03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਜ਼ਿਲ੍ਹਾ ਅਧਿਕਾਰੀਆਂ ਨੇ ਪੰਜਾਬ ਸਰਕਾਰ ਦੇ ਮੰਡੀਆਂ 'ਚੋਂ ਇੱਕ-ਇੱਕ ਦਾਣਾ ਚੁੱਕਣ ਦੇ ਵਾਅਦਿਆਂ ਤੇ ਦਾਅਵਿਆਂ ਦਾ ਕੱਢਿਆ ਜਨਾਜ਼ਾ! <br/>

Ad Position 21
No active advertisement
ਅਜੀਤ ਡੈਸਕ 21-05-2026
ਲੁਧਿਆਣਾ, 20 ਮਈ (ਜਸਵਿੰਦਰ ਸਿੰਘ)-ਸਲੇਮ ਟਾਬਰੀ ਬਹਾਦਰ ਕੇ ਰੋਡ ਦਾਣਾ ਮੰਡੀ 'ਚ ਕਣਕ ਦੀ ਬਹੁਤ ਹੀ ਜ਼ਿਆਦਾ ਢਿੱਲੀ ਚੁਕਾਈ ਦੇ ਚੱਲਦਿਆਂ ਆੜ•ਤੀਆ ਭਾਈਚਾਰਾ ਬੁਰੀ ਤਰ•ਾਂ ਪ੍ਰੇਸ਼ਾਨ ਹੋ ਚੁੱਕਾ ਹੈ | ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਵਲੋਂ ਮੰਡੀਆਂ 'ਚ ਕਿਸਾਨਾਂ ਵਲੋਂ ਲਿਆਂਦੀ ਕਣਕ ਦੇ ਇੱਕ ਇੱਕ ਦਾਣੇ ਨੂੰ ਖ਼ਰੀਦਣ ਅਤੇ ਚੁੱਕਣ ਦੇ ਵੱਡੇ-ਵੱਡੇ ਦਾਅਵੇ ਅਤੇ ਵਾਅਦੇ ਕੀਤੇ ਗਏ ਸਨ | ਪਰ ਇਸ ਸਭ ਦੇ ਉਲਟ ਮਹਾਂਨਗਰ ਦੇ ਸਲੇਮ ਟਾਬਰੀ ਬਹਾਦਰ ਕੇ ਰੋਡ ਦਾਣਾ ਮੰਡੀ ਦੇ ਹਾਲਾਤ ਕੁਝ ਹੋਰ ਹੀ ਬਿਆਨ ਕਰ ਰਹੇ ਹਨ | ਵੱਖ-ਵੱਖ ਸੰਬੰਧਿਤ ਅਧਿਕਾਰੀਆਂ ਦੇ ਝੂਠੇ ਲਾਰਿਆਂ ਤੋਂ ਅੱਕ ਕੇ ਆੜ•ਤੀਆ ਭਾਈਚਾਰੇ ਨੇ ਆਰ ਜਾਂ ਪਾਰ ਦੀ ਲੜਾਈ ਲੜਨ ਦਾ ਫ਼ੈਸਲਾ ਲਿਆ ਹੈ | ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਢਿੱਲੋਂ ਦੇ ਦਫ਼ਤਰ ਵਿਖੇ ਮੀਟਿੰਗ ਦੌਰਾਨ ਆੜ੍ਹਤੀਆਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਅਪ੍ਰੈਲ ਮਹੀਨੇ ਵਿਚ ਕਣਕ ਦਾ ਸੀਜ਼ਨ ਸ਼ੁਰੂ ਹੋ ਗਿਆ ਸੀ | ਨਿਯਮਾਂ ਮੁਤਾਬਿਕ ਖ਼ਰੀਦ ਤੋਂ ਬਾਅਦ 72 ਘੰਟੇ ਦੇ ਅੰਦਰ ਅੰਦਰ ਕਣਕ ਦੀਆਂ ਬੋਰੀਆਂ ਦੀ ਚੁਕਾਈ ਕਰਨੀ ਹੁੰਦੀ ਹੈ | ਪਰ ਦਾਣਾ ਮੰਡੀ ਦੇ ਹਾਲਾਤ ਕੁਝ ਹੋਰ ਹੀ ਬਿਆਨ ਕਰ ਰਹੇ ਹਨ | ਦਾਣਾ ਮੰਡੀ ਵਿਚ ਕਈ ਹਫ਼ਤਿਆਂ ਤੋਂ ਕਣਕ ਦੀਆਂ ਭਰੀਆਂ ਹੋਈਆਂ ਬੋਰੀਆਂ ਚੁਕਾਈ ਦੀ ਉਡੀਕ ਵਿਚ ਹਨ | ਆੜ•ਤੀਆਂ ਨੂੰ ਇਕ ਪਾਸੇ ਮੀਂਹ ਦੀ ਮਾਰ ਪੈ ਰਹੀ ਹੈ ਅਤੇ ਦੂਜੇ ਪਾਸੇ ਚੋਰਾਂ ਵਲੋਂ ਵੀ ਹੱਥ ਸਾਫ਼ ਕਰਨ ਵਿਚ ਕੋਈ ਢਿੱਲ ਨਹੀਂ ਵਰਤੀ ਜਾ ਰਹੀ | ਆੜ•ਤੀਆਂ ਨੇ ਦੱਸਿਆ ਕਿ ਦਾਣਾ ਮੰਡੀ ਵਿਚੋਂ ਹੁਣ ਤੱਕ ਲਗਭਗ 200 ਬੋਰੀ ਚੋਰਾਂ ਵਲੋਂ ਚੋਰੀ ਕਰ ਲਈ ਗਈ ਹੈ | ਉਨ•ਾਂ ਕਿਹਾ ਕਿ ਸਾਡੇ ਵਲੋਂ ਆਪਣੇ ਪੱਧਰ ਤੇ ਚੌਕੀਦਾਰ ਵੀ ਰੱਖਿਆ ਹੋਇਆ ਹੈ ਪਰ ਦਾਣਾ ਮੰਡੀ ਤੇ ਕਿਸੇ ਵੀ ਰਸਤੇ ਉੱਪਰ ਗੇਟ ਨਾ ਲੱਗਾ ਹੋਣ ਕਾਰਨ ਚੋਰਾਂ ਨੂੰ ਦਾਣਾ ਮੰਡੀ ਵਿਚ ਦਾਖਲ ਹੋਣ ਵਾਸਤੇ ਕੋਈ ਮਿਹਨਤ ਮਸ਼ੱਕਤ ਨਹੀਂ ਕਰਨੀ ਪੈਂਦੀ | ਆੜ•ਤੀਆਂ ਨੇ ਦੱਸਿਆ ਕਿ 30 ਅਪ੍ਰੈਲ ਨੂੰ ਕਣਕ ਦਾ ਸੀਜ਼ਨ ਖ਼ਤਮ ਹੋ ਗਿਆ ਸੀ, ਉਸ ਤੋਂ ਬਾਅਦ 20 ਦਿਨ ਬੀਤ ਜਾਣ ਦੇ ਬਾਵਜੂਦ ਵੀ ਮੰਡੀ ਵਿਚ ਹਜੇ ਵੀ ਕਣਕ ਦੀਆਂ ਬੋਰੀਆਂ ਦੇ ਢੇਰ ਲੱਗੇ ਹੋਏ ਹਨ | ਬਹੁਤ ਜ਼ਿਆਦਾ ਗਰਮੀ ਪੈਣ ਕਾਰਨ ਕਣਕ ਤੇ ਦਾਣਿਆਂ ਵਿਚ ਨਵੀਂ ਦੀ ਮਾਤਰਾ ਵੀ ਘੱਟ ਰਹੀ ਹੈ, ਜਿਸ ਕਾਰਨ ਇੱਕ ਬੋਰੀ ਮਗਰ 200 ਤੋਂ 300 ਗਰਾਮ ਵਜ਼ਨ ਵੀ ਘੱਟ ਰਿਹਾ ਹੈ | ਮਾਰਕਫੈੱਡ ਦੇ ਡੀ.ਐਮ. ਸੁਧੀਰ ਵਲੋਂ ਵੀ ਪਿਛਲੇ ਕਈ ਹਫ਼ਤਿਆਂ ਤੋਂ ਲਾਰੇ ਲਗਾ ਕੇ ਡੰਗ ਟਪਾਇਆ ਜਾ ਰਿਹਾ |
ਸੋਮਵਾਰ ਲਗਾਇਆ ਜਾਵੇਗਾ ਜਲੰਧਰ ਬਾਈਪਾਸ ਚੌਕ 'ਚ ਧਰਨਾ-ਮਨਜੀਤ ਸਿੰਘ ਢਿੱਲੋਂ
ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਢਿੱਲੋਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਬਹਾਦਰ ਕੇ ਰੋਡ ਦਾਣਾ ਮੰਡੀ ਦੇ ਵਿਚ ਅਜਿਹੇ ਹਾਲਾਤ ਪਹਿਲਾਂ ਕਦੇ ਵੀ ਪੈਦਾ ਨਹੀਂ ਹੋਏ | ਆੜ੍ਹਤੀ ਭਾਈਚਾਰਾ ਕਦੇ ਕਣਕ ਨੂੰ ਮੀਂਹ ਤੋਂ ਬਚਾ ਰਿਹਾ ਹੈ, ਕਦੇ ਚੋਰਾਂ ਤੋਂ ਬਚਾ ਰਿਹਾ ਹੈ | ਉਨ੍ਹਾਂ ਕਿਹਾ ਕਿ ਜੇਕਰ ਸਮੇਂ ਸਿਰ ਕਣਕ ਦੀਆਂ ਬੋਰੀਆਂ ਦੀ ਚੁਕਾਈ ਨਹੀਂ ਹੋਈ ਤਾਂ ਸੋਮਵਾਰ ਜਲੰਧਰ ਬਾਈਪਾਸ ਚੌਂਕ ਵਿਚ ਕਣਕ ਦੀਆਂ ਬੋਰੀਆਂ ਰੱਖ ਕੇ ਧਰਨਾ ਲਗਾਇਆ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ |
ਆੜ੍ਹਤੀਆਂ ਨੇ ਸਾਡੇ ਕੋਲ ਨਹੀਂ ਕੀਤੀ ਕੋਈ ਸ਼ਿਕਾਇਤ-ਵਿਧਾਇਕ ਸੰਗੋਵਾਲ
ਹਲਕਾ ਗਿੱਲ ਦੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਕਣਕ ਦੀ ਢਿੱਲੀ ਚੁਕਾਈ ਦੀ ਸਾਡੇ ਕੋਲ ਕਿਸੇ ਵੀ ਆੜ੍ਹਤੀ ਨੇ ਕੋਈ ਸ਼ਿਕਾਇਤ ਨਹੀਂ ਕੀਤੀ | ਉਨ੍ਹਾਂ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕਹਿ ਕੇ ਇਹ ਮਾਮਲਾ ਅੱਜ ਹੀ ਹੱਲ ਕਰਵਾ ਦਿੱਤਾ ਜਾਵੇਗਾ | ਆੜ•ਤੀ ਭਾਈਚਾਰੇ ਨੂੰ ਧਰਨਾ ਲਗਾਉਣ ਦੀ ਕੋਈ ਨੌਬਤ ਨਹੀਂ ਆਉਣ ਦਿੱਤੀ ਜਾਵੇਗੀ | ਮਾਰਕਫੈੱਡ ਦੇ ਐਮਡੀ ਗਿਰੀਸ਼ ਦਿਆਲਨ ਦਾ ਫ਼ੋਨ ਬੰਦ | ਏਡੀਸੀ ਪੂਨਮ ਸਿੰਘ, ਗੱਡੀਆਂ ਦੇ ਠੇਕੇਦਾਰ ਗੌਰਵ, ਮਾਰਕਫੈੱਡ ਦੇ ਡੀ.ਐਮ ਸੁਧੀਰ, ਸੀਨੀਅਰ ਬਰਾਂਚ ਅਧਿਕਾਰੀ ਮਨਦੀਪ ਨੇ ਨਹੀਂ ਚੁੱਕਿਆ ਫ਼ੋਨ |

Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਗੋਵਾਲ ਦੀਆਂ ਖਿਡਾਰਨਾਂ ਦੀ ਨੈਸ਼ਨਲ ਚੈਂਪੀਅਨਸ਼ਿਪ ਲਈ ਚੋਣ <br/> ਅਗਲੀ ਖ਼ਬਰ ਗੁਰਦੁਆਰਾ ਸ਼ਹੀਦਾਂ ਫੇਰੂਮਾਨ ਵਿਖੇ ਵਿਸ਼ੇਸ਼ ਜਪ ਤਪ ਚੌਪਹਿਰਾ ਸਮਾਗਮ <br/>
Ad Position 24