੀ, ਗਿਆਨ ਸਿੰਘ, ਵੇਦਪਾਲ, ਮਨੀਸ਼ ਕੁਮਾਰ, ਕ੍ਰਿਸ਼ਨ ਬਿਰਲਾ, ਵਿਸ਼ਾਲ, ਵੰਸ਼, ਮਾਨਵ, ਰਿਸ਼ਭ, ਲੱਕੀ, ਅਮਿਤ ਕੁਮਾਰ, ਸੋਨੰੂ, ਰਵੀ, ਦੀਪਕ ਕੁਮਾਰ ਆਦਿ ਮੌਜੂਦ ਸਨ |